5 ਮਰੀਜ ਵਧਣ ਨਾਲ ਗਿਣਤੀ ਹੋਈ 38
ਚੰਡੀਗੜ (ਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਇਜਾਫ਼ਾ ਹੋਇਆ ਹੈ। ਪੰਜਾਬ ਵਿੱਚ ਇੱਕੋਂ ਦਿਨ ਦੌਰਾਨ ਹੀ 5 ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ ਜਿਸ ਨਾਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 33 ਤੋਂ ਵੱਧ ਕੇ 38 ਹੋ ਗਈ ਹੈ। ਜਿਹੜੀ ਕਿ ਚਿੰਤਾ ਦਾ ਵਿਸ਼ਾ ਵੀ ਬਣਦੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਸ਼ੁੱਕਰਵਾਰ ਨੂੰ ਆਏ ਤਾਜ਼ਾ ਮਾਮਲੇ ਵਿੱਚ 3 ਮਰੀਜ਼ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਹਨ। ਇਹ ਤਿੰਨੇ ਇੱਕ ਕੋਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਤਿੰਨੇ ਮਰੀਜ਼ਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਹੀ ਇੱਕ ਮਾਮਲਾ ਜਲੰਧਰ ਅਤੇ ਇੱਕ ਮਾਮਲਾ ਮੁਹਾਲੀ ਤੋਂ ਵੀ ਸਾਹਮਣੇ ਆਇਆ ਹੈ। ਇਹ ਦੋਵੇਂ ਵੀ ਇੱਕ ਕੋਰੋਨਾ ਪੀੜਤ ਦੇ ਸੰਪਰਕ ਵਿੱਚ ਹੀ ਆਏ ਸਨ, ਜਿਸ ਕਾਰਨ ਇਨ੍ਹਾਂ ਦਾ ਟੈਸਟ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ।
ਇੱਥੇ ਹੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 789 ਸ਼ੱਕੀ ਮਾਮਲੇ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ 480 ਮਾਮਲੇ ਵਿੱਚ ਨੈਗੇਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 271 ਸ਼ੱਕੀ ਮਰੀਜ਼ਾਂ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ 271 ਸ਼ੱਕੀ ਮਰੀਜ਼ਾਂ ਵਿੱਚ ਸ਼ੁਰੂਆਤੀ ਲੱਛਣ ਦਿਖਾਈ ਦਿੱਤੇ ਸਨ, ਜਿਸ ਕਾਰਨ ਹੀ ਇਨ੍ਹਾਂ ਨੂੰ ਨਿਗਰਾਨੀ ਹੇਠ ਰੱਖਦੇ ਹੋਏ ਟੈਸਟ ਲਈ ਸੈਂਪਲ ਭੇਜੇ ਗਏ ਹਨ।
ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ
- ਜਿਲ੍ਹਾ ਕੋਰੋਨਾ ਪੀੜਤ
- ਐਸ.ਬੀ.ਐਸ. ਨਗਰ 19
- ਐਸ.ਏ.ਐਸ. ਨਗਰ 6
- ਜਲੰਧਰ 5
- ਹੁਸ਼ਿਆਰਪੁਰ 6
- ਅੰਮ੍ਰਿਤਸਰ 1
- ਲੁਧਿਆਣਾ 1
- ੁੱਲ 38
ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕੱਲ੍ਹ ਅਤੇ ਅੱਜ ਤੱਕ ਦੀ ਸਥਿਤੀ
26 ਮਾਰਚ 25 ਮਾਰਚ
- ਪੰਜਾਬ ‘ਚ ਕੁੱਲ ਸ਼ੱਕੀ ਮਰੀਜ਼ (ਹੁਣ ਤੱਕ) 722 789
- ਜਿਨ੍ਹਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ 722 789
- ਸ਼ੱਕੀ ਮਰੀਜ਼ਾਂ ‘ਚ ਨੈਗਟਿਵ ਕੇਸਾਂ ਦੀ ਗਿਣਤੀ 346 480
- ਸ਼ੱਕੀ ਮਰੀਜ਼ਾਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ 376 271
- ਹੁਣ ਤੱਕ ਕੋਰੋਨਾ ਪੀੜਤ ਪਾਏ ਗਏ 33 38
- ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ 01 01
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।