ਗਹਿਲੋਤ ਅਤੇ ਵਸੁੰਧਰਾ ਹੋਏ ਕੋਰੋਨਾ ਪਾਜਿ਼ਟਿਵ

Corona

ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਕੋਰੋਨਾ ਸੰਕਰਮਿਤ (Corona) ਪਾਏ ਗਏ ਹਨ। ਗਹਿਲੋਤ ਨੇ ਸੋਸ਼ਲ ਮੀਡੀਆ ’ਤੇ ਦੱਸਿਆ, ‘‘ਪਿਛਲੇ ਕੁਝ ਦਿਨਾਂ ’ਚ ਦੇਸ਼ ਭਰ ’ਚ ਕੋਵਿਡ ਦੇ ਮਾਮਲੇ ਵਧੇ ਹਨ। ਮੈਂ ਖੁਦ ਵੀ ਹਲਕੇ ਲੱਛਣਾਂ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਇਆ ਹਾਂ। ਡਾਕਟਰਾਂ ਦੀ ਸਲਾਹ ਅਨੁਸਾਰ ਮੈਂ ਅਗਲੇ ਕੁਝ ਦਿਨਾਂ ਤੱਕ ਆਪਣੀ ਰਿਹਾਇਸ ਤੋਂ ਕੰਮ ਕਰਨਾ ਜਾਰੀ ਰੱਖਾਂਗਾ। ਤੁਸੀਂ ਸਾਰੇ ਧਿਆਨ ਰੱਖੋ ਅਤੇ ਕੋਵਿਡ (-19) ਪ੍ਰੋਟੋਕੋਲ ਦੀ ਪਾਲਣਾ ਕਰੋ।

ਇਸੇ ਤਰ੍ਹਾਂ ਸ੍ਰੀਮਤੀ ਰਾਜੇ ਨੇ ਟਵੀਟ ਕੀਤਾ, ‘ਕੋਵਿਡ (Corona) ਦੀ ਜਾਂਚ ਵਿੱਚ ਮੇਰੀ ਰਿਪੋਰਟ ਸਕਾਰਾਤਮਕ ਆਈ ਹੈ। ਡਾਕਟਰਾਂ ਦੀ ਸਲਾਹ ’ਤੇ ਮੈਂ ਪੂਰੀ ਤਰ੍ਹਾਂ ਆਈਸੋਲੇਸ਼ਨ ’ਚ ਹਾਂ। ਜੋ ਮੇਰੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੂਬਾ ਪ੍ਰਧਾਨ ਤੇ ਉੱਪ ਨੇਤਾ ਵਿਰੋਧੀ ਧਿਰ ਡਾ. ਸਤੀਸ਼ ਪੂਨੀਆ ਨੇ ਗਹਿਲੋਤ ਤੇ ਸ੍ਰੀਮਤੀ ਵਸੁੰਧਰਾ ਰਾਜੇ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਗਹਿਲੋਤ ਤੇ ਸ੍ਰੀਮਤੀ ਰਾਜੇ ਦੇ ਜਲਦੀ ਸਹਿਤਮੰਦ ਹੋਣ ਦੀ ਕਾਮਨਾ ਕੀਤੀ ਹੈ। (Corona)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here