ਤਿੰਨ ਰਾਜਾਂ ‘ਚ ਕੋਰੋਨਾ ਨਾਲ 70 ਫੀਸਦੀ ਮੌਤਾਂ, ਪ੍ਰਭਾਵਿਤਾਂ ਦੇ ਮਾਮਲੇ 50 ਫੀਸਦੀ

Corona Active

ਤਿੰਨ ਰਾਜਾਂ ‘ਚ ਕੋਰੋਨਾ ਨਾਲ 70 ਫੀਸਦੀ ਮੌਤਾਂ, ਪ੍ਰਭਾਵਿਤਾਂ ਦੇ ਮਾਮਲੇ 50 ਫੀਸਦੀ

ਨਵੀਂ ਦਿੱਲੀ। ਦੇਸ਼ ਦੇ ਤਿੰਨ ਰਾਜ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਕੋਪ ਨਾਲ ਹੁਣ ਤੱਕ ਕ੍ਰਮਵਾਰ 400,181 ਅਤੇ 120 ਪ੍ਰਭਾਵਿਤਾਂ ਦੀਆਂ ਮੌਤਾਂ ਹੋਈਆਂ ਹਨ ਜੋ ਦੇਸ਼ ਭਰ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਕਰੀਬ 70 ਫੀਸਦੀ ਹੈ। ਇਨ੍ਹਾਂ ਰਾਜਾਂ ‘ਚ ਪ੍ਰਭਾਵਿਤਾਂ ਦੀ ਕੁੱਲ ਗਿਣਤੀ 15,449 ਜੋ ਕੁੱਲ ਪ੍ਰਭਾਵਿਤਾਂ ਦਾ ਲਗਭਗ 50 ਫੀਸਦੀ ਹੈ। ਕੇਂਦਰ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 31,332 ਤੱਕ ਪਹੁੰਚ ਗਈ ਹੈ ਅਤੇ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ 1007 ਹੋ ਗਿਆ ਹੈ। ਉਥੇ ਹੀ ਹੁਣ ਤੱਕ 7696 ਲੋਕਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here