971 ’ਚ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਹੋਏ ਸ਼ਿਮਲਾ ਸਮਝੌਤੇ ’ਤੇ ਵਿੱਜ ਬੋਲੇ
(ਸੱਚ ਕਹੂੰ ਨਿਊਜ਼) ਅੰਬਾਲਾ। ਅੱਜ ਵਿਜੈ ਦਿਵਸ ਮੌਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨਾਂ 1971 ’ਚ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਹੋਏ ਸ਼ਿਮਲਾ ਸਮਝੌਤੇ ’ਚ 90 ਹਜ਼ਾਰ ਯੁੱਧ ਬੰਦੀਆਂ ਨੂੰ ਛੱਡਣਾ ਸਭ ਤੋਂ ਵੱਡੀ ਭੁੱਲ ਦੱਸਿਆ।
ਉਨਾਂ ਕਿਹਾ ਕਿ 1971 ’ਚ ਯੁੱਧ ਦੇ ਮੈਦਾਨ ’ਚ ਫੌਜੀਆਂ ਵੱਲੋਂ ਜਿੱਤੀ ਗਈ ਜੰਗ ਰਾਜਨੇਤਾ ਸ਼ਿਮਲਾ ਏਗ੍ਰੀਮੇਂਟ ’ਚ ਟੇਬਲ ’ਤੇ ਹਾਰ ਗਏ ਸਨ। ਸਾਡੇ ਕੋਲ 90 ਹਜ਼ਾਰ ਯੁੱਧ ਬੰਦੀ ਸਨ, ਜੇਕਰ ਅਸੀਂ ਚਾਹੁੰਦੇ ਤਾਂ ਉਨਾਂ ਨੂੰ ਛੱਡਣ ਦੇ ਬਦਲੇ ਪੀਓਕੇ ਲੈ ਸਕਦੇ ਸੀ ਪਰ ਅਸੀਂ ਕੋਈ ਬਾਰਗੇਨਿੰਗ ਨਹੀਂ ਕੀਤੀ। ਇਹ ਬਹੁਤ ਵੱਡੀ ਭੁੱਲ ਸੀ, ਜਿਸ ਨੂੰ ਅਸੀਂ ਅੱਜ ਭੁਗਤ ਰਹੇ ਹਾਂ। ਅੱਜ ਵੀ ਉਸ ਯੁੱਧ ਦੇ ਕਈ ਸੈਨਿਕ ਪਕਿਸਤਾਨ ’ਚ ਕੈਦ ਹਨ ਤੇ ਉਹ ਜੰਗ ਸਾਡੇ ਤੋਂ ਜਿੱਤਣ ਤੋਂ ਬਾਅਦ ਏਗ੍ਰੀਮੇਂਟ ਟੇਬਲ ’ਤੇ ਹਾਰ ਦਿੱਤੀ।
ਅੰਬਾਲਾ ਦੇ ਸ਼ਹਿਰ ਦੇ ਸੇਵਾ ਸਿੰਘ ਨੇ ਯੁੱਧ ’ਚ ਕੀਤੇ ਸਨ ਬੰਬ ਡਿਫਿਊਜ਼
ਅੰਬਾਲਾ ਕੈਂਟ ਦੇ ਬੰਗਾਲੀ ਮੁਹੱਲਾ ਨਿਵਾਸੀ ਸੇਵਾ ਸਿੰਘ ਨੇ ਪਾਕਿਸਤਾਨ ਤੋਂ ਜੰਗ ਦੇ ਸਮੇਂ ਬਹਾਦਰੀ ਦਿਖਾਉਂਦੇ ਹੋਏ 5 ਬੰਬਾਂ ਨੂੰ ਨੰਗੇ ਹੱਥਾਂ ’ਚ ਡਿਫਿਊਜ਼ ਕੀਤਾ ਗਿਆ ਸੀ। 93 ਸਾਲਾਂ ਸੇਵਾ ਸਿੰਘ ਦਾ ਕਹਿਣਾ ਹੈ ਕਿ ਪੂਨੇ ਦੇ ਕਿਰਕੀ ’ਚ ਫੌਜ ਦੇ ਬੰਬੇ ਇੰਜੀਨੀਅਰ ਗਰੁੱਪ ਦਾ ਹਿੱਸਾ ਸਨ। ਸੇਵਾ ਸਿੰਘ ਇਸ ਗੱਲ ਤੋਂ ਅਣਜਾਣ ਸਨ ਕਿ ਬੰਬ ਖਰਾਬ ਸਨ ਜਾਂ ਫਿਰ ਉਨਾਂ ’ਚ ਟਾਈਮਰ ਲੱਗਿਆ ਹੋਇਆ ਸੀ। ਉਹ ਆਪਣੀ ਜਾਨ ਦੀ ਪਰਵਾਰ ਕੀਤੇ ਬਿਨਾ ਹੀ ਅੱਗੇ ਵਧਦੇ ਗਏ ਤੇ ਇੱਕ ਤੋਂ ਬਾਅਦ ਇੱਕ ਬੰਬ ਨੂੰ ਨੰਗੇ ਹੱਥਾਂ ਨਾਲ ਹੀ ਡਿਫਿਊਜ਼ ਕਰਦੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ