ਰਾਹੁਲ ਨੇ ਅਭਿਆਨ ਨਾਲ ਜੁੜਨ ਦਾ ਦਿੱਤਾ ਸੱਦਾ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਸੰਕਟ ਦਰਮਿਆਨ ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਕੀਮਤਾਂ ਵਧਾਉਣ ਦੇ ਸਰਕਾਰ ਦੇ ਫੈਸਲੇ ਨੂੰ ਜਨਤਾ ਦੇ ਨਾਲ ਅਨਿਆਂ ਦੱਸਦਿਆਂ ਲੋਕਾਂ ਨੂੰ ਇਸ ਦੇ ਵਿਰੁੱਧ ਸ਼ੁਰੂ ਕੀਤੇ ਗਏ ਅਭਿਆਨ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਗਾਂਧੀ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ ‘ਆਓ ਤੇਲ ਕੀਮਤਾਂ ‘ਚ ਵਾਧੇ ਖਿਲਾਫ਼ ਅਭਿਆਨ ਨਾਲ ਜੁੜੋ।’ ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਦਾ ਇਸ ਵਾਧੇ ਖਿਲਾਫ਼ ਜਾਰੀ ਅਭਿਆਨ ਦਾ ਇੱਕ ਘੰਟਾ ਚਾਰ ਮਿੰਟਾਂ ਦਾ ਵੀਡੀਓ ਪੋਸਟ ਵੀ ਕੀਤਾ। ਜਿਸ ‘ਚ ਪਾਰਟੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੇ ਹਾਲਾਤਾਂ ‘ਤੇ ਛੱਤਾ ਹੈ ਤੇ ਲੋਕਾਂ ਜਖ਼ਮਾਂ ‘ਤੇ ਮਲ੍ਹਹਮ ਲਾਉਣ ਦੀ ਬਜਾਇ ਨਮਕ ਛਿੜਕ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਅੱਜ ਦਿੱਲੀ ਤੇ ਦੇਸ਼ ਦੀ ਰਾਜਧਾਨੀ ‘ਚ ‘ਸਪੀਕ ਅਪ ਅਗੇਂਸਟ ਫਿਊਲ ਹਾਈਕ ਕੈਂਪੇਨ’ ਦੀ ਸ਼ੁਰੂਆਤ ਕਰਕੇ ਸਰਕਾਰ ਤੋਂ ਪੈਟਰੋਲ-ਡੀਜ਼ਲ ਦੇ ਵਾਧੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ