ਸੈਨੇਟਰੀ ਇੰਸਪੈਕਟਰ ਨੂੰ ਸਸਪੈਂਡ ਕਰਾਉਣ ਲਈ ਕਾਂਗਰਸੀ ਨਗਰ ਕੌਂਸਲਰ ਧਰਨੇ ‘ਤੇ
ਕੋਟਕਪੂਰਾ (ਸੁਭਾਸ਼ ਸ਼ਰਮਾ)। ਪੰਜਾਬ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਹੈ ਅਤੇ ਇਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਇਸ ਸਰਕਾਰ ਅੰਦਰ ਕਾਂਗਰਸੀ ਨਗਰ ਕੌਂਸਲਰਾਂ ਨੂੰ ਅਪਣੇ ਜਨਹਿੱਤ ਕੰਮ ਕਰਾਉਣ ਲਈ ਧਰਨੇ ਲਾਉਣੇ ਪੈ ਰਹੇ ਹਨ ਤਾਂ ਆਮ ਆਦਮੀ ਇੰਨਾਂ ਅਫਸਰਾਂ ਤੋਂ ਕੀ ਉਮੀਦ ਕਰ ਸਕਦਾ ਹੈ। ਨਗਰ ਕੌਂਸਲ ਕੋਟਕਪੂਰਾ ਦੇ ਨਗਰ ਕੌਂਸਲਰਾਂ ਨੇ ਸੁਤੰਤਰ ਜੋਸ਼ੀ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਦਫਤਰ ਦੇ ਬਾਹਰ ਧਰਨਾ ਲਾਇਆ। ਵਾਰਡ ਨੰਬਰ 2 ਦੀ ਨਗਰ ਕੌਂਸਲਰ ਸੁਰਿੰਦਰ ਪਾਲ ਕੌਰ ਬਰਾੜ ਜੋ ਕਿ ਨਗਰ ਕੌਂਸਲ ਦੀ ਮੀਤ ਪ੍ਰਧਾਨ ਵੀ ਹਨ ਦੇ ਬੇਟੇ ਅਨੰਤਦੀਪ ਸਿੰਘ ਰੋਮਾ ਬਰਾੜ ਜੋ ਕਿ ਕਾਂਗਰਸ ਦੇ ਆਗੂ ਵੀ ਹਨ ਨੇ ਸੈਨੇਟਰੀ ਇੰਸਪੈਕਟਰ ‘ਤੇ ਦੋਸ਼ ਲਾਇਆ ਕਿ ਇੰਨਾਂ ਨੇ ਅਪਣੇ ਵਾਰਡ ਦੇ ਮੁਹੱਲੇ ਹੀਰਾ ਸਿੰਘ ਨਗਰ ਅਤੇ ਅਨੰਦ ਨਗਰ ਦੀ ਸਫਾਈ ਲਈ ਕਰਮਚਾਰੀਆਂ ਨੂੰ ਭੇਜਣ ਲਈ ਬੇਨਤੀ ਕੀਤੀ।
ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਦੀ ਡਿਊਟੀ 15 ਅਗਸਤ ਦੇ ਪ੍ਰੋਗਰਾਮ ਵਿੱਚ ਲੱਗੀ ਹੋਈ ਹੈ ਉਸ ਤੋਂ ਬਾਅਦ ਹੀ ਦੇਖਿਆ ਜਾਵੇਗਾ ਅਤੇ ਇਸ ਤੋਂ ਬਾਅਦ ਰੋਮਾ ਬਰਾੜ ਨੂੰ ਅਪ ਸ਼ਬਦ ਵੀ ਬੋਲੇ। ਹਾਜਰ ਸਾਰੇ ਨਗਰ ਕੌਂਸਲਰਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਸੈਨੇਟਰੀ ਇੰਸਪੈਕਟਰ ਨੂੰ ਤੁਰੰਤ ਹੀ ਸਸਪੈਂਡ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਧਰਨੇ ਵਿੱਚ ਸ਼ਮਸ਼ੇਰ ਸਿੰਘ ਰਾਜੂ ਕੌਸਲਰ, ਡਾ.ਮਹਾਂਵੀਰ ਪ੍ਰਸ਼ਾਦ ਕੌਂਸਲਰ, ਅਸ਼ਵਨੀ ਕੁਮਾਰ ਸ਼ਰਮਾ ਕਾਕੂ ਕੌਂਸਲਰ, ਦੀਪੂ ਕੁਮਾਰ, ਕਾਲਾ ਸਿੰਘ ਕਾਂਗਰਸੀ ਬੈਠੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ