ਚਾਹ ਤੋਂ ਬਾਅਦ ਆਖ਼ਰੀ ਸੈਸ਼ਨ ਂਚ ਭਾਰਤ ਨੇ22 ਓਵਰਾਂ ਂਚ ਝਟਕਾਈਆਂ ਛੇ ਵਿਕਟਾਂ
ਲੰਦਨ, 7 ਸਤੰਬਰ
ਸਾਖ਼ ਲਈ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਪੰਜਵੇਂ ਟੈਸਟ ਮੈਚ ਦੇ ਪਹਿਲੇ ਦਿਨ ਕਮਾਲ ਦੀ ਗੇਂਦਬਾਜ਼ੀ ਕਰਦਿਆਂ ਇੰਗਲੈਂਟ ਟੀਮ ਦੇ ਪਹਿਲੀ ਪਾਰੀ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ 198 ਦੌੜਾਂ ਦੇ ਛੋਟੇ ਸਕੋਰ ‘ਤੇ ਸੱਤ ਵਿਕਟਾਂ ਝਟਕਾ ਦਿੱਤੀਆਂ
ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦਾ ਆਖ਼ਰੀ ਟੈਸਟ ਖੇਡ ਰਹੇ ਇੰਗਲੈਂਡ ਦੇ ਸਾਬਕਾ ਕਪਤਾਨ ਅਲਿਸਟੇਰ ਕੁਕ ਅਤੇ ਜੇਨਿੰਗਸ ਨੇ ਹਾਲਾਂਕਿ ਇੰਗਲੈਂਡ ਨੂੰ ਧੀਮੀ ਪਰ ਚੰਗੀ ਸ਼ੁਰੂਆਤ ਦਿੱਤੀ ਸੀ ਚਾਹ ਤੱਕ ਟੀਮ ਦਾ ਸਕੋਰ 1 ਵਿਕਟ ‘ਤੇ 123 ਦੌੜਾਂ ਸੀ ਪਰ ਚਾਹ ਦੇ ਸਮੇਂ ਤੋਂ ਬਾਅਦ ਇੰਗਲੈਂਡ ਦੀ ਟੀਮ ਕੁਕ ਦੇ ਆਊਟ ਹੁੰਦੇ ਹੀ ਲੜਖੜਾ ਗਈ ਅਤੇ ਇੱਕ ਸਮੇਂ ਵੱਡੇ ਸਕੋਰ ਵੱਲ ਵਧਦੀ ਟੀਮ ਸੰਘਰਸ਼ ਕਰਨ ਲਈ ਮਜ਼ਬੂਰ ਹੋ ਗਈ 33 ਸਾਲਾ ਕੁਕ ਆਪਣੇ 33ਵੇਂ ਟੈਸਟ ਸੈਂਕੜੇ ਤੋਂ ਖੁੰੰਝ ਗਏ ਪਰ ਮੈਚ ਦੇ ਪਹਿਲੇ ਦਿਨ ਅੱਵਲ ਸਕੋਰਰ ਰਹੇ ਕੁਕ ਤੋਂ ਇਲਾਵਾ ਮੋਈਨ ਨੇ ਆਪਣੇ ਅਰਧ ਸੈਂਕੜੇ ਦੀ ਠਰੰਮੇ ਵਾਲੀ ਪਾਰੀ ਖੇਡੀ ਪਰ ਬੁਮਰਾਹ ਵੱਲੋਂ ਕੁਕ ਦੇ ਆਊਟ ਹੋਣ ਤੋਂਬਾਅਦ ਹੋਰ ਕੋਈ ਵੀ ਇੰਗਲਿਸ਼ ਖਿਡਾਰੀ ਪਿੱਚ ‘ਤੇ ਟਿਕ ਕੇ ਨਹੀਂ ਖੇਡ ਸਕਿਆ
ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਭਾਰਤੀ ਟੀਮ ਨੇ ਦੋ ਬਦਲਾਅ ਕੀਤੇ ਜਿਸ ਵਿੱਚ 24 ਸਾਲ ਦੇ ਹਨੁਮਾ ਵਿਹਾਰੀ ਨੂੰ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀ ਜਗ੍ਹਾ ਸ਼ਾਮਲ ਕਰਕੇ ਟੈਸਟ ‘ਚ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਗਿਆ ਹੈ ਜਦੋਂਕਿ ਰਵਿਚੰਦਰਨ ਅਸ਼ਵਿਨ ਨੂੰ ਬਾਹਰ ਕੀਤਾ ਗਿਆ ਅਤੇ ਉਹਨਾਂ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਹੈ
ਇੰਗਲੈਂਡ ਨੇ ਚੌਥੇ ਟੈਸਟ ਮੈਚ ਦੀ ਜੇਤੂ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਇੰਗਲੈਂਡ ਦੇ ਸਾਬਕਾ ਕਪਤਾਨ ਅਲੇਸਟੇਰ ਕੁਕ ਦਾ ਇਹ ਆਖ਼ਰੀ ਟੈਸਟ ਹੈ ਜੋ ਇਸ ਲੜੀ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ ਉਹ ਇੰਗਲੈਂਡ ਦੇ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਸਕੋਰਰ ਹਨ ਜਿੰਨ੍ਹਾਂ ਨੇ 161 ਟੈਸਟਾਂ ‘ਚ 12254 ਦੌੜਾਂ ਬਣਾਈਆਂ ਹਨ