4,12,262 ਨਵੇਂ ਕੇਸ, 3980 ਮੌਤਾਂ
ਨਵੀਂ ਦਿੱਲੀ, ਏਜੰਸੀ। ਦੇਸ ਵਿਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਤੇ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਲਾਗ ਨਾਲ 4.12 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਦੁਨੀਆਂ ਭਰ ਵਿਚ ਰੋਜਾਨਾ ਦੇ ਸਭ ਤੋਂ ਵੱਧ ਕੇਸਾਂ ’ਚੋਂ ਹਨ, ਜਦੋਂ ਕਿ ਲਗਭਗ ਚਾਰ ਹਜ਼ਾਰ ਮਰੀਜ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੌਰਾਨ ਬੁੱਧਵਾਰ ਨੂੰ 19 ਲੱਖ 55 ਹਜਾਰ 733 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ। ਦੇਸ ਵਿੱਚ ਹੁਣ ਤੱਕ 16 ਕਰੋੜ 25 ਲੱਖ, 13 ਹਜਾਰ 339 ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। 1 ਅਪਰੈਲ ਨੂੰ ਕੋਰੋਨਾ ਦੀ ਲਾਗ ਦੇ 4 ਲੱਖ 01 ਹਜਾਰ 933 ਮਾਮਲੇ ਸਾਹਮਣੇ ਆਏ, ਜੋ ਕਿ ਦੁਨੀਆਂ ਭਰ ਵਿੱਚ ਰੋਜ਼ਾਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਸੀ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ ਵਿੱਚ 4,12,962 ਨਵੇਂ ਕੇਸਾਂ ਦੀ ਆਮਦ ਦੇ ਨਾਲ, ਸੰਕਰਮਿਤ ਲੋਕਾਂ ਦੀ ਗਿਣਤੀ 2 ਕਰੋੜ 10 ਲੱਖ 77 ਹਜਾਰ 410 ਹੋ ਗਈ ਹੈ। ਸਰਗਰਮ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਕੇਸਾਂ ਦੀ ਗਿਣਤੀ 35,66,398 ਹੋ ਗਈ ਹੈ। ਇਸ ਦੇ ਨਾਲ ਹੀ 3,29,113 ਮਰੀਜ ਸਿਹਤਮੰਦ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਹੁਣ ਤੱਕ 1 ਕਰੋੜ 72 ਲੱਖ 80 ਹਜਾਰ 844 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸੇ ਸਮੇਂ ਦੌਰਾਨ, 3980 ਮਰੀਜਾਂ ਨੇ ਆਪਣੀਆਂ ਜਾਨਾਂ ਗੁਆਈਆਂ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,30,168 ਹੋ ਗਈ ਹੈ। ਦੇਸ ਵਿਚ ਰਿਕਵਰੀ ਦਰ ਘੱਟ ਕੇ 81.99 ਫੀਸਦੀ ਹੋ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 16.92 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਅਜੇ ਵੀ 1.09 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।