ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਦੇਸ਼ ਮੈਂ ਕਾਂਗਰਸ ਹਾ...

    ਮੈਂ ਕਾਂਗਰਸ ਹਾਂ, ਮੇਰੇ ਲਈ ਜਾਤੀ, ਧਰਮ ਮੁੱਦਾ ਨਹੀਂ : ਰਾਹੁਲ ਗਾਂਧੀ

    Rahul

    ਨਵੀਂ ਦਿੱਲੀ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ (Rahul Gandhi) ਗਾਂਧੀ ਨੇ ਕਾਂਗਰਸ ਪਾਰਟੀ ਦੇ ਵਿਚਾਰ ‘ਤੇ ਸਿਧਾਂਤ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਦੇਸ਼ ‘ਚ ਨਫ਼ਰਤ, ਘ੍ਰਿਣਾ ਤੇ ਡਰ ਦਾ ਮਾਹੌਲ ਖਤਮ ਕਰਕੇ ਜੋ ਧਰਮ, ਜਾਤੀ ਤੇ ਵਿਸ਼ਵਾਸ ਦੀ ਦੀਵਾਰ ਤੋਂ ਉੱਠ ਕੇ ਤੇ ਸਭ ਦੇ ਕਲਿਆਣ ਲਈ ਕੰਮ ਕਰਦੀ ਹੈ ਉਹ ਕਾਂਗਰਸ ਪਾਰਟੀ ਹੈ ਗਾਂਧੀ ਨੇ ਅੱਜ ਟਵੀਟ ਕੀਤਾ, ਮੈਂ ਲਾਈਨ ‘ਚ ਖੜ੍ਹੇ ਅੰਤਿਮ ਵਿਅਕਤੀ ਦੇ ਨਾਲ ਹਾਂ। (Rahul Gandhi)

    ਸੋਸ਼ਿਤ, ਅਣੇਦੇਖੇ ਤੇ ਸਤਾਏ ਹੋਏ ਵਿਅਕਤੀਆਂ ਦੇ ਨਾਲ ਮੇਰੇ ਲਈ ਉਨ੍ਹਾਂ ਦਾ ਧਰਮ, ਜਾਤੀ ਜਾਂ ਵਿਸ਼ਵਾਸ ਜ਼ਿਆਦਾ ਮਹੱਤਵ ਨਹੀਂ ਰੱਖਦੇ ਪੀੜਤਾਂ ਦਾ ਦੁੱਖ ਦੂਰ ਕਰਕੇ ਮੈਂ ਉਨ੍ਹਾਂ ਨੂੰ ਗਲੇ ਲਾਉਂਦੀ ਹਾਂ ਮੈਂ ਘ੍ਰਿਣਾ ਤੇ ਡਰ ਨੂੰ ਮਿਟਾਉਂਦੀ ਹਾਂ ਮੈਂ ਸਭ ਨਾਲ ਪਿਆਰ ਕਰਦੀ ਹਾਂ ਮੈਂ ਕਾਂਗਰਸ ਹਾਂ ਕੁਝ ਦਿਨ ਪਹਿਲਾਂ ਇੱਕ ਉਰਦੂ ਦੇ ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਗਾਂਧੀ ਨੇ ਮੁਸਲਿਮ ਬੁੱਧੀਜੀਵੀਆਂ ਨਾਲ ਭੇਂਟ ਦੌਰਾਨ ਕਥਿੱਤ ਤੌਰ ‘ਤੇ ਕਿਹਾ ਸੀ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ ਇਸ ‘ਤੇ ਭਾਜਪਾ ਨੇ ਉਨ੍ਹਾਂ ‘ਤੇ ਸਿਆਸੀ ਨਿਸ਼ਾਨਾ ਵਿੰਨ੍ਹਿਦਿਆਂ ਕਈ ਸਵਾਲ ਕੀਤੇ ਸਨ ਭਾਜਪਾ ਬੀਤੇ ਤਿੰਨ ਦਿਨਾਂ ਤੋਂ ਕਾਂਗਰਸ ‘ਤੇ ਇਸੇ ਮਾਮਲੇ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੀ ਹੈ। (Rahul Gandhi)

    ਸਰਕਾਰ ਖਿਲਾਫ਼ ਲਿਆਵਾਂਗੇ ਬੇਭਰੋਸਗੀ ਮਤਾ : ਕਾਂਗਰਸ | Rahul Gandhi

    ਕਾਂਗਰਸ ਨੇ ਕਿਹਾ ਕਿ ਵਿਰੋਧੀ ਪਾਰਟੀ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਮਾਨਸੂਨ ਸੈਸ਼ਨ ‘ਚ ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ ਤੇ ਉਸ ਸਬੰਧੀ ਕਰੀਬ ਇੱਕ ਦਰਜਨ ਪਾਰਟੀਆਂ ‘ਚ ਸਹਿਮਤੀ ਬਣ ਗਈ ਹੈ ਤੇ ਕੁਝ ਹੋਰ ਪਾਰਟੀਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਸਭਾ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਤੇ ਲੋਕ ਸਭਾ ‘ਚ ਕਾਂਗਰਸ ਦੇ ਆਗੂ ਮਲਿੱਕਾਅਰਜੁਨ ਖੜਗੇ ਨੇ ਅੱਜ ਪਾਰਟੀ ਦਫ਼ਤਰ ‘ਚ ਹੋਈ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨਾਲ ਸੋਮਵਾਰ ਨੂੰ ਹੋਈ ਮੀਟਿੰਗ ‘ਚ ਇਸ ਸਬੰਧੀ ਵਿਸਥਾਰ ਚਰਚਾ ਹੋਈ ਹੈ ਤੇ 12 ਪਾਰਟੀਆਂ ਨੇ ਬੇਭਰੋਸਗੀ ਮਤਾ ਲਿਆਉਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। (Rahul Gandhi)

    LEAVE A REPLY

    Please enter your comment!
    Please enter your name here