ਕੋਰੋਨਾ: ਕੁਦਰਤ ਦਾ ਬੰਦੇ ਨੂੰ ਸੰਭਲ ਜਾਣ ਦਾ ਸੰਦੇਸ਼

ਕੁਦਰਤ ਦਾ ਬੰਦੇ ਨੂੰ ਸੰਭਲ ਜਾਣ ਦਾ ਸੰਦੇਸ਼

ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਸੰਸਾਰਿਕ ਮਹਾਂਮਾਰੀ ਹੈ ਲਗਭਗ ਪੂਰੇ ਵਿਸ਼ਵ ਦੀ ਅਰਥਵਿਵਸਥਾ ਇਸ ਨਾਲ ਪ੍ਰਭਾਵਿਤ ਹੋਈ ਹੈ ਭਾਰਤ ਨੇ ਇਸ ਸੰਕਟ ਕਾਲ ‘ਚ ਜਨਤਾ ਦੀ ਸਿਹਤ ਅਤੇ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਸਾਰੇ ਜ਼ਰੂਰੀ ਕਦਮ ਚੁੱਕਦਿਆਂ ਆਤਮ-ਵਿਸ਼ਵਾਸ ਅਤੇ ਅਨੋਖੀ ਸਮਰੱਥਾ ਦਾ ਸਬੂਤ ਦਿੱਤਾ ਹੈ ਆਮ ਹੀ ਮੁਸੀਬਤਾਂ ਆਉਂਦੀਆਂ ਹਨ ਅਤੇ ਸਮਾਜ ਨੂੰ ਚਿਤਾਵਨੀ ਅਤੇ ਸੰਦੇਸ਼ ਦੇ ਕੇ ਜਾਂਦੀਆਂ ਹਨ ਲੈ ਹੈ ਧੀਰਜ ਅਤੇ ਸੰਕਲਪ ਨਾਲ ਅੱਗੇ ਵਧਣ ਦੀ ਕੁਦਰਤ ਦਾ ਸੰਦੇਸ਼ ਸਮਝਣਾ ਜ਼ਰੂਰੀ ਹੈ, ਤਾਂ ਕਿ ਜੀਵਨਸ਼ੈਲੀ ਅਤੇ ਵਿਵਸਥਾ ‘ਚ ਸਮੇਂ ਅਨੁਸਾਰ ਸੁਧਾਰ ਕੀਤਾ ਜਾ ਸਕੇ

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀ ਰੱਖਣ ਅਤੇ ਘੱਟੋ-ਘੱਟ ਬਾਹਰ ਨਿੱਕਲਣ, ਸਮਾਜਿਕ ਦੂਰੀ ਬਣਾ ਕੇ ਰੱਖਣ ‘ਤੇ ਜ਼ੋਰ ਦਿੱਤਾ ਗਿਆ ਹੈ ਅਸਲ ‘ਚ, ਪਿਛਲੇ ਕੁਝ ਦਹਾਕਿਆਂ ‘ਚ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਸਮਾਜ ਨੇ ਜ਼ਰੂਰਤਾਂ ਬਹੁਤ ਵਧਾ ਲਈਆਂ ਹਨ ਅਤੇ ਗੈਰ-ਜ਼ਰੂਰੀ ਸੈਰ-ਸਪਾਟਾ ਅਤੇ ਦਿਖਾਵੇ ਦਾ ਮਹੱਤਵ ਵਧ ਗਿਆ ਹੈ ਇਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਪਰਿਵਾਰਾਂ ‘ਚ ਤਣਾਅ ਵਧ ਰਿਹਾ ਹੈ, ਅਤੇ ਬਜ਼ੁਰਗ ਖੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ ਪਰ ਇਹ ਸੰਕਟਕਾਲ ਜ਼ਰੂਰਤਾਂ ਨੂੰ ਕੰਟਰੋਲ ਕਰਕੇ ਸਾਦੀ ਜ਼ਿੰਦਗੀ ਅਪਣਾਉਣ ਦੀ ਸਲਾਹ ਦਿੰਦਾ ਹੈ

ਇਸ ਨਾਲ ਅਨੈਤਿਕ ਧਨ ਜੋੜਨ ਅਤੇ ਜਮ੍ਹਾਖੋਰੀ ਦੇ ਰੁਝਾਨ ‘ਤੇ ਰੋਕ ਲੱਗੇਗੀ ਧਨ ਦਾ ਬਹੁਤ ਵੱਡਾ ਭੰਡਾਰ ਜੋ ਮੁੱਠੀ ਭਰ ਲੋਕਾਂ ਦੇ ਕੰਟਰੋਲ ‘ਚ ਰਹਿੰਦਾ ਹੈ, ਉਸ ਦੀ ਵੰਡ ਦਾ ਦਾਇਰਾ ਵਧੇਗਾ, ਅਤੇ ਸਮਾਜ ‘ਚ ਖੁਸ਼ਹਾਲੀ ਆਵੇਗੀ
ਸਿਆਸੀ ਮਾਮਲਿਆਂ ‘ਚ ਸਮਾਜਿਕ ਸ਼ਕਤੀ ਪ੍ਰਦਰਸ਼ਨ ਦਾ ਵਿਸ਼ੇਸ਼ ਮਹੱਤਵ ਹੈ ਆਮ ਤੌਰ ‘ਤੇ ਵੱਡੇ ਸਿਆਸਤਦਾਨ ਅਤੇ ਹੋਰ ਵੀਆਈਪੀ ਦਰਜ਼ਨਾਂ ਗੱਡੀਆਂ ਦਾ ਕਾਫਲਾ ਲੈ ਕੇ ਚੱਲਦੇ ਹਨ ਅਤੇ ਫਿਜ਼ੂਲ ਖਰਚ ‘ਚ ਪੈਸਾ ਬਰਬਾਦ ਕਰਦੇ ਹਨ ਚੋਣ ਪ੍ਰਚਾਰ ‘ਚ ਭਾੜੇ ਦੀ ਭੀੜ ‘ਕੱਠੀ ਕਰਨ ਦੇ ਦੋਸ਼ ਲੱਗਦੇ ਰਹੇ ਹਨ

Nature Message | ਕੋਰੋਨਾ ਮਹਾਂਮਾਰੀ ਨਾਲ ਇਨ੍ਹਾਂ ‘ਤੇ ਕੰਟਰੋਲ ਲੱਗੇਗਾ ਹੁਣ ਮੀਟਿੰਗਾਂ ਲਈ ਵੀਡੀਓ ਕਾਨਫਰੰਸ ਦਾ ਪ੍ਰਚਾਰ ਵਧੇਗਾ ਉੱਚ ਸਿੱਖਿਆ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਕੌਮੀ ਅਤੇ ਕੌਮਾਂਤਰੀ ਸੰਮੇਲਨਾਂ ‘ਚ ਵੀ ਵੀਡੀਓ ਕਾਨਫਰੰਸ ਦਾ ਪ੍ਰਚਾਰ ਵਧੇਗਾ ਇਸ ਸੰਕਟਕਾਲ ਦਾ ਸੰਦੇਸ਼ ਸਪੱਸ਼ਟ ਹੈ ਕਿ ਭੀੜ-ਭੜੱਕਾ, ਦਿਖਾਵਾ, ਆਵਾਜਾਈ ਅਤੇ ਫਿਜ਼ੂਲ ਖਰਚ ‘ਤੇ ਕੰਟਰੋਲ ਹੋਵੇ, ਅਤੇ ਉੱਨਤ ਤਕਨੀਕ ਦੀ ਹਰ ਸੰਭਵ ਵਰਤੋਂ ਹੋਵੇ, ਤਾਂ ਕਿ ਕੁਦਰਤ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ

ਭਾਰਤ ਲਗਭਗ 135 ਕਰੋੜ ਦੀ ਵੱਡੀ ਅਬਾਦੀ ਵਾਲਾ ਦੇਸ਼ ਹੈ ਜਨਤਕ ਥਾਵਾਂ ‘ਤੇ ਆਮ ਤੌਰ ‘ਤੇ ਭੀੜ ਬਣੀ ਰਹਿੰਦੀ ਹੈ ਰੇਲ ਯਾਤਰਾ ਲਈ ਰਾਖਵੀਂ ਟਿਕਟ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਨਰਲ ਡੱਬਿਆਂ ‘ਚ ਖੜ੍ਹੇ ਹੋਣ ਤੇ ਸਾਮਾਨ ਸੁਰੱਖਿਅਤ ਰੱਖਣ ਦੀ ਗੁੰਜਾਇਸ਼ ਹੋ ਜਾਵੇ ਤਾਂ ਕਿਸਮਤ ਸਮਝੀ ਜਾਂਦੀ ਹੈ ਬੱਸ ਯਾਤਰਾ ‘ਚ ਵੀ ਆਮ ਤੌਰ ‘ਤੇ ਇਹੀ ਹਾਲ ਹੁੰਦਾ ਹੈ ਹਸਪਤਾਲਾਂ ‘ਚ ਮਰੀਜ਼ਾਂ ਦੀ ਭੀੜ ਕਾਰਨ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਸਾਰੇ ਲਾਚਾਰ ਹੋ ਜਾਂਦੇ ਹਨ ਅਤੇ ਇਲਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ

ਭਾਰੀ ਗਿਣਤੀ ‘ਚ ਰੁਜ਼ਗਾਰ ਲਈ ਮਜ਼ਦੂਰ ਪਿੰਡਾਂ ਤੋਂ ਸ਼ਹਿਰਾਂ ‘ਚ ਆਉਂਦੇ ਹਨ ਉੱਥੇ ਇੱਕ ਛੋਟੇ ਕਮਰੇ ‘ਚ 4-5 ਵਿਅਕਤੀ ਰਹਿੰਦੇ ਹਨ ਜ਼ਿੰਦਗੀ ਦੇ ਹਰ ਖੇਤਰ ‘ਚ ਅਜਿਹੀਆਂ ਹੀ ਸਮੱਸਿਆਵਾਂ ਹਨ ਲਗਾਤਾਰ ਵਧਦੀ ਅਬਾਦੀ ਨੂੰ ਵੇਖਦਿਆਂ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਅਜਿਹੀ ਸਥਿਤੀ ‘ਚ ਸਮਾਜਿਕ ਦੂਰੀ ਬਣਾ ਕੇ ਰੱਖਣਾ ਸੰਭਵ ਨਹੀਂ ਹੈ

ਕੋਰੋਨਾ ਸੰਕਟਕਾਲ ਅਬਾਦੀ ਕੰਟਰੋਲ ਦੇ ਪ੍ਰਭਾਵਕਾਰੀ ਉਪਾਅ ਕਰਨ ਤੇ ਸ਼ਾਸਨ ਵਿਵਸਥਾ ਦਾ ਧਿਆਨ ਖਿੱਚ  ਰਿਹਾ ਹੈ ਕੋਰੋਨਾ ਮਹਾਂਮਾਰੀ ‘ਤੇ ਕੰਟਰੋਲ ਕਰਨ ਲਈ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਗਤੀਵਿਧੀਆਂ ‘ਤੇ ਲਾਕ ਡਾਊਨ ਮਹੱਤਵਪੂਰਨ ਕਦਮ ਰਿਹਾ ਹੈ ਭਾਰਤ ਸਮੇਤ ਅਨੇਕਾਂ ਦੇਸ਼ਾਂ ਨੇ ਇਸ ਦਾ ਪਾਲਣ ਕੀਤਾ ਹੈ ਅਤੇ ਕਈ ਦੇਸ਼ਾਂ ‘ਚ ਇਹ ਸਫਲ ਵੀ ਰਿਹਾ ਹੈ ਦੇਸ਼ ‘ਚ ਲਾਕ ਡਾਊਨ ਦੇ ਸਮੇਂ ਕਾਰਖਾਨੇ ਅਤੇ ਆਵਾਜਾਈ ਠੱਪ ਹੋ ਜਾਣ ਕਾਰਨ ਪਾਣੀ ਅਤੇ ਹਵਾ ਪ੍ਰਦੂਸ਼ਣ ਹੈਰਾਨੀਜਨਕ ਪੱਧਰ ਤੱਕ ਘਟ ਗਿਆ ਨਦੀਆਂ ਦਾ ਪਾਣੀ  ਨਿਰਮਲ ਹੋ ਗਿਆ, ਅਤੇ ਪਰਬਤ ਦੀਆਂ ਚੋਟੀਆਂ ਸੈਂਕੜੇ ਕਿਲੋਮੀਟਰ ਦੂਰੋਂ ਵਿਖਾਈ ਦੇਣ ਲੱਗੀਆਂ

ਸਾਡੇ ਦੇਸ਼ ‘ਚ ਨਦੀਆਂ ਦੀ ਸਫਾਈ ‘ਤੇ ਸਰਕਾਰੀ ਯੋਜਨਾਵਾਂ ‘ਚ ਅਰਬਾਂ ਰੁਪਇਆ ਖਰਚ ਹੋਣ ‘ਤੇ ਵੀ ਸੰਤੁਸ਼ਟੀਜਨਕ ਨਤੀਜਾ ਨਾ ਮਿਲਿਆ ਪਰ ਲਾਕ ਡਾਊਨ ਦੇ ਸਮੇਂ ਕੁਦਰਤ ਨੇ ਖੁਦ ਨੂੰ ਦਰੁਸਤ ਕਰਕੇ ਸਪੱਸ਼ਟ ਕਰ ਦਿੱਤਾ ਕਿ ਮਨੁੱਖ ਨੇ ਵਿਸ਼ਾਲ ਅਬਾਦੀ ਦੇ ਭੋਗਵਾਦੀ ਸੁਫਨਿਆਂ ਦੀ ਪੂਰਤੀ ਲਈ ਕੁਦਰਤ ਦਾ ਅੰਨ੍ਹੇਵਾਹ ਸ਼ੋਸ਼ਣ ਕਰਕੇ ਵਾਤਾਵਰਨ ਨਸ਼ਟ ਕੀਤਾ ਹੈ ਇਸੇ ਦੌਰਾਨ ਸੁੰਨਸਾਨ ਸੜਕਾਂ ‘ਤੇ ਜੰਗਲੀ ਜਾਨਵਰ ਵੀ ਘੁੰਮਦੇ ਵੇਖੇ ਗਏ ਸੰਦੇਸ਼ ਸਪੱਸ਼ਟ ਹੈ ਕਿ ਅਬਾਦੀ ਵਧਣ ਨਾਲ ਕੁਦਰਤੀ ਵਸੀਲਿਆਂ ‘ਤੇ ਮਨੁੱਖ ਦਾ ਅਧਿਕਾਰ ਵਧਦਾ ਜਾ ਰਿਹਾ ਹੈ ਇਸ ਲਈ ਆਮ ਤੌਰ ‘ਤੇ ਮਨੁੱਖ-ਪਸ਼ੂ ਸੰਘਰਸ਼ ਦੀਆਂ ਘਟਨਾਵਾਂ ਮੀਡੀਆਂ ‘ਚ ਆਉਂਦੀਆਂ ਰਹਿੰਦੀਆਂ ਹਨ ਭੋਜਨ ਲਈ ਪਸ਼ੂ-ਪੰਛੀਆਂ ‘ਤੇ ਮਨੁੱਖ ਦੀ ਨਿਰਭਰਤਾ ਵਧ ਗਈ ਹੈ ਕੁੱਲ ਮਿਲਾ ਕੇ ਮਨੁੱਖ ਨੇ ਕੁਦਰਤੀ ਤੌਰ ‘ਤੇ ਪਸ਼ੂ-ਪੰਛੀਆਂ ਦੇ ਖੇਤਰ ‘ਚ ਕਬਜ਼ਾ ਕੀਤਾ ਹੈ ਚੀਨ ਦੇ ਵੁਹਾਨ ਸ਼ਹਿਰ ‘ਚ ਕੋਰੋਨਾ ਵਾਇਰਸ ਨਾਲ ਮਨੁੱਖ ਦਾ ਸੰਕਰਮਿਤ ਹੋਣਾ ਵੀ ਇਸੇ ਦਾ ਨਤੀਜਾ ਹੈ

ਕੁਝ ਦਹਾਕੇ ਪਹਿਲਾਂ ਤੱਕ ਬੱਚਤ ਕਰਨਾ ਸੰਸਕਾਰ ਦੇ ਰੂਪ ‘ਚ ਸਿਖਾਇਆ ਜਾਂਦਾ ਸੀ ਸਕੂਲਾਂ ‘ਚ ਵਿਦਿਆਰਥੀਆਂ ਦਾ ਖਾਤਾ ਖੋਲ੍ਹ ਕੇ ਸੰਚਾਇਕਾ ਨਾਂਅ ਤੋਂ ਪਾਸਬੁੱਕ ਜਾਰੀ ਕੀਤੀ ਜਾਂਦੀ ਸੀ ਪਰ ਸਮੇਂ ਦੇ ਨਾਲ ਸੱਤਾ ‘ਤੇ ਅਰਥਸ਼ਾਸਤਰੀਆਂ ਦਾ ਪ੍ਰਭਾਵ ਵਧ ਗਿਆ ਬੱਚਤ ਨੂੰ ਨਿਰਉਤਸ਼ਾਹਿਤ ਕਰਕੇ ਗੈਰ-ਜ਼ਰੂਰੀ ਖਰਚ ਨੂੰ ਉਤਸ਼ਾਹ ਦਿੱਤਾ ਜਾਣਾ ਲੱਗਾ ਬੈਂਕਾਂ ‘ਚ ਜਮ੍ਹਾ ਰਾਸ਼ੀ ਦੇ ਵਿਆਜ਼ ‘ਤੇ ਆਮਦਨ ਟੈਕਸ ਲੱਗਣ ਲੱਗਾ ਬਜਟ-2020 ‘ਚ ਇਸ ਤੋਂ ਵੀ ਅੱਗੇ ਵਧ ਕੇ ਚੈਪਟਰ-6, ਦੇ ਅੰਤਰਗਤ ਬੱਚਤ ਰਾਸ਼ੀ ‘ਤੇ ਆਮਦਨ ਟੈਕਸ ‘ਚ ਕਟੌਤੀ ਯੋਜਨਾ ਨੂੰ ਵਿਕਲਪਿਕ ਬਣਾ ਦਿੱਤਾ ਗਿਆ ਕੋਰੋਨਾ ਸੰਕਟਕਾਲ ਆਰਥਿਕ ਨੀਤੀਆਂ ‘ਤੇ ਮੁੜ ਵਿਚਾਰ ਕਰਨ, ਅਤੇ ਬੱਚਤ-ਸਮੱਰਥਕ ਨੀਤੀਆਂ ਵਿਕਸਿਤ ਕਰਨ ਲਈ ਸਮਾਜ ਅਤੇ ਨਿਆਂਪਾਲਿਕਾ ਦਾ ਧਿਆਨ ਆਕਰਸ਼ਿਤ ਕਰਦਾ ਹੈ

Corona

Nature Message | ਕੋਰੋਨਾ ਮਹਾਂਮਾਰੀ ਦੇ ਸਮੇਂ ਵਿਸ਼ਵ ਦੇ ਸਾਰੇ ਸਿਹਤ-ਸੁਵਿਧਾ ਸੰਪੰਨ ਦੇਸ਼ਾਂ ਦੀ ਪ੍ਰੀਖਿਆ ਹੋ ਗਈ, ਅਤੇ ਜ਼ਿਆਦਾਤਾਰ ਨਾਕਾਮ ਹੋ ਗਏ ਭਾਰਤ ‘ਚ ਸਿਹਤ ਸਹੂਲਤਾਂ ਸੰਤੁਸ਼ਟੀਜਨਕ ਨਹੀਂ ਹਨ ਅਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇੱਥੇ ਜ਼ਿਆਦਾਤਰ ਪੀੜਤ ਬਿਨਾ ਲੱਛਣ ਦੇ ਪਾਏ ਜਾ ਰਹੇ ਹਨ ਅਤੇ ਮੌਤ ਦਰ ਵੀ ਉਮੀਦ ਤੋਂ ਘੱਟ ਹੈ ਇਹ ਭਾਰਤੀਆਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਿਖਾਉਂਦਾ ਹੈ ਅਜਿਹਾ ਜ਼ਿਆਦਾਤਰ ਭਾਰਤੀਆਂ ਦੀ ਪਰੰਪਰਾਗਤ ਜੀਵਨਸ਼ੈਲੀ, ਰੋਜ਼ਾਨਾ ਯੋਗ ਅਭਿਆਸ, ਆਯੁਰਵੈਦ ਦੇ ਪ੍ਰਚਾਰ-ਪ੍ਰਸਾਰ ਅਤੇ ਆਯੂਸ਼ ਮੰਤਰਾਲੇ ਦੇ ਯਤਨਾਂ ਦੇ ਨਤੀਜੇ ਵਜੋਂ ਹੀ ਸੰਭਵ ਹੋਇਆ ਹੈ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਣ ਕਾਰਨ ਕੋਰੋਨਾ ਦਾ ਪ੍ਰਭਾਵ ਬਜ਼ੁਰਗਾਂ ‘ਤੇ ਜ਼ਿਆਦਾ ਪੈ ਰਿਹਾ ਹੈ

ਮ੍ਰਿਤਕਾਂ ਦੇ ਅੰਤਿਮ ਸਸਕਾਰ ਮੌਕੇ ਭੀੜ ਨਾ ਜੁਟਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਵਿਦੇਸ਼ਾਂ ‘ਚ ਤਾਂ ਸਮੂਹਿਕ ਅੰਤਿਮ ਸਸਕਾਰ ਵੀ ਹੋਏ ਹਨ ਅੰਤਿਮ ਸਸਕਾਰ ‘ਚ ਸ਼ਾਮਲ ਨਾ ਹੋ ਸਕਣ ਕਾਰਨ ਪਰਿਵਾਰ ਵਾਲੇ ਦੁਖੀ ਹੋ ਰਹੇ ਹਨ ਪਰੰਤੂ ਅਜਿਹਾ ਵੀ ਵੇਖਿਆ ਗਿਆ ਕਿ ਬਜ਼ੁਰਗ ਠੀਕ ਹੋ ਚੁੱਕੇ ਹਨ, ਪਰ ਪਰਿਵਾਰ  ਵਾਲੇ ਨਾ ਤਾਂ ਉਨ੍ਹਾਂ ਨੂੰ ਘਰ ਲਿਆਉਂਦੇ ਹਨ ਅਤੇ ਨਾ ਫੋਨ ‘ਤੇ ਗੱਲ ਕਰਦੇ ਹਨ ਦੇਸ਼ ‘ਚ ਕਰੋੜਾਂ ਬਜ਼ੁਰਗ ਤਰਸਯੋਗ ਹਾਲਤ ‘ਚ ਹਨ ਆਮ ਤੌਰ ‘ਤੇ ਪਰਿਵਾਰ ਵਾਲੇ ਉਨ੍ਹਾਂ ਦੀ ਅਣਦੇਖੀ ਕਰਦੇ ਹਨ, ਪਰ ਉਨ੍ਹਾਂ ਦੀ ਮੌਤ ‘ਤੇ ਵੱਡਾ ਸਮਾਗਮ ਕਰਕੇ ਸਮਾਜ ‘ਚ ਮਾਣ ਪ੍ਰਾਪਤ ਕਰਦੇ ਹਨ ਕੋਰੋਨਾ ਨੇ ਤਾਂ ਸਮਾਜ ਨੂੰ ਸ਼ੀਸ਼ਾ ਵਿਖਾ ਕੇ ਆਤਮ ਚਿੰਤਨ ਕਰਨ ਦਾ ਸੰਦੇਸ਼ ਦਿੱਤਾ ਹੈ

Nature Message | ਕੋਰੋਨਾ ਮਹਾਂਮਾਰੀ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਗਿਆਨਕ ਰਿਸਰਚਾਂ ਹੋ ਰਹੀਆਂ ਹਨ ਮਹਾਂਮਾਰੀ ਦੇ ਸਮਾਜਿਕ ਪਹਿਲੂ ਵੀ ਸਿੱਖਿਆਦਾਇਕ ਹੋ ਸਕਦੇ ਹਨ ਇਹ ਬਿਮਾਰੀ ਸਮਦਰਸ਼ੀ ਹੈ, ਛੋਟੇ ਵੱਡੇ, ਧਨਾਢ-ਗਰੀਬ, ਆਮ-ਸੈਲੇਬ੍ਰਿਟੀ, ਕਮਜ਼ੋਰ-ਤਾਕਤਵਰ ਆਦਿ ‘ਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੀ ਇਹ ਸਮਾਜ ‘ਚ ਭੇਦਭਾਵ ਰਹਿਤ ਵਿਵਸਥਾ ਬਣਾਉਣ ਦਾ ਸੰਦੇਸ਼ ਹੈ ਮਹਾਂਮਾਰੀ ਨੇ ਅਨੁਸ਼ਾਸਨ, ਸਮਾਜਿਕ ਸਵੱਛਤਾ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਹੱਤਵ ਦਿੱਤਾ ਹੈ ਇਹ ਸੰਕਟਕਾਲ ਸਫ਼ਲਤਾ ਲਈ ਧੀਰਜ, ਫ਼ਰਜ਼ ਪਛਾਨਣ, ਟੀਮ ਮੈਂਬਰਾਂ ‘ਚ ਸਹਿਯੋਗ ਅਤੇ ਤਾਲਮੇਲ ਨੂੰ ਦਰਸਾਉਂਦਾ ਹੈ ਇਹ ਆਫਤ ਨੂੰ ਮੌਕੇ ‘ਚ ਬਦਲਣ ਅਤੇ ਜਿੰਨਾ ਹੋ ਸਕੇ ਆਤਮ-ਨਿਰਭਰ ਬਣਨ ਦੀ ਪ੍ਰੇਰਨਾ ਦਿੰਦਾ ਹੈ ਇਹ ਸਮਾਜ ਨੂੰ ਮਨੁੱਖੀ-ਕੀਮਤ, ਸਿਹਤ ਅਤੇ ਵਾਤਾਵਰਨ ‘ਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੰਦਾ ਹੈ
ਡਾ. ਪ੍ਰਦੀਪ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ