ਦੇਸ਼ ‘ਚ ਕੋਰੋਨਾ ਮਾਮਲੇ 93 ਲੱਖ ਤੋਂ ਪਾਰ

Corona India

43,082 ਨਵੇਂ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ 43 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਅੰਕੜਾ 93 ਲੱਖ ਤੋਂ ਪਾਰ ਹੋ ਗਿਆ ਹੈ ਤੇ ਸਰਗਰਮ ਮਾਮਲਿਆਂ ਦੀ ਦਰ ‘ਚ ਵਾਧਾ ਜਾਰੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ੰਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 43,082 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਮਰੀਜ਼ਾਂ ਦਾ ਅੰਕੜਾ 93.09 ਲੱਖ ਹੋ ਗਿਆ। ਨਵੇਂ ਮਾਮਲਿਆਂ ਦੇ ਨਾਲ ਸਰਗਰਮ ਮਾਮਲੇ 3211 ਵਧੇ ਤੇ ਇਹ ਗਿਣਤੀ 4.55 ਲੱਖ ਹੋ ਗਈ।

Corona

ਇਸ ਦੌਰਾਨ 39,379 ਮਰੀਜ਼ ਠੀਕ ਹੋਏ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 87.18 ਲੱਖ ਵਿਅਕਤੀ ਕੋਰੋਨਾ ਨੂੰ ਹਰਾ ਚੁੱਕੇ ਹਨ। ਇਸ ਦੌਰਾਨ 492 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,35,715 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ ਵਧ ਕੇ 4.89 ਫੀਸਦੀ ਤੇ ਰਿਕਵਰੀ ਦਰ 93.65 ਹੋ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.46 ਫੀਸਦੀ ਹੈ। ਪਿਛਲੇ 24 ਘੰਟਿਆਂ ‘ਚ ਮਹਾਂਰਾਸ਼ਟਰ ‘ਚ ਸਰਗਰਮ ਮਾਮਲੇ ਸਭ ਤੋਂ ਵੱਧ 1526 ਰਹੇ ਤੇ ਕੇਰਲ ‘ਚ ਸਭ ਤੋਂ ਵੱਘ 5970 ਮਰੀਜ਼ ਠੀਕ ਹੋਏ ਜਦੋਂਕਿ ਦਿੱਲੀ ‘ਚ ਸਭ ਤੋਂ ਵੱਧ 91 ਵਿਅਕਤੀਆਂ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.