ਹਿਮਾਚਲ ‘ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ

ਹਿਮਾਚਲ ‘ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ

ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ‘ਚ ਧੁੰਦ ਅਤੇ ਬਰਫੀਲੀ ਠੰਢ ਰੁਕਣ ਦਾ ਨਾ ਨਹੀਂ ਲੈ ਰਹੀ ਹੈ, ਜਿਸ ਕਾਰਨ ਸੂਬੇ ‘ਚ ਘੱਟੋ-ਘੱਟ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਸੈਲਾਨੀ ਸਥਾਨਾਂ ਮਨਾਲੀ ਅਤੇ ਸ਼ਿਮਲਾ ‘ਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ। ਵੀਰਵਾਰ ਨੂੰ ਮਨਾਲੀ ਦਾ ਘੱਟੋ-ਘੱਟ ਤਾਪਮਾਨ ਮਨਫ਼ੀ ਦੋ ਡਿਗਰੀ ਸੀ, ਜੋ ਕੱਲ੍ਹ ਨਾਲੋਂ ਦੋ ਡਿਗਰੀ ਘੱਟ ਸੀ

ਰਾਜਧਾਨੀ ਦਾ ਤਾਪਮਾਨ ਮਾਈਨਸ 0.2 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਇਸੇ ਤਰ੍ਹਾਂ ਸੈਰ ਸਪਾਟਾ ਸਥਾਨ ਕੁਫਰੀ ਦਾ ਤਾਪਮਾਨ 1.8 ਡਿਗਰੀ ਸੈਲਸੀਅਸ ਰਿਹਾ। ਲਾਹੌਲ-ਸਪੀਤੀ ਵਿੱਚ ਕੇਲੋਂਗ ਅਤੇ ਕਾਜ਼ਾ ਸਭ ਤੋਂ ਠੰਢੇ ਰਹੇ, ਜਿੱਥੇ ਘੱਟੋ-ਘੱਟ ਤਾਪਮਾਨ 7.9 ਡਿਗਰੀ ਤੋਂ 15 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।ਇਸੇ ਤਰ੍ਹਾਂ ਬਿਲਾਸਪੁਰ, ਊਨਾ ਅਤੇ ਹਮੀਰਪੁਰ ਵਿੱਚ ਧੁੰਦ ਨੇ ਸਵੇਰੇ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਾਇਆ ਪਰ ਦਿਨ ਦੇ ਬਾਕੀ ਧੁੱਪ ਬਣੀ ਰਹੀ।

ਮਨਾਲੀ ਸ਼ਹਿਰ ਵਿੱਚ ਪਾਣੀ ਦੀਆਂ ਪਾਈਪਾਂ ਜੰਮਣ ਕਾਰਨ ਸਪਲਾਈ ’ਚ ਵਿਘਨ

ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਮਨਾਲੀ ਸ਼ਹਿਰ ਵਿੱਚ ਪਾਣੀ ਦੀਆਂ ਪਾਈਪਾਂ ਜੰਮਣ ਕਾਰਨ ਸਪਲਾਈ ’ਚ ਵਿਘਨ ਪਿਆ। ਸ਼ਿਮਲਾ, ਮੰਡੀ, ਕੁੱਲੂ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਵਿੱਚ ਅੱਧੀ ਦਰਜਨ ਸ਼ਹਿਰਾਂ ਵਿੱਚ ਪਾਰਾ ਜ਼ੀਰੋ ਜਾਂ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਜਿਸ ਕਾਰਨ ਸਵੇਰੇ-ਸਵੇਰੇ ਵਾਹਨਾਂ ਅਤੇ ਸਵਾਰੀਆਂ ਦੀ ਪ੍ਰੇਸ਼ਾਨੀ ਵਧ ਗਈ ਹੈ।

ਸੂਬੇ ‘ਚ ਅਗਲੇ 24 ਘੰਟਿਆਂ ਲਈ ਮੁੱਖ ਤੌਰ ‘ਤੇ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਦ ਰੁੱਤ ਸੈਸ਼ਨ ਦੇ ਬਾਕੀ ਦਿਨਾਂ ਦੌਰਾਨ ਜ਼ਿਆਦਾਤਰ ਕੌਮੀ ਮਾਰਗ ਅਤੇ ਰਾਜ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਕਿਨੌਰ ਵਿੱਚ ਕਲਪਾ ਦਿਨ ਦਾ ਤਾਪਮਾਨ ਮਨਫ਼ੀ ਪੰਜ ਡਿਗਰੀ, ਮਨਫ਼ੀ ਛੇ ਡਿਗਰੀ ਦਰਜ ਕੀਤਾ ਗਿਆ। ਮੰਡੀ ਜ਼ਿਲੇ ਦੇ ਸੁੰਦਰਨਗਰ ‘ਚ 0.7 ਅਤੇ 4 ਡਿਗਰੀ, ਕੁੱਲੂ ‘ਚ ਭੂੰਤਰ ‘ਚ ਮਾਈਨਸ 1 ਡਿਗਰੀ, ਸੋਲਨ ‘ਚ ਮਾਈਨਸ -0.4 ਡਿਗਰੀ, ਸੈਲਾਨੀ ਸਥਾਨ ਡਲਹੌਜ਼ੀ ‘ਚ 0.2 ਡਿਗਰੀ, ਕਾਂਗੜਾ ਦੇ ਪਾਲਮਪੁਰ ‘ਚ ਦੋ ਡਿਗਰੀ, ਧਰਮਸ਼ਾਲਾ 2.8 ਡਿਗਰੀ ਅਤੇ ਕਾਂਗੜਾ 3.4 ਡਿਗਰੀ ਸੀ।

ਊਨਾ ਵਿੱਚ 2.5 ਡਿਗਰੀ, ਚੰਬਾ ਵਿੱਚ 2.9 ਡਿਗਰੀ, ਹਮੀਰਪੁਰ ਵਿੱਚ 3.8 ਡਿਗਰੀ, ਬਿਲਾਸਪੁਰ ਵਿੱਚ ਚਾਰ ਡਿਗਰੀ, ਮੰਡੀ ਵਿੱਚ 4.2 ਡਿਗਰੀ, ਜੁਬੜਧੱਟੀ ਵਿੱਚ 4.3 ਡਿਗਰੀ, ਸਿਰਮੌਰ ਦੇ ਪਾਉਂਟਾ-ਸਾਹਿਬ ਵਿੱਚ 3.9 ਡਿਗਰੀ ਅਤੇ ਨਾਹਨ ਵਿੱਚ 7.9 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਊਨਾ ਅਤੇ ਸੁੰਦਰਨਗਰ (ਮੰਡੀ) ਵਿੱਚ ਸਵੇਰੇ 200 ਮੀਟਰ ਤੱਕ ਅਤੇ ਬਿਲਾਸਪੁਰ ਵਿੱਚ 50 ਮੀਟਰ ਤੋਂ ਹੇਠਾਂ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਸੂਬੇ ‘ਚ ਅਗਲੇ 24 ਘੰਟਿਆਂ ਦੌਰਾਨ ਮੁੱਖ ਤੌਰ ‘ਤੇ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ