ਅਸ਼ੋਕ ਤੰਵਰ ਦੇ ਮਤੇ ਨੂੰ ਨਹੀਂ ਮਿਲੀ ਤਵੱਜੋ
ਦਿੱਲੀ ‘ਚ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਲਿਆ ਫੈਸਲਾ
ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਹਰਿਆਣਾ ਸਿੰਬਲ ‘ਤੇ ਚੋਣ ਨਹੀਂ ਲੜੇਗੀ ਹਾਲਾਂਕਿ ਸਿੰਬਲ ‘ਤੇ ਚੋਣਾਂ ਲੜਨ ਦਾ ਐਲਾਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਪਹਿਲਾਂ ਹੀ ਕਰ ਚੁੱਕੇ ਸਨ ਪਰੰਤੂ ਦਿੱਲੀ ‘ਚ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਹੈ, ਜਿਸ ਨੂੰ ਲੈ ਕੇ ਅਸ਼ੋਕ ਤੰਵਰ ਵੀ ਕਾਫ਼ੀ ਜ਼ਿਆਦਾ ਹਤਾਸ਼ ਨਜ਼ਰ ਆਏ ਹਰਿਆਣਾ ਕੋਲ ਨਗਰ ਨਿਗਮ ਚੋਣਾਂ ‘ਚ ਕਾਂਗਰਸ ਤੋਂ ਇਲਾਵਾ ਭਾਜਪਾ, ਇਨੈਲੋ ਤੇ ਬਸਪਾ ਅਜਿਹੀ ਪਾਰਟੀ ਹੈ ਜੋ ਕਿ ਪਹਿਲਾਂ ਤੋਂ ਹੀ ਸਿੰਬਲ ‘ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ, ਪਰੰਤੂ ਕਾਂਗਰਸ ਨੂੰ ਅੱਜ ਆਪਣਾ ਐਲਾਨ ਵਾਪਸ ਲੈਣਾ ਪਿਆ ਹੈ ਕਾਂਗਰਸ ਵੱਲੋਂ ਸਿੰਬਲ ਤੋਂ ਚੋਣਾਂ ‘ਚ ਲੜਨ ਦੇ ਫੈਸਲੇ ਨੂੰ ਭਾਜਪਾ ਨੇ ਸਿੱਧੇ ਤੌਰ ‘ਤੇ ਹਾਰ ਮੰਨਣ ਵਰਗਾ ਕਰਾਰ ਦੇ ਦਿੱਤਾ ਹੈ ਪਾਰਟੀ ਹਾਈਕਮਾਨ ਦਾ ਇਹ ਫੈਸਲਾ ਅਸ਼ੋਕ ਤੰਵਰ ਲਈ ਵੀ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਨਵੀਂ ਦਿੱਲੀ ‘ਚ ਕਾਂਗਰਸ ਹਾਈ ਕਮਾਨ ਦੇ ਵਾਰਰੂਮ ‘ਚ ਕੌਮੀ ਸਕੱਤਰ ਤੇ ਦਿੱਲੀ ਦੇ ਇੰਚਾਰਜ਼ ਪੀਸੀ ਚਾਕੋ ਦੀ ਅਗਵਾਈ ‘ਚ ਇੱਕ ਮੀਟਿੰਗ ਹੋਈ ਸੀ, ਜਿਸ ‘ਚ ਨਿਕਾਏ ਚੋਣਾਂ ਦੇ ਉਮੀਦਵਾਰਾਂ ਤੋਂ ਲੈ ਕੇ ਪਾਰਟੀ ਦੇ ਸਿੰਬਲ ਤੱਕ ਦਾ ਫੈਸਲਾ ਹੋਣਾ ਸੀ ਕਾਂਗਰਸ ਪ੍ਰਧਾਨ ਡਾ. ਅਸ਼ੋਕ ਤੰਵਰ ਸਮੇਂ ਤੋਂ ਪਹਿਲਾਂ ਹੀ ਮੀਟਿੰਗ ‘ਚ ਪੂਰੀ ਤਿਆਰੀਆਂ ਨਾਲ ਪਹੁੰਚ ਚੁੱਕੇ ਸਨ ਕਿਉਂਕਿ ਉਹ ਇਹ ਚੋਣਾਂ ਕਾਂਗਰਸ ਦੇ ਸਿੰਬਲ ‘ਤੇ ਲੜਨਾ ਚਾਹੁੰਦੇ ਸਨ ਇਸ ਮੀਟਿੰਗ ‘ਚ ਡਾ. ਅਸ਼ੋਕ ਤੰਵਰ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰੋਹਤਕ ਦੇ ਸਾਂਸਦ ਦੀਪੇਂਦਰ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੇ ਵੀ ਹਿੱਸਾ ਲਿਆ contest
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ