ਜਾਤੀ ਗਣਨਾ ਤੇ ਸੰਵਿਧਾਨ
ਜਾਤੀ ਦੇ ਆਧਾਰ ’ਤੇ ਮਰਦਮਸ਼ੁਮਾਰੀ ਨੂੰ ਜੇਕਰ ਜਾਤੀ ਗਣਨਾ ਹੀ ਕਹੀਏ ਤਾਂ ਸਹੀ ਰਹੇਗਾ ਬਿਹਾਰ ਦੀਆਂ ਪਾਰਟੀਆਂ ਵੱਲੋਂ ਜਾਤੀ ਜਨਗਣਨਾ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਉਹ ਪ੍ਰਧਾਨ ਮੰਤਰੀ ਨੂੰ ਮਿਲੀਆਂ ਹਨ ਜਾਤੀ ਗਣਨਾ ਆਪਣੇ-ਆਪ ’ਚ ਉਸ ਸੰਵਿਧਾਨ ਨੂੰ ਨਕਾਰਨ ਬਰਾਬਰ ਹੈ?ਜੋ ਸਮਾਨਤਾ ਤੇ ਊਚ-ਨੀਚ ਰਹਿਤ ਸਮਾਜ ਦੀ ਸਿਰਜਣਾ ਦਾ ਉਦੇਸ਼ ਲੈ ਕੇ ਹੋਂਦ ’ਚ ਆਇਆ ਹੈ ਅਸਲ ’ਚ ਸਾਡੇ ਮੁਲਕ ਨੇ ਪ੍ਰਾਚੀਨ ਕਾਲ ਤੋਂ?ਲੈ ਕੇ ਮੱਧਕਾਲ ਤੱਕ ਜਾਤੀਵਾਦ ਦੇ ਕਹਿਰ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ
ਅੰਗਰੇਜ਼ੀ ਹਕੂਮਤ ਦੌਰਾਨ ਧਰਮਾਂ ਦੇ ਨਾਂਅ ’ਤੇ ਚੋਣਾਂ ਕਰਵਾਉਣ ਦੀ ਪ੍ਰਣਾਲੀ ਵੀ ਸਮਾਜ ਨੂੰ ਵੰਡਦੀ ਰਹੀ ਹੈ ਅਜ਼ਾਦੀ ਤੋਂ ਬਾਅਦ ਸੰਵਿਧਾਨ ’ਚ ਧਰਮਨਿਰਪੱਖਤਾ ਤੇ ਸਮਾਨਤਾ ਦੇ ਸਿਧਾਂਤ ਨੂੰ ਗ੍ਰਹਿਣ ਕੀਤਾ ਗਿਆ ਭਾਵੇਂ ਜਾਤ-ਪਾਤ ਦੀ ਜਕੜ ਅੱਜ ਵੀ ਹੈ ਪਰ ਪ੍ਰਾਚੀਨ ਕਾਲ ਤੇ ਮੱਧਕਾਲ ਦੇ ਮੁਕਾਬਲੇ ਇਹ ਜਕੜ ਬਹੁਤ ਕਮਜ਼ੋਰ ਹੈ ਬਿਨਾ ਸ਼ੱਕ ਲੋਕਤੰਤਰ ਪ੍ਰਣਾਲੀ ਤੇ ਸਿੱਖਿਆ ਦੇ ਪ੍ਰਸਾਰ ਨਾਲ ਜਾਤ-ਪਾਤ ਦਾ ਭੇਦਭਾਵ ਘਟਿਆ ਹੈ ਅੰਤਰਜਾਤੀ ਵਿਆਹਾਂ?ਦਾ ਰੁਝਾਨ ਵਧਿਆ ਹੈ
ਜਾਤੀਵਾਦ ਨੂੰ ਮੁੜ ਉਭਾਰ ਸੰਵਿਧਾਨ ਰਾਹੀਂ ਹੋਈ ਤਰੱਕੀ ਨੂੰ ਰੋਕਣਾ ਪ੍ਰਾਚੀਨ ਕਾਲ ਵੱਲ ਮੁੜਨ ਦੇ ਬਰਾਬਰ ਹੈ ਅਸਲ ’ਚ ਜਾਤੀ ਗਣਨਾ ਦੇ ਹਮਾਇਤੀਆਂ ਦਾ ਮਕਸਦ ਜਾਤੀ ਵੋਟ ਬੈਂਕ ਨੂੰ ਪੱਕਾ ਕਰਨਾ ਹੈ ਸਿਆਸਤ ’ਚ ਜਾਤੀਵਾਦ ਦੀ ਪਕੜ ਇਸ ਹੱਦ ਤੱਕ ਹੈ ਕਿ ਟਿਕਟਾਂ ਵੰਡਣ ਵੇਲੇ ਧਰਮ ਤੇ ਜਾਤੀ ਦਾ ਪੱਲੜਾ ਵੇਖਿਆ ਜਾਂਦਾ ਹੈ ਆਪਣੇ ਨਾਲ ਸਬੰਧਤ ਜਾਤੀ ਦੇ ਲੋਕਾਂ ਨੂੰ ਰਾਖਵਾਂਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਚਲਾਕ ਸਿਆਸਤਦਾਨ ਸਾਡੇ ਸਮਾਜ ਦੀ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਲੋਕ ਜਾਤੀ ਦੇ ਨਾਂਅ ’ਤੇ ਛੇਤੀ ਭਾਵੁਕ ਹੋ ਜਾਂਦੇ ਹਨ
ਜਾਤੀ ਦੇ ਨਾਂਅ ’ਤੇ ਰਾਖਵਾਂਕਰਨ ਦਾ ਲੋਭ ਆਮ ਜਨਤਾ ਦੇ ਦਿਲਾਂ ’ਚ ਛੇਤੀ ਪੈਦਾ ਹੁੰਦਾ ਹੈ ਮਰਾਠੇ, ਜਾਟ, ਕਾਪੂ, ਪਟੇਲ, ਗੁੱਜਰ ਆਦਿ ਜਾਤੀਆਂ ਰਾਖਵਾਂਕਰਨ ਲਈ ਵੱਡੇ ਸੰਘਰਸ਼ ਕਰ ਚੁੱਕੀਆਂ ਹਨ ਜਾਤੀ ਜਨਗਣਨਾ ਆਪਣੇ ਸਮਾਜ ਨੂੰ ਪਿਛਾਂਹ ਲਿਜਾਣ ਵੱਲ ਹੈ ਇਹ ਰੁਝਾਨ ਰਾਖਵਾਂਕਰਨ ਦੀ ਇੱਕ ਹੋਰ ਮੰਗ ਪੈਦਾ ਕਰੇਗਾ ਆਰਥਿਕਤਾ ਦਾ ਆਧਾਰ ਤਾਂ?ਸਹੀ ਹੈ ਪਰ ਜਾਤੀਆਂ ਦੇ ਆਧਾਰ ’ਤੇ ਆਰਥਿਕਤਾ ਨੂੰ ਉਭਾਰਨ ਨਾਲ ਸਮਾਜ ’ਚ ਇੱਕ ਨਵੀਂ ਦਰਾੜ ਪੈਦਾ ਕਰੇਗਾ ਚੰਗਾ ਹੋਵੇ ਜੇਕਰ ਜਾਤੀ ਗਣਨਾ ਦੀ ਬਜਾਇ ਆਰਥਿਕਤਾ ਦੇ ਆਧਾਰ ’ਤੇ ਰੁਜ਼ਗਾਰ ਤੇ ਬੇਰੁਜ਼ਗਾਰੀ ਦੇ ਅੰਕੜੇ ਇਕੱਠੇ ਕਰਕੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਯਤਨ ਕੀਤੇ ਜਾਣ ਭਾਰਤ ਦਾ ਵਿਕਾਸ ਭਾਰਤੀਆਂ ਦੀ ਪਛਾਣ ਨਾਲ ਹੈ, ਜਾਤੀ ਨਾਲ ਨਹੀਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ