Talwandi Bhai News: ਤਲਵੰਡੀ ਭਾਈ ਜਲ ਸਪਲਾਈ ਪ੍ਰਾਜੈਕਟ ਦਾ ਨਿਰਮਾਣ ਕਾਰਜ ਸੁਰੂ

Talwandi Bhai News
Talwandi Bhai News: ਤਲਵੰਡੀ ਭਾਈ ਜਲ ਸਪਲਾਈ ਪ੍ਰਾਜੈਕਟ ਦਾ ਨਿਰਮਾਣ ਕਾਰਜ ਸੁਰੂ

Talwandi Bhai News: ਜਲ ਪ੍ਰਾਜੈਕਟਾ ਦੇ ਪਹਿਲੇ ਪੜਾਅ ਦੇ ਨੀਂਹ ਪੱਥਰ ਤੋਂ ਵਧਾਇਕ ਦਹੀਆ ਨੇ ਹਟਾਇਆ ਪਰਦਾ

Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਭਾਈ ਦੇ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਮੇਰਾ ਮਨੋਰਥ ਸੀ, ਜੋ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ। ਅੰਮ੍ਰਿਤ ਯੋਜਨਾ ਤਹਿਤ ਪੀਣ ਵਾਲੇ ਪਾਣੀ ਦੇ ਇਸ ਪ੍ਰੋਜੈਕਟ ਤੇ 33 ਕਰੋੜ ਰੁਪਏ ਖਰਚ ਹੋਣਗੇ। ਇਹ ਪ੍ਰਗਟਾਵਾ ਹਲਕਾ ਫਿਰੋਜਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਤਲਵੰਡੀ ਭਾਈ ਦੇ ਜਲ ਸਪਲਾਈ ਪ੍ਰਾਜੈਕਟ ਦੇ ਪਹਿਲੇ ਪੜਾਅ ਦੇ ਨੀਂਹ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਕਰੀਬ ਸਾਢੇ 7 ਕਰੋੜ ਰੁਪਏ ਦੀ ਲਾਗਤ ਨਾਲ ਦੋ ਟਿਊਬਵੈਲ ਅਤੇ ਦੋ ਜਲ ਘਰ ਬਣਾਏ ਜਾਣਗੇ। ਵਿਧਾਇਕ ਦਹੀਆ ਨੇ ਦੱਸਿਆ ਕਿ ਸ਼ਹਿਰ ਦੇ ਮੰਡੀ ਵਾਲੇ ਪਾਸੇ ਬਣਨ ਵਾਲੀ ਪਾਣੀ ਦੀ ਟੈਂਕੀ ਦੀ ਸਮਰੱਥਾ 50 ਹਜਾਰ ਗੈਲਨ ਅਤੇ ਪਿੰਡ ਵਾਲੇ ਪਾਸੇ ਬਣਨ ਵਾਲੀ ਟੈਂਕੀ ਦੀ ਸਮਰੱਥਾ ਡੇਢ ਲੱਖ ਗੈਲਨ ਹੋਵੇਗੀ। ਪ੍ਰਾਜੈਕਟ ਪੂਰਾ ਹੋਣ ਤੇ ਸ਼ਹਿਰ ਦੀ ਸਮੁੱਚੀ ਆਬਾਦੀ ਨੂੰ ਪੀਣ ਲਈ ਕੁਦਰਤੀ ਤੱਤਾਂ ਨਾਲ ਭਰਪੂਰ ਸ਼ੁੱਧ ਨਹਿਰੀ ਪਾਣੀ ਘਰਾਂ ਤੱਕ ਮੁਹੱਈਆ ਕਰਵਾਇਆ ਜਾਵੇਗਾ।

Read Also : ਮਹਾਰਾਸ਼ਟਰ ’ਚ ਚੱਕਰਵਾਤ ਸ਼ਕਤੀ ਦੀ ਚਿਤਾਵਨੀ, ਚੱਲਣਗੀਆਂ ਤੇਜ਼ ਹਵਾਵਾ

ਇਸ ਮੌਕੇ ਤੇ ਉਨ੍ਹਾਂ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਪ੍ਰਾਜੈਕਟ ਦਾ ਕਾਰਜ਼ ਰਸਮੀ ਤੌਰ ਤੇ ਆਰੰਭ ਕਰਵਾਇਆ। ਸਮਾਗਮ ਸਮੇਂ ਡਾ: ਓਮ ਪ੍ਰਕਾਸ਼ ਸੇਠੀ, ਜਤਿੰਦਰ ਬਜਾਜ ਬਬਲਾ, ਸੰਦੀਪ ਮੰਗਲਾ, ਸਿਦਕਜੋਤ ਸਿੰਘ ਗਿੱਲ ਪ੍ਰਧਾਨ ਟਰੇਡ ਵਿੰਗ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ ਜਗਦੀਪ ਸਿੰਘ ਬਰਾੜ ਕੌਂਸਲਰ, ਗੁਲਸ਼ਨ ਮਹਿਰਾਣਾ ਬਲਾਕ ਪ੍ਰਧਾਨ, ਮਾਸਟਰ ਬੂਟਾ ਰਾਮ ਅਰੋੜਾ, ਗਮਦੂਰ ਸਿੰਘ ਕਲਸੀ, ਲਛਮਣ ਸਿੰਘ ਬਰਾੜ, ਕਰਮਵੀਰ ਮਹਿਤਾ, ਇੰਜ਼ੀ: ਸੁਨੀਲ ਅਰੋੜਾ ਐਸ ਡੀ ਓ ਪਾਵਰਕਾਮ, ਡਾ: ਸੁਖਦੀਪ ਸਿੰਘ,ਜਗਦੀਸ਼ ਕੁਮਾਰ ਗਰਗ ਕਾਰਜ ਸਾਧਕ ਅਫਸਰ, ਮੋਤੀ ਲਾਲ ਮੋਹਿਤ,ਅਮਨਜੋਤ ਕੌਰ ਜੇ.ਈ. ਤੋਂ ਇਲਾਵਾ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।