covid-19 | 62,063 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ ‘ਚ ਇੱਕ ਦਿਨ ‘ਚ ਕੋਰੋਨਾ ਵਾਇਰਸ (ਕੋਵਿਡ-19) (covid-19) ਨਾਲ 1007 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ‘ਚ ਮਹਾਂਰਾਸ਼ਟਰ, ਤਮਿਲਨਾਡੂ ਤੇ ਕਰਨਾਟਕ ਸੂਬਿਆਂ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਤਿੰਨ ਸੂਬੇ ਮਹਾਂਰਾਸ਼ਟਰ, ਤਮਿਲਨਾਡੂ ਤੇ ਕਰਨਾਟਕ ‘ਚ ਪਿਛਲੇ 24 ਘੰਟਿਆਂ ਦੌਰਾਨ ਤਰਤੀਬਵਾਰ 390, 119 ਤੇ 107 ਵਿਅਕਤੀਆਂ ਦੀ ਕੋਰੋਨਾ (covid-19) ਨਾਲ ਜਾਨ ਚਲੀ ਗਈ ਹੈ।
ਮ੍ਰਿਤਕ ਦਰ ਘੱਟ ਕੇ 2.0 ਫੀਸਦੀ
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਹਿਲੀ ਵਾਰ ਇੱਕ ਦਿਨ ‘ਚ ਸਿਭ ਤੋਂ ਵੱਧ 62,063 (covid-19) ਮਰੀਜ਼ ਆਉਣ ਨਾਲ ਇਨ੍ਹਾਂ ਦੀ ਗਿਣਤੀ 22,15,074 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 1007 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 44,386 ‘ਤੇ ਪਹੁੰਚ ਗਈ ਹੈ। ਮੰਤਰਾਲੇ ਅਨੁਸਾਰ ਠੀਕ ਹੋਣ ਵਾਲਿਆਂ ਦੀ ਦਰ ਪਿਛਲੇ ਦਿਨ ਤੋਂ ਵਧ ਕੇ 69.33 ਫੀਸਦੀ ‘ਤੇ ਪਹੁੰਚ ਗਈ ਹੈ ਤੇ ਮ੍ਰਿਤਕ ਦਰ ਘੱਟ ਕੇ 2.0 ਫੀਸਦੀ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ