ਚਿੰਤਨ ਖ਼ਤਮ, ਵੋਟ ਬੈਂਕ ਦੀ ਲੜਾਈ ਸ਼ੁਰੂ
ਸੰਸਦ ‘ਚ ਪਾਸ ਤਿੰਨ ਖੇਤੀ ਬਿੱਲਾਂ ‘ਤੇ ਸਿਆਸਤ ਇਸ ਹੱਦ ਤੱਕ ਗਰਮਾ ਗਈ ਹੈ ਕਿ ਪੰਜਾਬ ਅੰਦਰ ਤਾਂ ਇਹ ਵਿਧਾਨ ਸਭਾ ਚੋਣਾਂ 2022 ਦਾ ਮੈਦਾਨ ਹੀ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 22 ਸਾਲਾਂ ਤੋਂ ਆਪਣੀ ਭਾਈਵਾਲ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ ਕੇਂਦਰ ‘ਚ ਅਕਾਲੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇ ਕੇ ਕੌਮੀ ਜਮਹੂਰੀ ਗਠਜੋੜ (ਐਨਡੀਏ) ‘ਚੋਂ ਬਾਹਰ ਆਉਣ ਨਾਲ ਪੰਜਾਬ ਦੀਆਂ ਦੋ ਹੋਰ ਪਾਰਟੀਆਂ ਸੱਤਾਧਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਸਾਨ ਮੁੱਦਿਆਂ ‘ਤੇ ਸਰਗਰਮ ਹੋ ਗਈਆਂ ਹਨ ਇਸ ਮਾਮਲੇ ‘ਚ ਕਿਸਾਨਾਂ ਨੂੰ ਕੀ ਹਾਸਲ ਹੋਵੇਗਾ,
ਇਹ ਤਾਂ ਸਮਾਂ ਹੀ ਦੱਸੇਗਾ ਪਰ ਸਿਆਸੀ ਪਾਰਟੀਆਂ ਕਿਰਸਾਨੀ ਤਬਕੇ ‘ਚ ਆਪਣੀ ‘ਖੇਤੀ’ ਲਈ ਫਿਕਰਮੰਦ ਜ਼ਰੂਰ ਹੋ ਗਈਆਂ ਹਨ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨਾਂ ਦਾ ਵੋਟ ਬੈਂਕ ਸੱਤਾ ਪ੍ਰਾਪਤੀ ਦਾ ਧੁਰਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਆਧਾਰ ਕਿਸਾਨੀ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਖੁੱਸੇ ਆਧਾਰ ਨੂੰ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣ ਲਈ ਤੁਰ ਪਿਆ ਹੈ
ਪਰ ਕਾਂਗਰਸ ਦਾ ਕਿਸਾਨਾਂ ਦੀ ਕਰਜਾ ਮਾਫੀ ਦੇ ਵਾਅਦੇ ਨਾਲ 2017 ‘ਚ ਸਰਕਾਰ ਬਣਾਉਣ ‘ਚ ਕਾਮਯਾਬ ਰਹਿਣਾ ਅਕਾਲੀ ਦਲ ਲਈ ਵੱਡੀ ਚੁਣੌਤੀ ਰਹੀ ਹੈ ਉੱਧਰ ਭਾਜਪਾ ਨੇ 117 ਸੀਟਾਂ ‘ਤੇ ਚੋਣਾਂ ਲੜਨ ਦੀ ਗੱਲ ਕਹਿ ਦਿੱਤੀ ਹੈ ਇਸ ਮਾਹੌਲ ‘ਚ ਚਿੰਤਾ ਵਾਲੀ ਗੱਲ ਹੈ ਕਿ ਖੇਤੀ ਫਿਰ ਸਿਆਸੀ ਜ਼ੋਰ ਅਜਮਾਈ ਦਾ ਜ਼ਰੀਆ ਬਣ ਗਈ ਹੈ ਵਿਵੇਕ ਤੇ ਚਿੰਤਨ ਕਿਧਰੇ ਨਜ਼ਰ ਨਹੀਂ ਆ ਰਹੇ ਖੇਤੀ ਮਾਹਿਰਾਂ ਤੇ ਅਰਥਸ਼ਾਸਤਰੀਆਂ ਦੇ ਮਤਾਂ, ਵਿਚਾਰਾਂ, ਦ੍ਰਿਸ਼ਟੀਕੋਣਾਂ ਦਾ ਕਿਸੇ ਪਾਰਟੀ ‘ਚ ਜ਼ਿਕਰ ਤੱਕ ਨਹੀਂ ਸਿਆਸੀ ਪਾਰਟੀਆਂ ਖੇਤੀ ਮੁੱਦਿਆਂ ‘ਤੇ ਇੱਕਜੁਟ ਹੋਣ ਦੀ ਬਜਾਇ ਆਪਣੇ ਪਾਰਟੀ ਵਿੰਗਾਂ ਨੂੰ ਮਜ਼ਬੂਤ ਕਰਨ ਵੱਲ ਤੁਰ ਪਈਆਂ ਹਨ ਪੰਜਾਬ ‘ਚ ਕੋਈ ਅਜਿਹਾ ਸਾਂਝਾ ਮੰਚ ਨਹੀਂ ਬਣ ਸਕਿਆ
ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਕਿਸਾਨ ਆਗੂ, ਅਰਥਸ਼ਾਸਤਰੀ, ਸਮਾਜ ਸ਼ਾਸਤਰੀ ਸ਼ਾਮਲ ਹੋਣ ਤੇ ਉਹ ਸਾਰੇ ਚਰਚਾ ਕਰਕੇ ਆਪਣੀ ਰਾਇ ਕੇਂਦਰ ਤੱਕ ਪਹੁੰਚਾਉਣ ਲੜਾਈ ‘ਚ ਬੌਧਿਕਤਾ ਤੇ ਤਰਕ ਧੁੰਦਲੇ ਪੈ ਰਹੇ ਹਨ ਖੇਤੀ ਬਾਰੇ ਨਿੱਠ ਕੇ ਹੋਣ ਵਾਲੀ ਚਰਚਾ ਸਿਆਸੀ ਨਾਅਰਿਆਂ ‘ਚ ਗੁਆਚ ਰਹੀ ਹੈ ਕਿਸਾਨ ਨੂੰ ਚਿੰਤਨ, ਚੇਤਨਾ ਵਿਗਿਆਨ, ਤਕਨੀਕ ਤੇ ਕੌਮਾਂਤਰੀ ਪੱਧਰ ‘ਤੇ ਤਬਦੀਲੀਆਂ ਦਾ ਹਾਣੀ ਬਣਨ ਦੇ ਸਮਰੱਥ ਬਣਾਉਣ ਦਾ ਕਿਧਰੇ ਜ਼ਿਕਰ ਤੱਕ ਨਹੀਂ ਕਿਸਾਨ ਸਿਆਸੀ ਹਿੱਤਾਂ ਦੀ ਲੜਾਈ ਤੋਂ ਵੱਖ ਹੋ ਕੇ ਆਪਣੇ ਹਿੱਤ ਬਾਰੇ ਸੋਚ ਸਕਣਗੇ, ਇਹ ਸਵਾਲ ਅਜੇ ਚੁਣੌਤੀ ਬਣਿਆ ਹੋਇਆ ਹੈ ਡਰ ਇਸ ਗੱਲ ਦਾ ਹੈ ਕਿ ਕਿਧਰੇ ਕਿਸਾਨਾਂ ਦੀ ਆਵਾਜ਼ ਸਿਆਸੀ ਸ਼ੋਰ ਹੇਠ ਦੱਬ ਕੇ ਨਾ ਰਹਿ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.