ਫਿਰੋਜ਼ਪੁਰ ’ਚ ਮਿਲੀ ਹੈਰੋਇਨ ਦੀ ਖੇਪ, ਪਾਕਿਸਤਾਨ ਤੋਂ ਡਰੋਨ ਨਾਲ ਭੇਜੀ ਗਈ

Ferozepur News

ਫਿਰੋਜ਼ਪੁਰ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ’ਚ ਅੱਜ ਸਵੇਰੇ ਭਾਰਤ ਪਾਕਿਸਤਾਨ ਸਰਹੱਦ ’ਤੇ ਹੈਰੋਇਨ ਦੀ ਖੇਪ ਮਿਲੀ। ਗਸ਼ਤ ਦੌਰਾਨ ਬੀਐੱਸਐੱਫ਼ ਨੇ ਕਿਸੇ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ। ਉਸ ਤੋਂ ਬਾਅਦ ਇਲਾਕੇ ’ਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਪੀਲੇ ਰੰਗ ਦੇ 14 ਪੈਕੇਟ ਬਰਾਮਦ ਹੋਏ, ਜਿਨ੍ਹਾਂ ’ਚ ਹੈਰੋਇਨ ਭਰੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪੈਕੇਟ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਆਏ ਹਨ।

ਮਿਲੀ ਜਾਣਕਾਰੀ ਅਨੁਸਾਰ ਖੇਪ ਬੀਓਪੀ ਜਗਦੀਸ਼ ਦੇ ਕੋਲ ਮਿਲੀ। ਹਰੇ ਪੈਕੇਡ ’ਚ ਕਰੀਬ 100 ਗ੍ਰਾਮ ਹੈਰੋਇਨ ਹੈ, ਭਾਵ ਬਰਾਮਦ ਹੇਰੋਇਨ ਦਾ ਕੁੱਲ ਵਜ਼ਨ 1 ਕਿੱਲੋ 400 ਗ੍ਰਾਮ ਹੈ। ਬੀਐੱਸਐੱਫ਼ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6:30 ਵਜੇ ਬਾਰਡਰ ’ਤੇ ਬੀਓਪੀ ਜਗਦੀਸ਼ ਦੇ ਏਰੀਆ ’ਚ ਬੀਐਸਐਫ਼ ਦੀ ਖੁਰਾ ਚੈਕਿੰਗ ਪਾਰਟੀ ਗਸ਼ਤ ਕਰ ਰਹੀ ਸੀ।

ਇਹ ਵੀ ਪੜ੍ਹੋ : Titanic ਜਹਾਜ ਦਾ ਪਤਾ ਲਾਉਣ ਗਈ ਪਨਡੁੱਬੀ ਵੀ ਹੋਈ ਲਾਪਤਾ

ਅਧਿਕਾਰੀਆਂ ਅਨੁਸਾਰ ਗਸ਼ਤ ਦੌਰਾਨ ਬੀਪੀ ਨੰਬਰ 192/16 ਦੇ ਕੋਲ ਆਉਣ ਅਤੇ ਜਾਣ ਵਾਲੇ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਅਤੇ ਤੁਰੰਤ ਉਸ ਏਰੀਏ ਦੀ ਤਲਾਸ਼ੀ ਸ਼ੁਰੂ ਕੀਤੀ ਗਈ। ਕਰੀਬ 6.45 ਵਜੇ ਖੁਰਾ ਪਾਰਟੀ ਨੂੰ 14 ਛੋਟੇ ਪੈਕੇਡ ਮਿਲੇ ਅਤੇ ਹਰੇਕ ਪੈਕੇਡ ’ਚ ਕਰੀਬ 100-100 ਗ੍ਰਾਮ ਨਸ਼ੀਲੀ ਵਸਤੂ ਹੈਰੋਇਨ ਭਰੀ ਹੋਈ ਸੀ, ਜਿਸ ਦੀ ਕੀਮਤ ਕਰੋੜਾਂ ’ਚ ਹੈ।

LEAVE A REPLY

Please enter your comment!
Please enter your name here