ਲੋੜ ਪੈਣ ‘ਤੇ ਉੱਚਿਤ ਕਦਮ ਚੁੱਕਾਂਗੇ : ਅਰੁਣ ਜੇਤਲੀ
ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਉਪ ਚੋਣਾਂ ‘ਚ ਹੋਈ ਪਾਰਟੀ ਦੀ ਕਰਾਰੀ ਹਾਰ ਨਾਲ ਭਾਜਪਾ ਕੇਂਦਰੀ ਲੀਡਰਸ਼ਿਮ ‘ਚ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ ਕੇਂਦਰੀ ਵਿੱਤ ਮੰਤਰੀ ਵੱਲੋਂ ਇੱਕ ਨਿੱਜੀ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਊ ‘ਚ ਸਾਫ਼ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਕਿ ਰਾਜਸਥਾਨ ‘ਚ ਕਾਂਗਰਸ ਦੀ ਜਿੱਤ ਉਨ੍ਹਾਂ ਦੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ ਜੇਤਲੀ ਨੇ ਕਿਹਾ ਕਿ ਉਨ੍ਹਾਂ ਦੀ ਵਸੁੰਧਰਾ ਰਾਜੇ ਨਾਲ ਗੱਲ ਹੋ ਗਈ ਹੈ, ਲੋੜ ਪੈਣ ‘ਤੇ ਪਾਰਟੀ ਉੱਚਿਤ ਕਦਮ ਚੁੱਕੇਗੀ।
ਜ਼ਿਕਰਯੋਗ ਹੈ ਕਿ ਭਾਜਪਾ ਨੂੰ ਅਜਮੇਰ ਤੇ ਅਲਵਰ ਸੀਟਾਂ ‘ਤੇ ਲੋਕ ਸਭਾ ਉਪ ਚੋਣਾਂ ‘ਚ ਕਾਂਗਰਸ ਤੋਂ ਵੱਡੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਦੋਵੇਂ ਸੀਟਾਂ ਇਸ ਤੋਂ ਪਹਿਲਾਂ ਭਾਜਪਾ ਕੋਲ ਸਨ ਤੇ ਸਾਂਸਦਾਂ ਦੇ ਗੁਜ਼ਰ ਜਾਣ ਤੋਂ ਬਾਅਦ ਇੱਥੇ ਉਪ ਚੋਣਾਂ ਕਰਵਾਈਆਂ ਗਈਆਂ ਸਨ ਅਲਵਰ ‘ਚ ਭਾਜਪਾ ਨੂੰ ਲਗਭਗ ਦੋ ਲੱਖ ਵੋਟਾਂ ਤੋਂ ਸ਼ਿਰਕਤ ਮਿਲੀ ਹੈ ਅਜ਼ਮੇਰ ‘ਚ ਲਗਭਗ 90,000 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਭਾਜਪਾ ਨੂੰ ਇੱਕੋ ਇੱਕ ਵਿਧਾਨ ਸਭਾ ਸੀਟ (ਮਾਂਡਲਗੜ੍ਹ)’ਤੇ ਹੋਈ ਉਪ ਚੋਣ’ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਵਿੱਤ ਮੰਤਰੀ ਨੇ ਕਿਹਾ ਕਿ ਪਾਰਟੀ ਇਸ ਚੋਣ ਦੀ ਹਾਰ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਜੇਤਲੀ ਨੇ ਕਿਹਾ ਮੈਂ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਜੇਕਰ ਲੋੜ ਪਈ ਤਾਂ ਪਾਰਟੀ ਸੁਧਾਰ ਦੇ ਉਪਾਵਾਂ ‘ਤੇ ਕੰਮ ਕਰ ਰਹੀ ਹੈ।