ਉੱਤਰ ਭਾਰਤ ਵਿੱਚ ਬਰਸਾਤ ਨਾਲ ਤਬਾਹੀ ਦਾ ਮੰਜ਼ਰ ਹੈ ਲੋਕ ਮਾਨਸੂਨ ਦੇ ਸੁਖ਼ਦਾਈ ਆਗਮਨ ਦਾ ਇੰਤਜਾਰ ਕਰ ਰਹੇ ਸਨ ਕਿ 24 ਘੰਟੇ ਬਾਅਦ ਇੰਤਜ਼ਾਰ ਹਾਹਾਕਾਰ ’ਚ ਬਦਲ ਗਿਆ ਉੱਤਰ ਭਾਰਤ ’ਚ ਇਸ ਭਾਰੀ ਬਰਸਾਤ ਦਾ ਕਾਰਨ ਮੌਸਮ ਵਿਭਾਗ ਹਿਮਾਲਿਆ ’ਤੇ ਸਰਗਰਮ ਪੱਛਮੀ ਗੜਬੜ ਤੇ ਮਾਨਸੂਨ ਦੀਆਂ ਠੰਢੀਆਂ ਹਵਾਵਾਂ ਦਾ ਸੰਯੋਗ ਦੱਸਦਾ ਹੈ, ਜਿਸ ਕਾਰਨ ਉੱਤਰ ਭਾਰਤ ’ਚ ਸਾਧਾਰਨ ਤੋਂ 59 ਫੀਸਦੀ ਜਿਆਦਾ ਬਰਸਾਤ ਦਰਜ ਕੀਤੀ ਗਈ। (Floods)
ਰਾਜਸਥਾਨ ਦੇ ਕੋਲ ਐਕਊਪ੍ਰੈਸ਼ਰ ਦਾ ਏਰੀਆ ਬਣਨਾ ਵੀ ਭਾਰੀ ਬਰਸਾਤ ਦਾ ਕਾਰਨ ਮੰਨਿਆ ਜਾ ਰਿਹਾ ਹੈ ਜੋ ਵੀ ਕਾਰਨ ਹੋਣ, ਇਹ ਬਹੁਤ ਹੱਦ ਤੱਕ ਮਨੁੱਖ ਦੇ ਕੰਟਰੋਲ ਤੋਂ ਬਾਹਰ ਹਨ ਮਨੁੱਖ ਦੇ ਹੱਥ ’ਚ ਐਨਾ ਜ਼ਰੂਰ ਹੈ ਕਿ ਉਹ ਕੁਦਰਤ ਨਾਲ ਛੇੜਛਾੜ ਨਾ ਕਰੇ ਵਿਕਾਸ ਦੇ ਨਾਂਅ ’ਤੇ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਬਰਬਾਦੀ, ਜੰਗਲਾਂ ਤੇ ਪਹਾੜਾਂ ਦਾ ਕਟਾਈ, ਪ੍ਰਦੂਸ਼ਣ ’ਤੇ ਬੇਕਾਬੂ ਹੋਣਾ ਕਈ ਅਜਿਹੇ ਕਾਰਨ ਹਨ, ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜਿਆ ਹੈ ਜੇਕਰ ਸਮਾਂ ਰਹਿੰਦੇ ਮਨੁੱਖ ਨੇ ਆਪਣੀਆਂ ਇਨ੍ਹਾਂ ਗਲਤੀਆਂ ਨੂੰ ਨਾ ਸੁਧਾਰਿਆ ਤਾਂ ਵਿਕਾਸ ਦੀ ਵਰਤੋਂ ਕਰਨ ਵਾਲਾ ਕੌਣ ਬਚੇਗਾ?
ਇਹ ਵੀ ਪੜ੍ਹੋ : ਫੌਜ ਦੇ ਜਵਾਨਾਂ ਵੱਲੋਂ ਪਟਿਆਲਾ ਅੰਦਰ ਰੈਸਕਿਊ ਅਪਰੇਸ਼ਨ ਲਗਾਤਾਰ ਜਾਰੀ
ਕੁਦਰਤ ਨਾਲ ਛੇੜਛਾੜ ’ਤੇ ਸਰਕਾਰਾਂ ਨੂੰ ਗੰਭੀਰਤਾ ਨਾਲ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਦੂਜਾ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਇਹ ਵਿਜਨ ਸੀ ਕਿ ਦੇਸ਼ ਦੇ ਲੋਕ ਕਿਤੇ ਸੋਕੇ ਤੋਂ ਪੀੜਤ ਹਨ, ਤਾਂ ਕਿਤੇ ਹੜ੍ਹ ਤੋਂ, ਅਜਿਹੀ ਦਸ਼ਾ ਤੋਂ ਬਚਣ ਲਈ ਨਦੀਆਂ ਨੂੰ ਆਪਸ ’ਚ ਜੋੜਿਆ ਜਾਵੇ ਤਾਂ ਕਿ ਜਿਆਦਾ ਮੀਂਹ ਵਾਲੇ ਖੇਤਰ ਦਾ ਪਾਣੀ ਸੋਕਾਗ੍ਰਸਤ ਇਲਾਕਿਆਂ ਵੱਲ ਭੇਜਿਆ ਜਾਵੇ, ਜਿਸ ਨਾਲ ਜਿਆਦਾ ਮੀਂਹ ਵਾਲੇ ਖੇਤਰਾਂ ’ਚ ਹੜ੍ਹ ਵੀ ਨਾ ਆਵੇ ਤੇ ਸੋਕਾਗ੍ਰਸਤ ਖੇਤਰ ’ਚ ਪਾਣੀ ਦੀ ਘਾਟ ਵੀ ਨਾ ਰਹੇ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਵੀਜ਼ਨ ਦੀਆਂ ਸਾਰੀਆਂ ਸਰਕਾਰਾਂ ਨੇ ਸ਼ਲਾਘਾ ਕੀਤੀ ਸੀ ਪਰ ਇਸ ਵੀਜ਼ਨ ਨੂੰ ਹੁਣ ਤੱਕ ਕੋਈ ਵੀ ਸਰਕਾਰ ਧਰਤੀ ’ਤੇ ਨਹੀਂ ਉਤਾਰ ਸਕੀ ਸਰਕਾਰਾਂ ਵੱਲੋਂ ਜਲ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਹਜ਼ਾਰਾਂ ਏਕੜ ਫਸਲਾਂ ਪਾਣੀ ’ਚ ਡੁੱਬੀਆਂ, ਸੜਕਾਂ ’ਤੇ ਫੈਲਿਆ ਪਾਣੀ, ਪਿੰਡਾਂ ਦੇ ਸੰਪਰਕ ਟੁੱਟੇ
ਪ੍ਰਚਾਰ ਕੀਤਾ ਜਾਂਦਾ ਹੈ, ਪਾਣੀ ਬਚਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਜਦੋਂ ਪਾਣੀ ਵਰ੍ਹਦਾ ਹੈ ਤਾਂ ਉਸ ਦੀ ਸੰਭਾਲ ਦੇ ਸਰਕਾਰਾਂ ਕੋਲ ਇੱਕ ਫੀਸਦੀ ਵੀ ਪ੍ਰਬੰਧ ਨਹੀਂ ਹੁੰਦੇ ਜੇਕਰ ਬਰਸਾਤ ਦਾ ਜਲ ਸੁਰੱਖਿਆ ਤੇ ਨਦੀਆਂ ਨੂੰ ਜੋੜਨ ਦੀਆਂ ਯੋਜਨਾਵਾਂ ’ਤੇ ਗੰਭੀਰਤਾ ਨਾਲ ਅਮਲ ਕੀਤਾ ਜਾਵੇ ਤਾਂ ਇੱਕ ਜਾਂ ਦੋ ਦਿਨ ਦੀ ਬਰਸਾਤ ਨਾਲ ਮੱਚੀ ਹਾਹਾਕਾਰ ਤੋਂ ਬਚਿਆ ਜਾ ਸਕਦਾ ਹੈ ਹਰਿਆਣਾ, ਪੰਜਾਬ, ਦਿੱਲੀ, ਉਤਰਾਖੰਡ, ਹਿਮਾਚਲ ਦੀਆਂ ਸਰਕਾਰਾਂ ਆਪਣੇ-ਆਪਣੇ ਅਧਿਕਾਰੀਆਂ ਦੇ ਨਾਲ ਐਮਰਜੈਂਸੀ ਬੈਠਕਾਂ ਕਰ ਰਹੀਆਂ ਹਨ, ਆਪਣੇ ਸੂਬੇ ਦੀ ਜਨਤਾ ਦੇ ਜਾਨ-ਮਾਲ ਦੀ ਸੁਰੱਖਿਆ ਲਈ ਗੰਭੀਰ ਚਿੰਤਨ ਹੋ ਰਿਹਾ ਹੈ।
ਜੋ ਕਿ ਸਰਕਾਰਾਂ ਦਾ ਫਰਜ਼ ਵੀ ਹੈ ਪਰ ਜੇਕਰ ਅਜਿਹੀ ਗੰਭੀਰਤਾ ਸਿਰਫ ਮਾਨਸੂਨ ਸਮੇਂ ’ਚ ਹੀ ਨਾ ਹੋ ਕੇ ਸਾਲ ਭਰ ਹੋਵੇ ਤਾਂ ਸ਼ਾਇਦ ਇੱਕ-ਦੋ ਦਿਨ ਦੀ ਬਰਸਾਤ ਦੀ ਆਫ਼ਤ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ ਇਹ ਸੱਚ ਹੈ ਕਿ ਕੁਦਰਤੀ ਕਹਿਰ ਤੋਂ ਕੋਈ ਬਚ ਨਹੀਂ ਸਕਦਾ, ਪਰ ਕਹਿਰ ਤੋਂ ਪਹਿਲਾਂ ਹੀ ਜੋ ਹਾਹਾਕਾਰ ਮੱਚ ਜਾਂਦੀ ਹੈ, ਮਨੁੱਖੀ ਯਤਨਾਂ ਨਾਲ ਉਸ ਤੋਂ ਤਾਂ ਬਚਿਆ ਹੀ ਜਾ ਸਕਦਾ ਹੈ ਸਰਕਾਰਾਂ ਨੂੰ ਖੇਤਰਵਾਦ, ਪ੍ਰਾਂਤਵਾਦ ਤੋਂ ਉੱਪਰ ਉੱਠ ਕੇ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ ਆਫ਼ਤਾਂ ਤੋਂ ਬਚਾਅ ਲਈ ਲੋਂੜੀਂਦੇ ਯਤਨਾਂ ਦੀ ਬਜਾਇ ਠੋਸ ਤੇ ਸਥਾਈ ਹੱਲ ਲੱਭੇ ਜਾਣ।