ਅੰਦਰੂਨੀ ਕਲੇਸ਼ ਤੇ ਲੀਡਰਸ਼ਿਪ ਸਬੰਧੀ ਉੱਠੇ ਸਵਾਲਾਂ ਨਾਲ ਵਧੀ ਚਿੰਤਾ
ਸੰਗਠਨ ਚੋਣਾਂ ਸਬੰਧੀ ਹੋ ਸਕਦਾ ਹੈ ਫੈਸਲਾ
(ਏਜੰਸੀ) ਨਵੀਂ ਦਿੱਲੀ ਅੰਦਰੂਨੀ ਕਲੇਸ਼ ਤੇ ਲੀਡਰਸ਼ਿਪ ਸਬੰਧੀ ਉੱਠਦੇ ਸਵਾਲਾਂ ਦਰਮਿਆਨ ਕਾਂਗਰਸ ਪਰਟੀ ਨੇ 16 ਅਕਤੂਬਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਬੈਠਕ ਸੱਦੀ ਹੈ ਹਾਲ ਹੀ ’ਚ ਸੀਨੀਅਰ ਆਗੂ ਕਪਿਲ ਸਿੱਬਲ ਸਮੇਤ ਕਈ ਆਗੂਆਂ ਨੇ ਛੇਤੀ ਸੀਡਬਲਯੂਸੀ ਦੀ ਬੈਠਕ ਸੱਦਣ ਦੀ ਮੰਗ ਕੀਤੀ ਸੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜ਼ੂਦਾ ਸਿਆਸੀ ਹਾਲਾਤਾਂ, ਆਉਦੀਆਂ ਵਿਧਾਨ ਸਭਾ ਚੋਣਾਂ ਤੇ ਸੰਗਠਨ ਚੋਣਾਂ ’ਤੇ ਚਰਚਾ ਲਈ ਇਹ ਬੈਠਕ ਸੱਦੀ ਹੈ । ਇਹ ਬੈਠਕ ਅਜਿਹੇ ਸਮੇਂ ’ਤੇ ਹੋਣ ਜਾ ਰਹੀ ਹੈ ਜਦੋਂ ਪਾਰਟੀ ਨੂੰ ਪੰਜਾਬ, ਛੱਤੀਸਗੜ੍ਹ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ ਗੁੱਟਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਆਸੀ ਤੌਰ ’ਤੇ ਬੇਹੱਦ ਮਹੱਤਵਪੂਰਨ ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ 2019 ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਪਾਰਟੀ ਦਾ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ ਹਾਲਾਂਕਿ ਪਾਰਟੀ ਦੇ ਕਈ ਸੀਨੀਅਰ ਆਗੂ ਇਸ ’ਤੇ ਸਵਾਲ ਚੁੱਕ ਰਹੇ ਹਨ ਪਾਰਟੀ ’ਚ ਸਥਾਈ ਪ੍ਰਧਾਨ ਦੀ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਹੈ। ਕੋਰੋਨਾ ਵਾਇਰਸ ਦੀਆਂ ਦਲੀਲਾਂ ਸਬੰਧੀ ਕਈ ਵਾਰ ਸੰਗਠਨ ਚੋਣਾਂ ਟਾਲੀਆਂ ਜਾ ਚੁੱਕੀਆਂ ਹਨ ਹਾਲਾਂਕਿ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਰਟੀ ਲਈ ਹੁਣ ਇਸ ਨੂੰ ਟਾਲਣਾ ਬੇਹੱਦ ਮੁਸ਼ਕਲ ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ