ਰਸੋਈਏ ਦਾ ‘ਸਿਆਸੀ ਪਾਰਸ’

ਦਸ ਬਾਰ੍ਹਾਂ ਸਾਲ ਪਹਿਲਾਂ ਬਠਿੰਡਾ ਸ਼ਹਿਰ ‘ਚ ਕਿਸੇ ਕੋਠੀ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਗਾਰੇ ਨਾਲ ਭਰਿਆ ਬੱਠਲ ਚੁੱਕੀ ਜਾਂਦੇ ਮਜ਼ਦੂਰ ਨੂੰ ਜਦੋਂ ਪਤਾ ਲੱਗਾ ਕਿ ਉਹ ਤਾਂ ਕਈ ਕਰੋੜਾਂ ਪਤੀ ਹੈ ਤੇ ਉਸ ਨੇ ਇੱਕ ਪੈਸਾ ਵੀ ਨਹੀਂ ਵੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਮਜ਼ਦੂਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਅਗਲੇ ਦਿਨ ਸਵੇਰੇ-ਸਵੇਰੇ ਉਸ ਨੇ ਆਪਣੀ ਬੱਠਲ ਚੁੱਕੀ ਖੜ੍ਹੇ ਦੀ ਤਸਵੀਰ ਇੱਕ ਪੰਜਾਬੀ ਅਖ਼ਬਾਰ ਦੇ ਪਹਿਲੇ ਸਫ਼ੇ ‘ਤੇ ਵੇਖੀ ਇਸ ਖ਼ਬਰ ਨਾਲ ਹਾਲ ਦੁਹਾਈ ਤਾਂ ਮੱਚੀ, ਪਰ ਗੱਲ ਹੌਲੀ-ਹੌਲੀ ਆਈ ਗਈ ਹੁੰਦੀ ਗਈ ਪਤਾ ਨਹੀਂ ਅਰਬਾਂ ਪਤੀਆਂ ਅਮੀਰਾਂ ਵਜੀਰਾਂ ਦੇ ਕਿੰਨੇ ਹੀ ਨੌਕਰ ਉਹਨਾਂ ਦੇ ਆਪਣੇ ਬੱਚਿਆਂ ਤੋਂ ਵੱਧ ਵੀ ਧਨਵਾਨ (ਕਾਗਜਾਂ ‘ਚ ) ਹਨ ਹੁਣ ਪੰਜਾਬ ਦੇ ਇੱਕ ਕੈਬਨਿਟ ਮੰਤਰੀ ‘ਤੇ ਦੋਸ਼ ਲੱਗਾ ਹੈ

ਰਸੋਈਏ ਦਾ ‘ਸਿਆਸੀ ਪਾਰਸ’

ਉਸ ਨੇ ਆਪਣੇ ਇੱਕ ਨੌਕਰ ਦੇ ਨਾਂਅ ‘ਤੇ 26 ਕਰੋੜ ਦੀ ਰੇਤੇ ਦੀ ਖੱਡ ਖਰੀਦੀ ਹੈ ਮੰਤਰੀ ਕਹਿ ਰਿਹਾ ਹੈ ਕਿ ਖੱਡ ਲੈਣ ਵਾਲਾ ਹੁਣ ਉਸ ਦਾ ਨੌਕਰ ਨਹੀਂ ਰਿਹਾ, ਕਦੇ ਪਹਿਲਾਂ ਹੁੰਦਾ ਸੀ ਮੰਤਰੀ ਦੀ ਸਿਆਸੀ ਹਲਕਿਆਂ ‘ਚ ਘੇਰਾਬੰਦੀ ਜਾਰੀ ਹੈ, ਇੱਕ ਪਾਰਟੀ ਨੇ ਮੰਤਰੀ ਨੂੰ ਬਰਖ਼ਾਸਤ ਕਰਨ ਲਈ ਅਲਟੀਮੇਟਮ ਦੇ ਦਿੱਤਾ ਹੈ ਮੰਤਰੀ ਦੀ ਗੱਲ ‘ਚ ਕਿੰਨਾ ਕੁ ਦਮ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਜੇਕਰ ਨੌਕਰ ਕੋਲ 26 ਕਰੋੜ ਇਸ ਮੰਤਰੀ ਕੋਲੋਂ ਨਹੀਂ ਆਇਆ

ਫਿਰ ਕਿਸੇ ਹੋਰ ਮੰਤਰੀ ਜਾਂ ਕਿਸੇ ਧਨਵਾਨ ਵਿਅਕਤੀ ਕੋਲੋਂ ਤਾਂ ਆਇਆ ਹੀ ਹੋਵੇਗਾ ਨਹੀਂ ਤਾਂ ਇੱਕ ਰਸੋਈਏ ਨੂੰ ਅਜਿਹੀ ਕਿਹੜੀ ਗਿੱਦੜ ਸਿੰਗੀ ਮਿਲ ਗਈ ਜਿਹੜਾ ਉਸ ਨੇ ਬਿਨਾਂ ਪੈਸਿਆਂ ਤੋਂ ਕਰਕੇ 26 ਕਰੋੜ ਕਮਾ ਲਿਆ ਜੇਕਰ ਮੰਤਰੀ ਸਾਹਿਬ ਦੀ ਗੱਲ ‘ਚ ਸੱਚਾਈ ਹੈ ਤਾਂ ਉਸ ਰਸੋਈਏ ਨੂੰ ਹੀ ਮੀਡੀਆ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਜਾਂਦਾ ਤਾਂ ਕਿ ਉਹ ਸਾਫ਼-ਸਾਫ਼ ਦੱਸ ਸਕੇ ਕਿ ਪੈਸਾ ਇਸ ਮੰਤਰੀ ਦਾ ਨਹੀਂ ਹੈ

ਰਸੋਈਏ ਦਾ ‘ਸਿਆਸੀ ਪਾਰਸ’

ਉਂਜ ਵੀ ਪੰਜਾਬ ‘ਚ ਅਜਿਹੇ ਸਿਆਸੀ ਮੋਹਤਬਰਾਂ ਦੀ ਕਮੀ ਨਹੀਂ ਜੋ ਕਦੇ ਵੱਡੇ ਆਗੂਆਂ ਦੇ ਘਰ ਆਉਣ-ਜਾਣ ਵਾਲਿਆਂ ਲਈ ਚਾਹ-ਪਾਣੀ ਦੀ ਦੇਖ ਰੇਖ ਕਰਦੇ ਸਨ ਤੇ ਅੱਜ ਉਹੀ ਮੋਹਤਬਰ ਆਪਣੇ-ਆਪਣੇ ਹਲਕੇ ‘ਚ ਮੁੱਖ ਮੰਤਰੀ ਵਾਂਗ ਵਿਚਰ ਰਹੇ ਹਨ ਦੋ-ਚਾਰ ਏਕੜ ਦੇ ਮਾਲਕ ਵਿਅਕਤੀਆਂ ਨੂੰ ਸਿਆਸਤ ਦੇ ਪਾਰਸ ਨੇ ਅਸਲ ਵਿੱਚ ਹੀ ਅਰਬਾਂਪਤੀ ਬਣਾ ਦਿੱਤਾ ਹੁਣ ਰੇਤ ਖੱਡ ਖਰੀਦਣ ਵਾਲਾ ਰਸੋਈਆ ਅਸਲ ‘ਚ ਕਰੋੜਪਤੀ ਹੈ ਜਾਂ ਨਹੀਂ ਇਹ ਤਾਂ ਮੰਤਰੀ ਜਾਣੇ ਜਾਂ ਰਸੋਈਆ ਜਾਣੇ ਜਾਂ ਫਿਰ ਰੱਬ ਹੀ ਜਾਣੇ

ਸਭ ਆਪਣੇ-ਆਪ ਨੂੰ ਦੁੱਧ ਧੋਤੇ ਦੱਸ ਰਹੇ ਹਨ ਉਂਜ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਇਹ ਪਰਖ ਦੀ ਘੜੀ ਜ਼ਰੂਰ ਹੈ ਜੋ ਪਿਛਲੀ ਸਰਕਾਰ ਵੇਲੇ ਅਕਾਲੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ  ਤੇ ਆਪਣੀ ਸਰਕਾਰ ਆਉਣ ‘ਤੇ ਉਨ੍ਹਾਂ ਨੂੰ ਸਜਾਵਾਂ ਦੇਣ ਦੇ ਬਿਆਨ ਦੇਣ ਤੋਂ ਥੱਕਦੇ ਨਹੀਂ ਸਨ ਚੰਗਾ ਹੋਵੇ ਅਮਰਿੰਦਰ ਸਿੰਘ ਰਸੋਈਏ ਨੂੰ ਸੱਦ ਕੇ ਉਸ ਨੂੰ ਕਹਿਣ ਕਿ ਕਾਕਾ ਮੇਰੇ ਕੰਨ ‘ਚ ਹੌਲੀ ਜਿਹਾ ਦੱਸ ਦੇ ਕਿ ਪੈਸਾ ਕਿੱਥੋਂ ਆਇਆ ਏ? ਹੁਣ ਅੱਗੋਂ ਮੁੱਖ ਮੰਤਰੀ ਜਾਨਣ ਕਿ ਉਨ੍ਹਾਂ ਨੇ ਰਸੋਈਏ ਨੂੰ ਇਹ ਗੱਲ ਕਹਿਣੀ ਹੈ ਜਾਂ ਨਹੀਂ>

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ