ਕਰੋਨਾ: ਦੇਸ਼ ਵਿੱਚ 1 ਲੱਖ 59 ਹਜ਼ਾਰ ਨਵੇਂ ਕੇਸ
ਕੋਵਿਡ ਟੀਕਾਕਰਨ ਵਿੱਚ 151.57 ਕਰੋੜ ਟੀਕੇ ਲੱਗੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿੱਚ ਕਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਜਾਨਲੇਵਾ ਵਾਇਰਸ ਨਾਲ ਸੰਕਰਮਿਤ 1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸ਼ਨੀਵਾਰ ਨੂੰ 89 ਲੱਖ 28 ਹਜਾਰ 316 ਕੋਵਿਡ ਟੀਕੇ ਲਗਾਏ ਗਏ ਹਨ ਅਤੇ ਐਤਵਾਰ ਸਵੇਰੇ ਸੱਤ ਵਜੇ ਤੱਕ ਦੇ ਪ੍ਰਾਪਤ ਅੰਕੜਿਆਂ ਦੇ ਮੁਤਾਬਿਕ ਦੇਸ਼ ਵਿੱਚ ਹੁਣ ਤੱਕ 1 ਅਰਬ 51 ਕਰੋੜ 57 ਲੱਖ 60 ਹਜ਼ਾਰ 645 ਲੋਕਾਂ ਨੂੰ ਟੀਕੇ ਦਿੱਤੇ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 1 ਲੱਖ 59 ਹਜਾਰ 632 ਨਵੇਂ ਕੇਸ ਸਾਹਮਣੇ ਆਉਣ ਨਾਲ ਸੰਕਰਮਿਤਾਂ ਦੀ ਕੁੱਲ ਗਿਣਤੀ ਵੱਧ ਕੇ 3 ਕਰੋੜ 55 ਲੱਖ 28 ਹਜ਼ਾਰ 004 ਹੋ ਗਈ ਹੈ। ਨਵੇਂ ਮਾਮਲਿਆਂ ਦੇ ਵਧਣ ਨਾਲ ਐਕਟਿਵ ਕੇਸ 5 ਲੱਖ 90 ਹਜ਼ਾਰ 611 ਹੋ ਗਈ ਹੈ। ਇਸ ਸਮੇਂ ਦੌਰਾਨ 327 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 4 ਲੱਖ 83 ਹਜ਼ਾਰ 790 ਹੋ ਗਈ ਹੈ।
ਦੇਸ਼ ਵਿੱਚ ਹੁਣ ਤੱਕ ਕੁੱਲ 69 ਕਰੋੜ 34 ਹਜ਼ਾਰ 525 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।ਪਿਛਲੇ 24 ਘੰਟਿਆਂ ਦੌਰਾਨ 40,863 ਮਰੀਜ ਠੀਕ ਹੋਣ ਨਾਲ ਇਸ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਕਰੋੜ 44 ਲੱਖ 53 ਹਜ਼ਾਰ 603 ਹੋ ਚੁੱਕੇ ਹਨ। ਇਸ ਸਮੇਂ ਦੌਰਾਨ15 ਲੱਖ 63 ਹਜ਼ਾਰ 566 ਕੋਵਿਡ ਟੈਸਟ ਕੀਤੇ ਗਏ ਹਨ ਅਤੇ ਦੇਸ਼ ਵਿੱਚ ਹੁਣ ਤੱਕ ਕੁੱਲ 69 ਕਰੋੜ 34 ਹਜ਼ਾਰ 525 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ 1.34 ਹੈ ਅਤੇ ਰਿਕਵਰੀ ਦਰ 97.30 ਪ੍ਰਤੀਸ਼ਤ ਹੈ ਜਦੋਂ ਕਿ ਮੌਤ ਦਰ 1.37 ਪ੍ਰਤੀਸ਼ਤ ਹੈ
ਓਮੀਕ੍ਰੋਨ ਵੇਰੀਐਂਟ ਨਾਲ 27 ਰਾਜਾਂ ਵਿੱਚ ਹੁਣ ਤੱਕ 3623 ਵਿਅਕਤੀ ਸੰਕਰਮਿਤ
ਦੂਜੇ ਪਾਸੇ 27 ਰਾਜਾਂ ਵਿੱਚ ਹੁਣ 3623 ਲੋਕ ਸੰਕਰਮਿਤ ਪਾਏ ਗਏ ਹਨ, ਜਿੰਨ੍ਹਾਂ ਵਿੱਚ ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ 1009, ਦਿੱਲੀ ਵਿੱਚ 513 ਅਤੇ ਕਰਨਾਟਕ ਵਿੱਚ 441 ਕੇਸ ਹਨ। ਓਮੀਕ੍ਰੋਨ ਦੀ ਲਾਗ ਤੋਂ 1409 ਲੋਕ ਠੀਕ ਹੋ ਚੁੱਕੇ ਹਨ। ਵਰਤਮਾਨ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਮਹਾਰਾਸ਼ਟਰ ਵਿੱਚ ਹਨ। ਜਿੱਥੇ ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ 31750 ਵੱਧਣ ਨਾਲ ਇਹਨਾਂ ਦੀ ਕੁੱਲ ਗਿਣਤੀ ਵੱਧ ਕੇ 176948 ਹੋ ਗਈ ਹੈ ਅਤੇ ਇਸ ਦੌਰਾਨ 13 ਮਰੀਜਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 141627 ਤੱਕ ਪਹੁੰਚ ਗਈ ਹੈ। ਸੂਬੇ ਵਿੱਚ 9671 ਮਰੀਜਾਂ ਦੇ ਠੀਕ ਹੋਣ ਨਾਲ ਕਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 6557081 ਹੋ ਗਈ ਹੈ।
ਮਹਾਰਾਸ਼ਟਰ ਤੋਂ ਬਾਅਦ ਕੁੱਲ ਸਰਗਰਮ ਮਾਮਲਿਆਂ ਵਿੱਚ ਪੱਛਮੀ ਬੰਗਾਲ ਦੂਜੇ ਅਤੇ ਦਿੱਲੀ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਪੱਛਮੀ ਬੰਗਾਲ ਵਿੱਚ ਉਕਤ ਸਮੇਂ ਦੌਰਾਨ ਕਰੋਨਾ ਦੇ ਸਰਗਰਮ ਮਾਮਲੇ 10671 ਤੋਂ ਵੱਧ ਕੇ 62055 ਹੋ ਗਏ ਹਨ। ਸੂਬੇ ਵਿੱਚ ਇਸ ਮਹਾਂਮਾਰੀ ਨਾਲ 19 ਹੋਰ ਲੋਕਾਂ ਦੀ ਮੌਤ ਹੋਣ ਬਾਅਦ ਮਰਨ ਵਾਲਿਆਂ ਦੀ ਗਿਣਤੀ 19883 ਹੋ ਗਈ ਹੈ, ਜਦੋਂ ਕਿ ਰਾਜ ’ਚ ਹੁਣ ਤੱਕ 1648821 ਮਰੀਜ਼ ਠੀਕ ਹੋ ਚੁੱਕੇ ਹਨ।
ਰਾਜਧਾਨੀ ਦਿੱਲੀ ਵਿੱਚ ਹਾਲਾਤ ਚਿੰਤਾਜਨਕ
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਐਕਟਿਵ ਕੇਸ 8305 ਤੋਂ 48178 ਹੋ ਗਏ ਗਏ ਜਦੋਂ ਕਿ 11869 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਤੋਂ ਮੁਕਤ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 1453658 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਸੱਤ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25143 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ