ਲਗਾਤਾਰ ਕੁਰਸੀ ‘ਤੇ ਬੈਠ ਕੇ ਕੰਮ ਕਰਨ ਵਾਲੇ ਹੋ ਜਾਣ ਸਾਵਧਾਨ, ਪਰ ਕਿਉਂ?

How to Relieve Stress Quickly

How to Relieve Stress Quickly

ਆਫਿਸ ਜਾਂ ਘਰ ’ਚ ਤੁਸੀਂ ਕਿੰਨੀ ਦੇਰ, ਕਿਸ ਤਰੀਕੇ ਨਾਲ ਬੈਠਦੇ ਹੋ? ਸ਼ਾਇਦ ਕਦੇ ਗੌਰ ਨਹੀਂ ਕੀਤਾ ਹੋਵੇਗਾ ਲਗਾਤਾਰ ਬੈਠੇ ਰਹਿਣ ਨਾਲ ਜੋੜਾਂ ’ਚ ਦਰਦ ਅਤੇ ਹੱਡੀਆਂ ਸਬੰਧੀ ਬਿਮਾਰੀ ਹੋ ਸਕਦੀ ਹੈ। ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤ ਹੁੰਦਾ ਹੈ ਕਿ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਖਾਣ-ਪੀਣ ਸਹੀ ਹੈ, ਫਿਰ ਵੀ ਕਮਰ ’ਚ ਦਰਦ ਹੁੰਦਾ ਰਹਿੰਦਾ ਹੈ, ਤੁਰਨ-ਫਿਰਨ ’ਚ ਪ੍ਰੇਸ਼ਾਨੀ ਹੁੰਦਾ ਹੈ ਇਹ ਸਮੱਸਿਆ ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਹੁੰਦੀ ਹੈ। ਕਈ ਵਾਰ ਤਾਂ ਮਰੀਜ਼ ਨੂੰ ਸਰਜ਼ਰੀ ਤੱਕ ਦੀ ਜ਼ਰੂਰਤ ਪੈ ਜਾਂਦੀ ਹੈ। ਇਸ ਲਈ ਸਿਰ ਤੋਂ ਲੈ ਕੇ ਪੈਰਾਂ ਤੱਕ ਆਰਾਮ ਲਈ ਕੁਝ ਐਕਸਰਸਾਈਜ਼ ਕਰਨ ਦੀ ਸਲਾਹ ਦੇ ਰਹੇ ਹਾਂ।

1. ਅੱਖਾਂ ’ਚ ਤਨਾਅ ਲਈ:

ਜ਼ਿਆਦਾ ਸਕਰੀਨ ਟਾਈਮ ਹੋਣ ਨਾਲ ਸਿਰਦਰਦ, ਧੁੰਦਲਾ ਦਿਸਣਾ ਅਤੇ ਖਾਰਸ਼-ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤਨਾਅ ਨੂੰ ਹਟਾਉਣ ਲਈ ਅੱਖਾਂ ਨੂੰ ਸਿੱਧੀਆਂ ਕਰੋ ਅਤੇ ਘੁੰਮਾਉਣ ਦੀ ਕੋਸ਼ਿਸ਼ ਕਰੋ। ਤਣ ਕੇ ਭਾਵ ਸਿੱਧੇ ਹੋ ਕੇ ਬੈਠੋ ਅਤੇ ਸੱਜੇ ਪਾਸੇ ਹੇਠਾਂ ਵੇਖੋ ਅਤੇ ਆਸਮਾਨ ਵੱਲ ਅੱਖਾਂ ਨੂੰ ਘੁੰਮਾਓ। ਇਸ ਤੋਂ ਬਾਅਦ ਖੱਬੇ ਪਾਸੇ ਵੇਖ ਕੇ ਜ਼ਮੀਨ ਵੱਲ ਜਾਓ ਫਿਰ ਅੱਖਾਂ ਨੂੰ ਉਲਟ ਦਿਸ਼ਾ ’ਚ ਘੁਮਾਓ ਇਸ ਨੂੰ ਪੰਜ ਵਾਰ ਦੁਹਰਾਓ।

2. ਧੌਣ ਅਤੇ ਮੋਢਿਆਂ ’ਚ ਤਨਾਅ ਲਈ:

ਕੰਪਿਊਟਰ ਜਾਂ ਮੋਬਾਇਲ ’ਤੇ ਟਾਈਪਿੰਗ ਕਰਨਾ ਸਾਡੇ ਫੋਕਸ ਅਤੇ ਸਿਰ ਨੂੰ ਅੱਗੇ ਵੱਲ ਖਿੱਚਦਾ ਹੈ। ਜਦੋਂ ਅਸੀਂ ਹੇਠਾਂ ਵੱਲ ਵੇਖ ਰਹੇ ਹੁੰਦੇ ਹਾਂ ਅਜਿਹਾ ਹੋਣ ’ਤੇ ਅਪਰ ਟ੍ਰੇਪੇਜੀਅਸ ਮਸਲ ਅਤੇ ਗਰਦਨ ’ਤੇ ਤਨਾਅ ਪੈਂਦਾ ਹੈ ਅਤੇ ਸਾਡੇ ਸਰੀਰ ਦੇ ਸਾਹਮਣੇ ਦੇ ਮਸਲ ਛੋਟੇ ਹੋ ਜਾਂਦੇ ਹਨ। ਸਮੇਂ ਨਾਲ ਇਹ ਧੌਣ, ਮੋਢਿਆਂ ਅਤੇ ਉੱਪਰੀ ਢੂਈ ’ਤੇ ਤਨਾਅ ਦਾ ਕਾਰਨ ਬਣਦਾ ਹੈ।

How to Relieve Stress Quickly

ਮੋਢੇ ਵੱਲ ਦੇਖਣਾ ਸ਼ੁਰੂ ਕਰੋ ਅਤੇ ਦੇਖੋ ਕਿ ਤੁਹਾਡੀਆਂ ਨਿਗਾਹਾਂ ਕਿੱਥੋਂ ਤੱਕ ਜਾ ਰਹੀਆਂ ਹਨ। ਹੁਣ ਆਪਣੇ ਸੱਜੇ ਕੰਨ ਨੂੰ ਸੱਜੇ ਮੋਢੇ ’ਤੇ ਲਿਆ ਕੇ ਸਟਰੈਚ ਕਰੋ। ਦੋ ਉਂਗਲੀਆਂ ਨੂੰ ਧੌਣ ਦੇ ਪਿੱਛੇ ਅਤੇ ਸੱਜੇ ਕੰਨ ਦੇ ਉੱਪਰ ਲੈ ਜਾਓ ਅਤੇ ਸਟਰਨੋਕਲੀਡੋਮੈਸਟਾਡ ਮਸਲ ਨੂੰ ਲੱਭੋ। ਇਸ ਮਸਲ ’ਤੇ ਹੌਲੀ-ਹੌਲੀ ਹੇਠਾਂ ਵੱਲ ਉਂਗਲੀਆਂ ਚਲਾਓ। ਇਸ ਪ੍ਰਕਿਰਿਆ ਨੂੰ ਦੂਜੇ ਪਾਸੇ ਦੁਹਰਾਓ। ਹੁਣ ਫਿਰ ਮੋਢੇ ਵੱਲ ਵੇਖੋ ਅਤੇ ਨੋਟਿਸ ਕਰੋ ਕਿ ਤੁਸੀਂ ਹੁਣ ਕਿੱਥੋਂ ਤੱਕ ਦੇਖ ਰਹੇ ਹੋ। ਤੁਸੀਂ ਇਹ ਸਟਰੈਚ ਖੜ੍ਹੇ ਰਹਿ ਕੇ ਜਾਂ ਬੈਠ ਕੇ ਕਰ ਸਕਦੇ ਹੋ।

ਇਹ ਸਟਰੈਚ ਤੁਹਾਡੇ ਮੋਢੇ ਖੋਲ੍ਹਣ, ਸੀਨੇ ਦੀਆਂ ਮਾਸਪੇਸ਼ੀਆਂ ਨੂੰ ਖੋਲ੍ਹਣ ਅਤੇ ਖਰਾਬ ਬੈਠਣ ਦੀ ਸਥਿਤੀ ਤੋਂ ਉੱਭਰਣ ਲਈ ਹੈ। ਤੁਸੀਂ ਆਪਣੇ ਕੁਰਸੀ ਜਾਂ ਸਟੂਲ ਦੇ ਕੋਨੇ ’ਤੇ ਬੈਠੋ ਆਪਣੇ ਹੱਥਾਂ ਨੂੰ ਕਮਰ ਦੇ ਪਿੱਛੇ ਲੈ ਜਾਓ ਅਤੇ ਉਂਗਲੀਆਂ ਨੂੰ ਆਪਸ ’ਚ ਬੰਨ੍ਹ ਲਓ। ਤਲੀਆਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰੋ, ਮੋਢਿਆਂ ਨੂੰ ਘੁੰਮਾਉਂਦੇ ਰਹੋ ਅਤੇ ਛਾਤੀ ਨੂੰ ਫੁਲਾਓ ਸਟਰੈਚ ਨੂੰ ਵਧਾਉਣ ਲਈ ਬੰਨੇ ਹੋਏ ਹੱਥਾਂ ਨੂੰ ਚੁੱਕਣਾ ਸ਼ੁਰੂ ਕਰੋ ਸਟਰੈਚ ਨੂੰ ਇੱਕ ਮਿੰਟ ਤੱਕ ਰੋਕ ਕੇ ਰੱਖੋ।

3. ਤੰਗ ਕਮਰ ਲਈ: | How to Relieve Stress Quickly

ਬੈਠ ਕੇ ਕੀਤਾ ਜਾਣ ਵਾਲਾ ਕੈਟ-ਕਾਓ ਯੋਗ, ਛਾਤੀ ਨੂੰ ਖੋਲ੍ਹ ਸਕਦਾ ਹੈ ਅਤੇ ਰੀੜ੍ਹ ਦੀ ਹੱਡੀ ਤੋਂ ਪ੍ਰੈਸ਼ਰ ਹਟਾ ਸਕਦਾ ਹੈ। ਕੁਰਸੀ ਦੇ ਕੋਨੇ ’ਤੇ ਬੈਠੋ ਅਤੇ ਦੋਵਾਂ ਪੰਜਿਆਂ ਨੂੰ ਜ਼ਮੀਨ ’ਤੇ ਸਿੱਧਾ ਜਮਾਓ ਆਪਣੇ ਹੱਥਾਂ ਨੂੰ ਗੋਡਿਆਂ ’ਤੇ ਰੱਖੋ ਜਦੋਂ ਤੁਸੀਂ ਸਾਹ ਲਓ ਤਾਂ ਛਾਤੀ ਨੂੰ ਅੱਗੇ ਵੱਲ ਦਬਾਓ ਜਦੋਂ ਸਾਹ ਛੱਡੋ ਤਾਂ ਠੋਡੀ ਨੂੰ ਅੱਗੇ ਸੀਨੇ ’ਤੇ ਲਾਓ ਅਤੇ ਰੀੜ੍ਹ ਦੀ ਹੱਡੀ ਨੂੰ ਅੱਗੇ ਵੱਲ ਘੁਮਾਓ ਇਸਨੂੰ ਤਿੰਨ ਤੋਂ ਪੰਜ ਵਾਰ ਦੁਹਰਾਓ। ਇਸੇ ਤਰ੍ਹਾਂ ਹੀ ਬੈਠਣ ਦੀ ਪੁਜ਼ੀਸ਼ਨ ’ਚ ਤੁਸੀਂ ਸਾਈਡ ਬੈਂਡਸ ਅਤੇ ਟਵਿੱਸਟ ਕਰ ਸਕਦੇ ਹੋ।

 

ਇਸ ਨਾਲ ਵਰਟੀਬਰੇ ਦਰਮਿਆਨ ਦਬਾਅ ਘੱਟ ਹੋਵੇਗਾ ਅਤੇ ਮੂਵਮੈਂਟ ਦਾ ਦਾਇਰਾ ਵਧੇਗਾ। ਪਹਿਲਾਂ ਸਾਹ ਲਓ ਅਤੇ ਆਪਣੇ ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾਓ। ਸੱਜੇ ਗੁੱਟ ਨਾਲ ਸਿੱਧੇ ਹੱਥ ਨੂੰ ਫੜੋ ਅਤੇ ਹੱਥਾਂ ਨੂੰ ਕੰਨਾਂ ਕੋਲ ਰੱਖੋ ਸਾਹ ਛੱਡੋ ਅਤੇ ਸੱਜੇ ਪਾਸੇ ਝੁਕੋ ਇਸ ਸਟਰੈਚ ਨੂੰ ਪੰਜ ਵਾਰ ਸਾਹ ਲੈਣ ਤੱਕ ਰੋਕ ਕੇ ਰੱਖੋ, ਸਾਹ ਲੈ ਕੇ ਵਿਚਕਾਰ ਆਓ, ਹੱਥ ਬਦਲੋ ਅਤੇ ਸਾਹ ਛੱਡੋ ਅਤੇ ਸੱਜੇ ਪਾਸੇ ਵੱਲ ਝੁਕੋ ਫਿਰ ਦੁਬਾਰਾ ਸਾਹ ਲੈਂਦੇ ਹੋਏ ਵਿਚਕਾਰ ਆਓ, ਹੱਥਾਂ ਦੀ ਗਰਿੱਪ ਨੂੰ ਛੱਡੋ, ਸਾਹ ਛੱਡੋ ਅਤੇ ਸੱਜੇ ਪਾਸੇ ਵੱਲ ਮੋੜੋੋ, ਹੱਥਾਂ ਨੂੰ ਪੱਟਾਂ ਦੇ ਜਾਂ ਕੁਰਸੀ ਦੇ ਬਾਹਰ ਡਿੱਗਣ ਦਿਓ। ਇਸਨੂੰ ਪੰਜ ਵਾਰ ਸਾਹ ਲੈਣ ਤੱਕ ਕਰੋ, ਸਾਹ ਲੈਂਦੇ ਹੋਏ ਵਿਚਕਾਰ ਆਓ ਅਤੇ ਖੱਬੇ ’ਚ ਫਿਰ ਦੁਹਰਾਓ।

4. ਹੇਠਲੀ ਕਮਰ, ਹੈਮਸਟਰਿੰਗਸ ਅਤੇ ਪਿੰਜਣੀਆਂ ਨੂੰ ਠੀਕ ਕਰਨ ਲਈ:

ਜਦੋਂ ਅਸੀਂ ਲੰਬੇ ਸਮੇਂ ਤੱਕ ਬੈਠਦੇ ਹਾਂ ਤਾਂ ਰੀੜ੍ਹ ਦੀ ਹੱਡੀ ਹੇਠੋਂ ਅਤੇ ਪੈਰੇ ਦੇ ਪਿੱਛੇ ਦੇ ਮਸਲ, ਖਾਸ ਕਰਕੇ ਹੈਮਸਟਰਿੰਗਸ ਛੋਟੀ ਹੋ ਜਾਂਦੀ ਹੈ ਡਾਊਨ ਡਾਗ ਯੋਗ ਮੁਦਰਾ ਤੁਹਾਡੇ ਸਰੀਰ ਦੇ ਪਿਛਲੇ ਹਿੱਸੇ ਨੂੰ ਠੀਕ ਤਰ੍ਹਾਂ ਨਾਲ ਸਟਰੈਚ ਕਰ ਦੇਵੇਗੀ। ਇਹ ਯੋਗ ਖੜ੍ਹੇ ਹੋਣ ਤੋਂ ਸ਼ੁਰੂ ਕਰੋ ਕੁਰਸੀ ਨੂੰ ਹਟਾ ਕੇ ਆਪਣੇ ਹੱਥਾਂ ਨੂੰ ਸਿੱਧਾ ਡੈਸਕ ’ਤੇ ਜਮਾਓ। ਪਿੱਛੇ ਚੱਲਦੇ ਜਾਓ, ਜਦੋਂ ਤੱਕ ਤੁਹਾਡੇ ਹੱਥ ਪੂਰੀ ਤਰ੍ਹਾਂ ਖਿੱਚੇ ਨਾ ਜਾਣ ਅਤੇ ਸਰੀਰ ਛੇ ਆਕਾਰ ਨਾ ਬਣ ਜਾਣ ਹੱਥਾਂ ਨੂੰ ਟੇਬਲ ਨਾਲ ਲਾਓ, ਕਮਰ ਨੂੰ ਵਧਾਓ ਅਤੇ ਹਿਪਸ ਨੂੰ ਉੱਪਰ ਅਤੇ ਪਿੱਛੇ ਵੱਲ ਪੁਸ਼ ਕਰੋ ਇਸਨੂੰ 5-10 ਸਾਹਾਂ ਤੱਕ ਰੋਕੋ।

5. ਗਲੂਟਸ ਅਤੇ ਹੈਮਸਟਰਿੰਗ ਨੂੰ ਮਜ਼ਬੂਤ ਕਰਨ ਲਈ:

ਕਮਰ ਦੇ ਬਲ ਲੇਟ ਜਾਓ, ਗੋਡਿਆਂ ਨੂੰ ਝੁਕਾਓ ਅਤੇ ਹੱਥਾਂ ਨੂੰ ਆਪਣੇ ਕੋਲ ਰੱਖੋ। ਤੁਹਾਡੇ ਪੰਜੇ ਹਿਪਸ ਤੋਂ 10-12 ਇੰਚ ਦੀ ਦੂਰੀ ’ਤੇ ਹੋਣੇ ਚਾਹੀਦੇ। ਗਲੂਟਸ ਨੂੰ ਦਬਾਓ ਅਤੇ ਹਿੱਪਸ ਨੂੰ ਬਰਿੱਜ਼ ਦੀ ਪੁਜੀਸ਼ਨ ’ਚ ਚੁੱਕੋ। ਇੱਥੇ ਰੁਕ ਕੇ ਆਪਣਾ ਸਿੱਧਾ ਪੰਜਾ ਜ਼ਮੀਨ ਤੋਂ ਉਠਾਓ। ਗੋਡਿਆਂ ਨੂੰ ਛਾਤੀ ਤੱਕ ਲੈ ਕੇ ਆਓ, ਜਦੋਂ ਤੱਕ ਹਿੱਪ 90 ਡਿਗਰੀ ਐਂਗਲ ਤੱਕ ਨਹੀਂ ਪਹੰੁਚ ਜਾਂਦੀ। ਸਿੱਧੇ ਪੈਰ ਨੂੰ ਵਾਪਸ ਜ਼ਮੀਨ ’ਤੇ ਰੱਖੋ ਅਤੇ ਇਹ ਪ੍ਰਕਿਰਿਆ ਖੱਬੇ ਪੈਰ ਨਾਲ ਕਰੋ। ਇਸ ਨੂੰ 10 ਵਾਰ ਦੁਹਰਾਓ।

6. ਪੰਜਿਆਂ ਦਾ ਖਿਆਲ | How to Relieve Stress Quickly

ਜਦੋਂ ਤੁਸੀਂ ਪੰਜਿਆਂ ਦੀਆਂ ਤਲੀਆਂ ’ਤੇ ਮਸਾਜ ਕਰਦੇ ਹੋ ਤਾਂ ਤੁਸੀ ਕਨੈਕਟਿਵ ਟਿਸ਼ੂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹੋ ਇਹ ਟਿਸ਼ੂ ਤੁਹਾਡੇ ਹੈਮਸਟਰਿੰਗ ਅਤੇ ਪਿੰਜਣੀਆਂ ਸਮੇਤ ਸਰੀਰ ਦੇ ਪਿਛਲੇ ਹਿੱਸੇ ’ਚ ਕੰਮ ਕਰਦੇ ਹਨ ਜ਼ਮੀਨ ’ਤੇ ਬੈਠ ਜਾਓ ਅਤੇ ਪੈਰਾਂ ਨੂੰ ਸਿੱਧਾ ਕਰੋ ਅਤੇ ਪੰਜਿਆਂ ਨੂੰ ਦਬਾਓ ਸਾਹ ਛੱਡੋ ਅਤੇ ਸਿੱਧੀ ਕਮਰ ਨਾਲ ਅੱਗੇ ਝੁਕੋ ਜਿੱਥੋਂ ਤੱਕ ਹੋ ਸਕੇ ਆਪਣੀਆਂ ਉਂਗਲੀਆਂ ਨੂੰ ਪੈਰਾਂ ’ਤੇ ਅੱਗੇ ਵੱਲ ਵਧਾਓ। ਉਹ ਪੁਆਇੰਟ ਧਿਆਨ ਰੱਖੋ ਜਿੱਥੇ ਤੁਹਾਡੇ ਹੱਥ ਰੁਕਣ ਹੁਣ ਹੱਥਾਂ ਨੂੰ ਭੁੱਲ ਜਾਓ, ਪਰ ਜ਼ਮੀਨ ’ਤੇ ਰਹਿਣ ਇੱਕ ਟੈਨਿਸ ਬਾਲ ਨੂੰ ਆਪਣੇ ਪੰਜਿਆਂ ਨਾਲ ਹੇਠਾਂ ਰੱਖ ਲਓ, ਸਹਿਣਸ਼ਕਤੀ ਦੇ ਮੁਤਾਬਿਕ ਗੇਂਦ ’ਤੇ ਵਜ਼ਨ ਰੱਖੋ ਪੰਜਿਆਂ ਦੇ ਹੇਠਾਂ ਗੇਂਦ ਨੂੰ ਘੁਮਾਓ ਇਹੀ ਪ੍ਰਕਿਰਿਆ ਦੂਜੇ ਪੰਜੇ ਨਾਲ ਵੀ ਕਰੋ ਇਹ ਖ਼ਤਮ ਹੋਣ ਤੋਂ ਬਾਅਦ ਫਿਰ ਦੁਬਾਰਾ ਅੱਗੇ ਝੁਕਣ ਵਾਲੀ ਪ੍ਰਕਿਰਿਆ ਦੁਹਰਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here