ਗੁਰੂਗ੍ਰਾਮ ’ਚ ਕੋਰੋਨਾ ਨਾਲ ਪੀੜਤ ਮਹਿਲਾ ਦੀ ਮੌਤ, ਹਰਿਆਣਾ ਸਰਕਾਰ ਅਲਰਟ

Corona In Gurugram

ਕਈ ਦਿਨਾਂ ਤੋਂ ਸੀ ਕੋਰੋਨਾ ਨਾਲ ਸੰਕਰਮਿਤ | Corona In Gurugram

  • ਕੋਰੋਨਾ ਕਾਰਨ ਫੈਲੀ ਦਹਿਸ਼ਤ

ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੈ ਕੁਮਾਰ ਮੈਹਰਾ)। ਕੋਰੋਨਾ ਦੇ ਨਵੇਂ ਰੂਪ ਜੇਐੱਲ-1 ਕਾਰਨ ਗੁਰੂਗ੍ਰਾਮ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ। ਔਰਤ ਛੇ ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ। ਕੁਝ ਦਿਨ ਪਹਿਲਾਂ ਇਹ ਔਰਤ ਕਿਸੇ ਹੋਰ ਔਰਤ ਨਾਲ ਮੁੰਬਈ ਤੋਂ ਵਾਪਸ ਆਈ ਸੀ। ਗੁਰੂਗ੍ਰਾਮ ’ਚ ਕੋਰੋਨਾ ਦੇ ਨਵੇਂ ਰੂਪ ਨਾਲ ਸੰਕਰਮਿਤ ਕਿਸੇ ਵਿਅਕਤੀ ਦੀ ਇਹ ਪਹਿਲੀ ਮੌਤ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜੈਪ੍ਰਕਾਸ਼ ਨੇ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। (Corona In Gurugram)

ਇਹ ਵੀ ਪੜ੍ਹੋ : ਟੈਨਿਸ : ਓਸਾਕਾ ਦੀ ਮਾਂ ਬਣਨ ਤੋਂ ਬਾਅਦ ਟੈਨਿਸ ਕੋਰਟ ’ਤੇ ਸਫਲ ਵਾਪਸੀ, Brisbane International ’ਚ ਤਾਮਾਰਾ ਨੂੰ ਹਰਾ…

ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਡੀਐਲਐੱਫ ਫੇਜ-4 ’ਚ ਰਹਿਣ ਵਾਲੀਆਂ ਦੋ ਔਰਤਾਂ ਪਿਛਲੇ ਹਫਤੇ ਮੁੰਬਈ ਤੋਂ ਗੁਰੂਗ੍ਰਾਮ ਵਾਪਸ ਆਈਆਂ ਸਨ। ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਰਿਪੋਰਟ ’ਚ ਦੋਵੇਂ ਔਰਤਾਂ ਕੋਰੋਨਾ ਨਾਲ ਸੰਕਰਮਿਤ ਪਾਈਆਂ ਗਈਆਂ ਸਨ। ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪਹਿਲਾਂ ਉਸ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਸੀ। ਇਨ੍ਹਾਂ ’ਚੋਂ 57 ਸਾਲਾ ਔਰਤ ਦੀ ਸਿਹਤ ਵਿਗੜਨ ’ਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੇ ਇਲਾਜ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਸਿਹਤ ’ਚ ਕੋਈ ਸੁਧਾਰ ਨਹੀਂ ਹੋਇਆ। ਔਰਤ ਦੀ ਬੀਤੇ ਐਤਵਾਰ ਹਸਪਤਾਲ ’ਚ ਮੌਤ ਹੋ ਗਈ। (Corona In Gurugram)

ਮਹਿਲਾ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਹੋਰ ਵੀ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਸਿਵਲ ਹਸਪਤਾਲ ਸੈਕਟਰ-10 ’ਚ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਹੁਣ ਸਿਹਤ ਵਿਭਾਗ ਕੋਵਿਡ ਸੰਕਰਮਿਤ ਲੋਕਾਂ ਨੂੰ ਹਸਪਤਾਲ ’ਚ ਹੀ ਦਾਖਲ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਉਨ੍ਹਾਂ ਦਾ ਵਧੀਆ ਇਲਾਜ ਕੀਤਾ ਜਾ ਸਕੇ। ਕੋਰੋਨਾ ਸੰਕਰਮਿਤ ਔਰਤ ਪਹਿਲਾਂ ਤੋਂ ਹੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ। ਅਜਿਹੇ ’ਚ ਕੋਰੋਨਾ ਇਨਫੈਕਸ਼ਨ ਨੇ ਉਸ ਨੂੰ ਹੋਰ ਬਿਮਾਰ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਸੋਮਵਾਰ ਤੱਕ ਜ਼ਿਲ੍ਹੇ ’ਚ 60 ਰੈਪਿਡ ਐਂਟੀਜੇਨ ਟੈਸਟ ਅਤੇ 55 ਆਰਟੀ-ਪੀਸੀਆਰ ਟੈਸਟ ਕੀਤੇ ਜਾ ਚੁੱਕੇ ਹਨ। ਗੁਰੂਗ੍ਰਾਮ ’ਚ ਹੋਮ ਆਈਸੋਲੇਸ਼ਨ ’ਚ ਦੋ ਕਰੋਨਾ ਸੰਕਰਮਿਤ ਮਰੀਜ ਠੀਕ ਹੋ ਗਏ ਹਨ। ਵਰਤਮਾਨ ’ਚ, ਪੰਜ ਕਰੋਨਾ ਸੰਕਰਮਿਤ ਲੋਕ ਹੋਮ ਆਈਸੋਲੇਸ਼ਨ ’ਚ ਹਨ। ਹੋਮ ਆਈਸੋਲੇਸ਼ਨ ’ਚ ਰਹਿਣ ਵਾਲਿਆਂ ’ਤੇ ਸਿਹਤ ਵਿਭਾਗ ਲਗਾਤਾਰ ਨਜਰ ਰੱਖ ਰਿਹਾ ਹੈ। (Corona In Gurugram)