ਦੇਸ਼ ’ਚ ਕੋਰੋਨਾ ਦੇ 41,649 ਨਵੇਂ ਕੇਸ, 593 ਹੋਰ ਮੌਤਾਂ

ਸਰਗਰਮ ਮਾਮਲੇ 3765 ਵਧ ਕੇ ਚਾਰ ਲੱਖ 8 ਹਜ਼ਾਰ 290

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਰੋਜ਼ਾਨਾ ਮਾਮਲਿਆਂ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦਰਮਿਆਨ ਸ਼ੁੱਕਰਵਾਰ ਨੂੰ 52 ਲੱਖ 99 ਹਜ਼ਾਰ 036 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਦੇਸ਼ ’ਚ ਹੁਣ ਤੱਕ 46 ਕਰੋੜ 15 ਲੱਖ 18 ਹਜ਼ਾਰ 479 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ’ਚ ਕੋਰੋਨਾ ਦੇ 41,649 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 16 ਲੱਖ 13 ਹਜ਼ਾਰ 993 ਹੋ ਗਿਆ ਹੈ।

ਇਸ ਦੌਰਾਨ 37 ਹਜ਼ਾਰ 291 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 3,07,81,263 ਹੋ ਗਈ ਹੈ ਸਰਗਰਮ ਮਾਮਲੇ 3765 ਵਧ ਕੇ ਚਾਰ ਲੱਖ 8 ਹਜ਼ਾਰ 290 ਹੋ ਗਏ ਹਨ ਇਸ ਦੌਰਾਨ 593 ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦਾ ਅੰਕੜਾ ਵਧ ਕੇ ਚਾਰ ਲੱਖ 23 ਹਜ਼ਾਰ 810 ਹੋ ਗਿਆ ਹੈ ।

ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘਟ ਕੇ 1.29 ਫੀਸਦੀ, ਰਿਕਵਰੀ ਦਰ ਘੱਟ ਕੇ 97.37 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ ਮਹਾਂਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 1062 ਘੱਟ ਕੇ 80871 ਰਹਿ ਗਏ ਹਨ ਇਸ ਦੌਰਾਨ ਸੂਬੇ ’ਚ 7431 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੌਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 6083319 ਹੋ ਗਈ ਹੈ ਜਦੋਂਕਿ 231 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 132566 ਹੋ ਗਈ ਹੈ।

ਇੱਕ ਨਜ਼ਰ

  • ਕੁੱਲ ਟੀਕਾਕਰਨ : 46 ਕਰੋੜ 15 ਲੱਖ 18 ਹਜ਼ਾਰ
  • 24 ਘੰਟਿਆਂ ’ਚ ਨਵੇਂ ਮਾਮਲੇ : 41,649
  • 24 ਘੰਟਿਆਂ ’ਚ ਠੀਕ ਹੋਏ : 37 ਹਜ਼ਾਰ 291
  • ਕੁੱਲ ਮਰੀਜ਼ : ਤਿੰਨ ਕਰੋੜ 16 ਲੱਖ 13 ਹਜ਼ਾਰ 993
  • ਕੁੱਲ ਠੀਕ ਹੋਏ : 3,07,81,263
  • ਸਰਗਰਮ ਮਾਮਲੇ : 4 ਲੱਖ 8 ਹਜ਼ਾਰ 290
  • ਹੁਣ ਤੱਕ ਕੁੱਲ ਮੌਤਾਂ : 4 ਲੱਖ 23 ਹਜ਼ਾਰ 810

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ