ਰਾਜਧਾਨੀ ’ਚ ਕੋਰੋਨਾ ਦੇ 623 ਨਵੇਂ ਮਰੀਜ਼ ਮਿਲੇ
- ਹੁਣ ਤੱਕ ਕੁੱਲ 13,92,386 ਮਰੀਜ਼ ਇਸ ਮਹਾਂਮਾਰੀ ਨੂੰ ਹਰਾ ਚੁੱਕੇ ਹਨ
ਨਵੀਂ ਦਿੱਲੀ । ਦਿੱਲੀ ’ਚ ਕੋਰੋਨਾ ਦੇ ਨਵੇਂ ਕੇਸਾਂ ’ਚ ਕਮੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਦਿੱਲੀ ’ਚ ਹੁਣ ਕੋਰਨਾ ਮਰੀਜ਼ਾਂ ਦੀ ਗਿਣਤੀ ਘੱਟ ਕੇ 600 ਦੇ ਕਰੀਬ ਆ ਗਈ ਸੰਕ੍ਰਮਣ ਦਰ ਵੀ ਇੱਕ ਫੀਸਦੀ ਤੋਂ ਹੇਠਾਂ ਆ ਗਈ ਹੈ ਤੇ ਐਕਟੀਵ ਕੇਸ ਵੀ ਘੱਟ ਕੇ 10 ਹਜ਼ਾਰ ’ਤੇ ਆ ਗਏ ਹਨ ਹੁਣ ਤੋਂ ਪਹਿਲਾਂ 18 ਮਾਰਚ ਨੂੰ ਇੰਨੇ ਘੱਟ 607 ਕੇਸ ਸਾਹਮਣੇ ਆਏ ਸਨ।
ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਹੈਲਥ ਬੁਲੇਟਿਨ ਦੇ ਅਨੁਸਾਰ ਬੀਤੇ 24 ਘੰਟਿਆਂ ’ਚ ਜਿੱਥੇ ਕੋਰੋਨਾ ਦੇ 623 ਨਵੇਂ ਮਰੀਜ਼ ਮਿਲੇ ਹਨ ਉੱਥੇ 62 ਮਰੀਜ਼ਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਹੁਣ ਸੰਕ੍ਰਮਣ ਦਰ 0.88 ਫੀਸਦੀ ’ਤੇ ਆ ਗਈ ਹੈ ਜੋ ਸੋਮਵਾਰ ਨੂੰ 0.99 ਸੀ ਬੁਲੇਟਿਨ ਅਨੁਸਾਰ ਮੰਗਲਵਾਰ ਨੂੰ 1423 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਜਦੋਂਕਿ ਸੋਮਵਾਰ ਨੂੰ ਠੀਕ ਹੋਣ ਵਾਲਿਆਂ ਦੀ ਗਿਣਤੀ 1622 ਸੀ ਸਿਹਤ ਵਿਭਾਗ ਨੇ ਕਿਹਾ ਕਿ ਦਿੱਲੀ ’ਚ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 14,26,863 ਹੋ ਗਈ ਹੈ ਤੇ 4888 ਮਰੀਜ਼ ਹੋਮ ਆਈਸੋਲੇਸ਼ਨ ’ਚ ਹਨ ਰਾਜਧਾਨੀ ’ਚ ਹੁਣ ਕੋਰੋਨਾ ਵਾਇਰਸ ਦੇ ਐਕਟਿਵ ਕੇਸ ਘੱਟ ਕੇ 10,178 ’ਤੇ ਆ ਗਏ ਹਨ ਇਸ ਦੇ ਨਾਲ ਹੀ ਹੁਣ ਤੱਕ ਕੁੱਲ 13,92,386 ਮਰੀਜ਼ ਇਸ ਮਹਾਂਮਾਰੀ ਨੂੰ ਹਰਾ ਚੁੱਕੇ ਹਨ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 24,299 ’ਤੇ ਪਹੁੰਚ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।