Corona ਹੋਲੀ ਮਿਲਨ ਸਮਾਰੋਹ ‘ਚ ਸ਼ਿਰਕਤ ਨਹੀਂ ਕਰਨਗੇ ਮੋਦੀ

ਹੋਲੀ ਮਿਲਨ ਸਮਾਰੋਹ ‘ਚ ਸ਼ਿਰਕਤ ਨਹੀਂ ਕਰਨਗੇ ਮੋਦੀ | Corona
ਹੁਣ ਤੱਕ 3173 ਤੋਂ ਜ਼ਿਆਦਾ ਲੋਕਾਂ ਦੀ ਹੋ ਚੁੱਕੀ ਐ ਮੌਤ

ਨਵੀਂ ਦਿੱਲੀ, ਏਜੰਸੀ। ਦੇਸ਼ ‘ਚ ਜਾਨ ਲੇਵਾ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਕਿਸੇ ਵੀ ਹੋਲੀ ਮਿਲਨ ਸਮਾਰੋਹ ‘ਚ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਦੁਨੀਆ ਭਰ ਦੇ ਮਾਹਿਰਾਂ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਤੋਂ ਬਚਣ ਲਈ ਸਮੂਹਿਕ ਸਮਾਰੋਹਾਂ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਹੈ। ਇਸ ਵਜ੍ਹਾ ਕਰਕੇ ਉਹਨਾਂ ਇਸ ਸਾਲ ਕਿਸੇ ਵੀ ਹੋਲੀ ਮਿਲਨ ਪ੍ਰੋਗਰਾਮ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਭਾਰਤ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਜੁੜੇ ਛੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਏ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਕੇ ਵਿਸ਼ਵ ਦੇ 70 ਦੇਸ਼ਾਂ ‘ਚ ਹੁਣ ਤੱਕ 3173 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 92533 ਲੋਕ ਇਸ ਵਾਇਰਸ ਤੋਂ ਸੰ੍ਰਕਮਿਤ ਹਨ। Corona

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।