ਕਰੋਨਾ ਪੀੜਤ ਦੀ ਗੁਰਦਾਸਪੁਰ ਵਿੱਚ ਮੌਤ ਪੰਜਾਬ ‘ਚ ਮੌਤਾਂ ਦੀ ਗਿਣਤੀ ਹੋਈ 14

Fight with Corona

ਕਰੋਨਾ ਪੀੜਤ ਦੀ ਗੁਰਦਾਸਪੁਰ ਵਿੱਚ ਮੌਤ ਪੰਜਾਬ ‘ਚ ਮੌਤਾਂ ਦੀ ਗਿਣਤੀ ਹੋਈ 14

ਗੁਰਦਾਸਪੁਰ, (ਰਾਜਨ ਮਾਨ ) ਕਰੋਨਾ ਦੇ ਵੱਧ ਰਹੇ ਕਹਿਰ ਨੇ ਅੱਜ ਇਕ ਹੋਰ ਮਨੁੱਖੀ ਜਾਨ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਅਤੇ ਅੱਜ ਅੰਮ੍ਰਿਤਸਰ ਵਿਖੇ ਦਾਖਿਲ ਜ਼ਿਲ੍ਹਾ ਗੁਰਦਾਸਪੁਰ ਦੇ ਕੋਰੋਨਾ ਪੀੜਿਤ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਗਈ ਹੈ।

ਗੁਰਦਾਸਪੁਰ ਜਿਲ੍ਹੇ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਦਾ 60 ਸਾਲਾ ਬਜ਼ੁਰਗ ਜਿਸਨੂੰ ਕੁਝ ਦਿਨ ਪਹਿਲਾਂ ਹੀ ਦਾਖਿਲ ਕਰਵਾਇਆ ਗਿਆ ਸੀ ਅੱਜ ਕਰੋਨਾ ਅੱਗੇ ਆਪਣੇ ਸਾਹਾਂ ਦੀ ਜੰਗ ਹਾਰ ਗਿਆ। ਗੁਰਦਾਸਪੁਰ ਜਿਲ੍ਹੇ ਵਿੱਚ ਇਹ ਪਹਿਲਾ ਮਰੀਜ਼ ਸੀ। ਜਿਸ ਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ।

ਉੱਥੇ ਦੂਜੇ ਪਾਸੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਰਿਸਕ ਨਾ ਲੈਂਦਿਆਂ ਹੋਇਆਂ ਬੀਤੀ 14 ਅਪ੍ਰੈਲ ਤੋਂ ਪਿੰਡ ਭੈਣੀ ਪਸਵਾਲ ਸਮੇਤ ਆਸ ਪਾਸ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਰੈਪਿਡ ਟੀਮਾਂ ਵੱਲੋਂ ਇਲਾਕਾ ਵਾਸੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਸੀ। ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸਬੰਧ ਵਿੱਚ ਕੁੱਲ 105 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚੋਂ ਹੁਣ ਤੱਕ 91 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ 13 ਦੀ ਰਿਪੋਰਟ ਆਉਣੀ ਹੱਲੇ ਬਾਕੀ ਹੈ।

ਇਹਨਾਂ 105 ਮਰੀਜ਼ਾਂ ਵਿੱਚੋਂ ਭੈਣੀ ਪਸਵਾਲ ਦਾ 60 ਸਾਲਾ ਬਜ਼ੁਰਗ ਅਜਿਹਾ ਇਕੱਲਾ ਮਰੀਜ਼ ਸੀ ਜਿਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਇਸ ਵਿਅਕਤੀ ਤੋਂ ਬਾਅਦ ਜਿਲਾ ਪ੍ਰਸ਼ਾਸ਼ਨ ਹੋਰ ਅਲਰਟ ਹੋ ਗਿਆ ਹੈ। ਇਹ ਕਿਹੜੇ ਕਿਹੜੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ ਸੀ ਉਸ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਗੁਰਦਾਸਪੁਰ ਜਿਲ੍ਹੇ ਵਿੱਚ ਹੁਣ ਕੋਈ ਵੀ ਕਰੋਨਾ ਦਾ ਕੇਸ ਨਹੀਂ ਹੈ।

ਪੰਜਾਬ ਵਿੱਚ ਦਿਨੋ ਦਿਨ ਕਰੋਨਾ ਪਾਜ਼ਿਟਿਵ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੰਜਾਬ ਵਿੱਚ ਕਰਫਿਊ ਦੇ ਬਾਵਜੂਦ ਵੀ ਲੋਕ ਪੂਰੀ ਤਰ੍ਹਾਂ ਘਰਾਂ ਤੋਂ ਨਿਕਲਣਾ ਬੰਦ ਨਹੀਂ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here