ਕਾਂਗੋ ‘ਚ ਸੰਘਰਸ਼, 5000 ਤੋਂ ਜਿਆਦਾ ਲੋਕ ਯੂਗਾਂਡਾ ਭੱਜੇ

ਕਾਂਗੋ ‘ਚ ਸੰਘਰਸ਼, 5000 ਤੋਂ ਜਿਆਦਾ ਲੋਕ ਯੂਗਾਂਡਾ ਭੱਜੇ

ਕੰਪਾਲਾ (ਏਜੰਸੀ)। ਮੱਧ ਅਫ਼ਰੀਕੀ ਦੇਸ਼ ਕਾਂਗੋ ਵਿੱਚ ਤਾਜ਼ਾ ਸੰਘਰਸ਼ ਤੋਂ ਬਾਅਦ 5,000 ਤੋਂ ਵੱਧ ਸ਼ਰਨਾਰਥੀ ਦੱਖਣ ਪੱਛਮੀ ਜ਼ਿਲ੍ਹੇ ਕਿਸੋਰੋ ਤੋਂ ਗੁਆਂਢੀ ਯੂਗਾਂਡਾ ਵਿੱਚ ਸਰਹੱਦ ਪਾਰ ਕਰ ਗਏ ਹਨ। ਕਿਸੋਰੋ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੂਰਬੀ ਕਾਂਗੋ ਵਿੱਚ ਲੜਾਈ ਤੇਜ਼ ਹੋਣ ਕਾਰਨ ਸ਼ਰਨਾਰਥੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਲਗਭਗ ਪੰਜ ਹਜ਼ਾਰ ਸ਼ਰਨਾਰਥੀ ਆ ਚੁੱਕੇ ਹਨ ਅਤੇ ਹੋਰ ਅਜੇ ਵੀ ਆ ਰਹੇ ਹਨ। ਸਰਹੱਦੀ ਕਸਬੇ ਬੁਨਾਗਾਨਾ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਲੋਕਾਂ ਨੇ ਡੇਰੇ ਲਾਏ ਹੋਏ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਰਨਾਰਥੀਆਂ ਕੋਲ ਕੋਈ ਆਸਰਾ, ਦਵਾਈ ਜਾਂ ਪਾਣੀ ਨਹੀਂ ਹੈ ਅਤੇ ਸਫਾਈ ਦੀ ਸਥਿਤੀ ਬਹੁਤ ਮਾੜੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਸ਼ਰਨਾਰਥੀ ਬਜ਼ੁਰਗ, ਬੱਚੇ ਅਤੇ ਔਰਤਾਂ ਅਤੇ ਅਪਾਹਜ ਲੋਕ ਹਨ। ਯੂਗਾਂਡਾ ਰੈੱਡ ਕਰਾਸ ਸੁਸਾਇਟੀ ਨੇ ਪਹਿਲਾਂ ਕਿਹਾ ਸੀ ਕਿ ਸ਼ਰਨਾਰਥੀਆਂ ਦੀ ਰਜਿਸਟ੍ਰੇਸ਼ਨ ਉਨ੍ਹਾਂ ਨੂੰ ਸ਼ਰਨਾਰਥੀ ਬਸਤੀਆਂ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਯੂਗਾਂਡਾ ਵਿੱਚ ਰਵਾਂਡਾ, ਬੁਰੂੰਡੀ, ਕਾਂਗੋ, ਦੱਖਣੀ ਸੂਡਾਨ ਅਤੇ ਸੋਮਾਲੀਆ ਤੋਂ ਲਗਭਗ 15 ਲੱਖ ਸ਼ਰਨਾਰਥੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ