ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਕਾਂਗਰਸੀ ਵਿਧਾਇ...

    ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਯੂ ਟਰਨ

    Congress, MLA, KakaRandeepSingh, UTurnin

    ਕਾਂਗਰਸ ਅਤੇ ਪ੍ਰਨੀਤ ਕੌਰ ਦੀ ਜਿੱਤ ਲਈ ਚੋਣ ਪ੍ਰਚਾਰ ਨੂੰ ਹੋਏ ਤਿਆਰ

    ਨਾਭਾ, ਤਰੁਣ ਕੁਮਾਰ ਸ਼ਰਮਾ

    ਪੰਜਾਬ ਸਰਕਾਰ ਵਿੱਚ ਲਗਾਤਾਰ ਅਣਦੇਖਾ ਕਰਨ ਦੇ ਦੋਸ਼ ਲਗਾ ਰਹੇ ਅਮਲੋਹ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਯੂ ਟਰਨ ਲੈ ਲਿਆ। ਅੱਜ ਸੇਵਾ ਭਵਨ ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਧਰਮਸੋਤ ਨਾਲ ਆਪਸੀ ਮਤਭੇਦ ਬਰਕਰਾਰ ਰਹਿਣ ਦੀ ਗੱਲ ਕਬੂਲ ਕਰਦਿਆਂ ਐਲਾਨ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਜਿਸ ਕਾਰਨ ਉਹ ਵੀ ਜਿੱਥੇ ਪਟਿਆਲਾ ਤੋਂ ਕਾਂਗਰਸ ਪਾਰਟੀ ਅਤੇ ਪ੍ਰਨੀਤ ਕੌਰ ਦੀ ਜਿੱਤ ਲਈ ਚੋਣ ਪ੍ਰਚਾਰ ਕਰਨਗੇ ਉਥੇ ਪ੍ਰਨੀਤ ਕੌਰ ਨੂੰ ਹਲਕਾ ਨਾਭਾ ਤੋਂ ਵੋਟਾਂ ਦੀ ਭਾਰੀ ਲੀਡ ਨਾਲ ਜਿਤਾਉਣਗੇ।

    ਧਿਆਨਯੋਗ ਹੈ ਕਿ ਬੀਤੇ ਸਮੇਂ ਅੰਦਰ ਰਣਦੀਪ ਸਿੰਘ ਅਮਲੋਹ ਹਲਕੇ ਦੇ ਵਿਧਾਇਕ ਹੋਣ ਨਾਤੇ ਸਿਰਫ ਫਤਿਹਗੜ ਸਾਹਿਬ ਵਿੱਚ ਚੋਣ ਪ੍ਰਚਾਰ ਦੀ ਗੱਲ ਆਖ ਰਹੇ ਸਨ ਜਦਕਿ ਅੱਜ ਯੂ ਟਰਨ ‘ਤੇ ਆਏ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਦੇਸ਼ ਦੀ ਆਰਥਿਕਤਾ ਅਤੇ ਮਜਬੂਤੀ ਲਈ ਰਾਹੁਲ ਗਾਂਧੀ ਦੀ ਅਗੁਵਾਈ ਵਿੱਚ ਲੜੀਆਂ ਜਾ ਰਹੀਆਂ ਹਨ ਜਿਸ ਕਾਰਨ ਆਪਸੀ ਰੰਜਿਸਾਂ ਕੱਢਣ ਲਈ ਇਹ ਢੁੱਕਵਾਂ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਾਂਗਰਸੀਆਂ ਨੂੰ ਇੱਕਜੁੱਟਤਾ ਰੱਖਣੀ ਪਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬੀਤੇ ਦਿਨੀਂ ਹਲਕਾ ਨਾਭਾ ਵਿਖੇ ਟਕਸਾਲੀ ਕਾਂਗਰਸੀਆਂ ਦੀ ਵਿਸ਼ਾਲ ਇੱਕਤਰਤਾ ਦੋਰਾਨ ਟਕਸਾਲੀਆਂ ਕਾਂਗਰਸੀਆਂ ਵੱਲੋਂ ਪੀਡੀਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਦਿੱਤੇ ਸਮੱਰਥਨ ਦੇ ਐਲਾਨ ਨੂੰ ਲੈ ਕੇ ‘ਮੋਤੀ ਮਹਿਲ’ ਦੀਆਂ ਚਿੰਤਾਵਾਂ ਵਿੱਚ ਕਾਫੀ ਵਾਧਾ ਹੋ ਗਿਆ ਸੀ ਅਤੇ ਹਲਕਾ ਨਾਭਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਸਥਿਤੀ ਡਾਂਵਾਡੋਲ ਹੋ ਗਈ ਸੀ।

     ਕਾਕਾ ਰਣਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਅਤੇ ਪ੍ਰਨੀਤ ਕੌਰ ਦੀ ਜਿੱਤ ਲਈ ਟਕਸਾਲੀਆਂ ਨੂੰ ਮਨਾਉਣਗੇ ਅਤੇ ਅੱਜ ਰਿਜ਼ਰਵ ਹਲਕਾ ਨਾਭਾ ਵਿਖੇ ਹੋਣ ਜਾ ਰਹੀ ਚੋਣ ਰੈਲੀ ਵਿੱਚ ਉਹ ਟਕਸਾਲੀਆਂ ਨੂੰ ਲੈ ਕੇ ਖੁਦ ਵੀ ਸ਼ਿਰਕਤ ਕਰਨਗੇ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here