ਕਾਂਗਰਸ ਨੇਤਾ ਏ ਕੇ ਐਂਟਨੀ ਸੀਪੀਆਈ ਦੇ ਹਮਲੇ ’ਚ ਵਾਲ-ਵਾਲ ਬਚੇ

ਕਾਂਗਰਸ ਨੇਤਾ ਏ ਕੇ ਐਂਟਨੀ ਸੀਪੀਆਈ ਦੇ ਹਮਲੇ ’ਚ ਵਾਲ-ਵਾਲ ਬਚੇ

(ਏਜੰਸੀ)
ਤਿਰੂਵੰਨੰਤਪੁਰਮ । ਸੀਨੀਅਰ ਕਾਂਗਰਸ ਨੇਤਾ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਏ ਕੇ ਐਂਟਨੀ ਮੋਮਵਾਰ ਰਾਤ ਕੇਰਲ ’ਚ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਇੰਦਰਾ ਭਵਨ ’ਚ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਦੇ ਵਰਕਰਾਂ ਦੇ ਹਮਲੇ ’ਚ ਵਾਲ-ਵਾਲ ਬਚ ਗਏ। ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਖਿਲਾਫ ਦੋ ਯੂਥ ਕਾਂਗਰਸ ਵਰਕਰਾਂ ਦੁਆਰਾ ਹਵਾਈ ਅੱਡੇ ’ਤੇ ਪ੍ਰਦਰਸ਼ਨ ਦੌਰਾਨ ਸੀਪੀਆਈ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦਫਤਰਾਂ ’ਤੇ ਹਮਲਾ ਕਰਨ ਅਤੇ ਰਾਜ ਭਰ ’ਚ ਪਾਰਟੀ ਦੇ ਝੰਡਿਆਂ ਦੀ ਭੰਨਤੋੜ ਕਰਨ ਤੋਂ ਬਾਅਦ ਕੇਰਲ ’ਚ ਤਣਾਅ ਪੈਦਾ ਹੋ ਗਿਆ ।

ਸੀਪੀਆਈ ਦੇ ਵਰਕਰਾਂ ਨੇ ਕਾਂਗਰਸ ਦਫਤਰ ’ਤੇ ਪਥਰਾਅ ਪੈਦਾ ਕੀਤਾ ਅਤੇ ਦਫ਼ਤਰ ਦੇ ਸਾਹਮਣੇ ਲੱਗੇ ਫਲੈਕਸ ਬੋਰਡਾਂ ਨੂੰ ਤੋੜ ਦਿੱਤਾ। ਉਸ ਸਮੇਂ ਏ.ਕੇ. ਐਂਟਨੀ ਅਤੇ ਕੁੱਝ ਹੋਰ ਕਾਂਗਰਸੀ ਆਗੂ ਇਮਾਰਤ ਦੇ ਅੰਦਰ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਕੇ. ਐਂਟਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਕੇਰਲਾ ’ਚ ਸੀਪੀਆਈ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਕੇਰਲ ਭਰ ’ਚ ਕਾਂਗਰਸ ਪਾਰਟੀ ਦੇ ਵਰਕਰਾਂ ’ਤੇ ਹੋਏ ਹਮਲੇ ’ਤੇ ਮੁੱਖ ਮੰਤਰੀ ਅਤੇ ਸੀਪੀਐਸ ਦੇ ਸੂਬਾ ਸਕੱਤਰ ਤੋਂ ਜਵਾਬ ਵੀ ਮੰਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ