‘ਕਾਂਗਰਸ ਦੇ ਚੋਣ ਮਨੋਰਥ ਦਾ ਮੁੱਲ ਪਿਆ 25 ਪੈਸੇ’, ਪਰ ਨਹੀਂ ਮਿਲਿਆ ਕੋਈ ਖਰੀਦਦਾਰ’

Congressional, Paise, Did, Buyers

ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ 6 ਸਤੰਬਰ ਨੂੰ ਮੁਲਾਜਮ ਚੇਤਨਾ ਮਾਰਚ ਕੱਢਣ ਦਾ ਐਲਾਨ

ਚੰਡੀਗੜ੍ਹ, ਅਸਵਨੀ ਚਾਵਲਾ 

ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਵਾਲੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਮੁੱਲ ਵੀ ਚੋਣ ਮਨੋਰਥ ਪਾ ਸਕਿਆ। ਪੰਜਾਬ ਸਿਵਲ ਸਕੱਤਰੇਤ ਵਿਖੇ ਮਨਪ੍ਰੀਤ ਦੇ ਚੋਣ ਮਨੋਰਥ ਪੱਤਰ ਨੂੰ ਚੁਆਨੀ ਦੇ ਭਾਅ ਵੀ ਕੋਈ ਖਰੀਦਣ ਲਈ ਨਹੀਂ ਆਇਆ ਤਾਂ ਕਰਮਚਾਰੀਆਂ ਨੇ ਇਸ ਚੁਆਨੀ ਦੇ ਮਨੋਰਥ ਪੱਤਰ ‘ਤੇ ਪਕੌੜੇ ਰੱਖ ਕੇ ਨਾ ਸਿਰਫ਼ ਪਰੋਸੇ, ਸਗੋਂ ਉਨ੍ਹਾਂ ਪਕੌੜਿਆਂ ਦਾ ਸਵਾਦ ਚੱਖਣ ਤੋਂ ਬਾਅਦ ਕਾਂਗਰਸ ਦੇ ਮਨੋਰਥ ਪੱਤਰ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਇਹ ਵੱਖਰਾ ਨਜ਼ਾਰਾ ਪੰਜਾਬ ਸਿਵਲ ਸਕੱਤਰੇਤ ਵਿਖੇ ਮੰਗਲਵਾਰ ਸਵੇਰੇ ਵੇਖਣ ਨੂੰ ਮਿਲਿਆ, ਜਦੋਂ ਸਕੱਤਰੇਤ ਦੇ ਮੁਲਾਜ਼ਮਾਂ ਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਆਗੂਆਂ ਤੋਂ 25-25 ਪੈਸੇ ‘ਚ ਪੰਜਾਬ ਕਾਂਗਰਸ ਦਾ ਉਹ ਚੋਣ ਮਨੋਰਥ ਪੱਤਰ ਲੈ ਕੇ ਸੇਲ ਲਗਾ ਦਿੱਤੀ ਪਰ ਲੱਖ ਕੋਸ਼ਿਸ਼ ਤੋਂ ਬਾਅਦ ਵੀ ਕੋਈ ਖਰੀਦਦਾਰ ਨਾ ਮਿਲਿਆ। ਕਾਫ਼ੀ ਸਮਾਂ ਖਰੀਦਦਾਰਾਂ ਦਾ ਇੰਤਜਾਰ ਕਰਨ ਤੋਂ ਬਾਅਦ ਜਦੋਂ ਕੋਈ ਵੀ ਖਰੀਦਦਾਰ ਨਹੀਂ ਆਇਆ ਤਾਂ ਰੋਸ ਵਜੋਂ ਮੁਲਾਜ਼ਮਾਂ ਨੇ ਇਸ ਮਨੋਰਥ ਪੱਤਰ ‘ਤੇ ਹੀ ਪਕੌੜੇ ਰੱਖ ਕੇ ਵੰਡਣੇ ਸ਼ੁਰੂ ਕਰ ਦਿੱਤੇ।

ਮੁਲਾਜ਼ਮਾਂ ਦੀ ਅਗਵਾਈ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸਨ ਦੇ ਪ੍ਰਧਾਨ ਤੇ ਸਾਂਝਾ ਮੁਲਾਜਮ ਮੰਚ, ਪੰਜਾਬ ਤੇ ਯੂਟੀ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਕਰ ਰਹੇ ਸਨ। ਇਸ ਤੋਂ ਪਹਿਲਾਂ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਸਰਕਰ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੇ ਬਕਾਇਆਂ ਦੀ ਅਦਾਇਗੀ (ਜੀਪੀਐੱਫ, ਬਿੱਲਾਂ ਦੀ ਅਦਾਇਗੀ ਸਮੇਤ), ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਦੇਣ ਬਾਰੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੇ ਪਹਿਲੇ ਕਮਿਸ਼ਨਾਂ ਦੀਆਂ ਤਰੁੱਟੀਆਂ ਦੂਰ ਕਰਨ ਬਾਰੇ, 2004 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਨਵੇਂ ਪੱਕੀ ਭਰਤੀ ਦੇ ਪ੍ਰੋਬੇਸਨ ਪੀਰੀਅਡ (ਪਰਖ ਕਾਲ ਸਮਾਂ) ਦੌਰਾਨ ਦਿੱਤੀ ਜਾ ਰਹੀ ਮੁੱਢਲੀ ਤਨਖਾਹ ਦੀ ਬਜਾਇ ਪੂਰੀ ਤਨਖਾਹ ਦੇਣ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ, ਕੱਚੇ ਅਡਹਾਕ, ਵਰਕਚਾਰਜ, ਠੇਕੇ ਵਾਲੇ, ਆਊਟ ਸੋਰਸ ‘ਤੇ ਲੱਗੇ ਸਮੂਹ ਵਿਭਾਗਾਂ, ਬੋਰਡ ਤੇ ਕਾਰਪੋਰੇਸ਼ਨਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਸਮੂਹ ਵਿਭਾਗਾਂ ‘ਚ ਖਾਲੀ ਸਾਰੀਆਂ ਅਸਾਮੀਆਂ ਦੀ ਰੈਗੂਲਰ ਭਰਤੀ ਕਰਨੀ, 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ, ਡੋਪ ਟੈਸਟ, ਯੂਟੀ ‘ਚ ਪੰਜਾਬ ਪੈਟਰਨ ‘ਤੇ ਸਰਕਾਰੀ ਕਰਮਚਾਰੀ ਦੀ ਮੌਤ ਹੋ ਜਾਣ ‘ਤੇ ਤਰਸ ਦੇ ਆਧਾਰ ‘ਤੇ ਨੌਕਰੀ, ਮਨੋਰਥ ਪੱਤਰ ‘ਚ ਕੀਤੇ ਵਾਅਦੇ ਅਨੁਸਾਰ ਸਿੱਖਿਆ ਮਹਿਕਮੇ ਦੇ ਮੁਲਾਜ਼ਮਾਂ ਦੇ ਤਬਾਦਲਿਆਂ ਸਬੰਧੀ ਉਸਾਰੂ ਨੀਤੀ ਬਣਾਉਣਾ, ‘ਚੋਂ ਕਿਸੇ ਵੀ ਮੰਗ ਪ੍ਰਤੀ ਸੰਜੀਦਾ ਨਹੀਂ ਹੈ, ਸਗੋਂ ਹੁਣ ਸਿੱਖਿਆ ਵਿਭਾਗ ਦੇ ਮੁਲਾਜਮਾਂ ਦੇ ਦੂਰ ਦੁਰਾਡੇ ਤਬਾਦਲੇ ਕੀਤੇ ਜਾ ਰਹੇ ਹਨ।

ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਅਤੇ ਸਮੱਸਿਆਵਾਂ ਨੂੰ ਲੈਕੇ ਸਾਂਝਾ ਮੁਲਾਜਮ ਮੰਚ, ਪੰਜਾਬ ਤੇ ਯੂਟੀ ਵੱਲੋਂ 6 ਸਤੰਬਰ 2108 ਨੂੰ ਰਾਜਧਾਨੀ ਚੰਡੀਗੜ੍ਹ ‘ਚ ਮੁਲਾਜ਼ਮ ਚੇਤਨਾ ਮਾਰਚ ਕੱਢਿਆ ਜਾਵੇਗਾ, ਜੋ ਕਿ ਪੰਜਾਬ ਸਿਵਲ ਸਕੱਤਰੇਤ ਤੋਂ ਰਵਾਨਾ ਹੁੰਦੇ ਹੋਏ ਪੰਜਾਬ ਤੇ ਯੂਟੀ ਦੇ ਵੱਖ-ਵੱਖ ਦਫਤਰ ਵਿਖੇ ਪੁੱਜੇਗਾ ਤੇ ਉਨ੍ਹਾਂ ਨੂੰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਲਾਮਬੰਦ ਕਰੇਗਾ। ਮੁਲਾਜ਼ਮ ਆਪਣੇ ਮੋਟਰਸਾਈਕਲਾਂ/ ਸਕੂਟਰਾਂ ਰਾਹੀਂ ਇਸ ਚੇਤਨਾ ਮਾਰਚ ‘ਚ ਸ਼ਮੂਲੀਅਤ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ