Kisan Andolan: ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ’ਤੇ ਸੰਭੂ ਤੇ ਖਨੌਰੀ ਬਾਰਡਰ ’ਤੇ ਹੋਇਆ ਵੱਡਾ ਇਕੱਠ

Kisan Andolan
Kisan Andolan: ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ’ਤੇ ਸੰਭੂ ਤੇ ਖਨੌਰੀ ਬਾਰਡਰ ’ਤੇ ਹੋਇਆ ਵੱਡਾ ਇਕੱਠ

3 ਅਕਤੂਬਰ ਨੂੰ ਲਖੀਮਪੁਰ ਖੀਰੀ ਕਤਲੇਆਮ ਸਬੰਧੀ 2 ਘੰਟੇ ਦਾ ਦੇਸ਼ ਪੱਧਰੀ ਰੇਲ ਰੋਕੋ ਦਾ ਐਲਾਨ | Kisan Andolan

  • ਹਰਿਆਣਾ ਚੋਣਾਂ ਸਬੰਧੀ ਕੰਨਵੈਨਸ਼ਨ ਕਰਕੇ ਕਿਸਾਨਾਂ ਵੱਲੋਂ ਲਿਆ ਜਾਵੇਗਾ ਫੈਸਲਾ: ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Kisan Andolan: ਕਿਸਾਨੀ ਮੰਗਾਂ ਸਬੰਧੀ ਸੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਮੋਰਚਿਆਂ ’ਤੇ ਅੱਜ 200 ਦਿਨ ਪੂਰੇ ਹੋਣ ’ਤੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਕਿਸਾਨਾਂ ਦਾ ਵੱਡਾ ਇਕੱਠ ਹੋਇਆ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਜਿੱਥੇ ਕੇਂਦਰ ਅਤੇ ਹਰਿਆਣਾ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਗਈ, ਉੱਥੇ ਹੀ ਕਿਸਾਨੀ ਮੰਗਾਂ ਦੇ ਹੱਲ ਤੱਕ ਕਿਸਾਨ ਆਗੂਆਂ ਵੱਲੋਂ ਡਟਣ ਦਾ ਅਹਿਦ ਲਿਆ ਗਿਆ।

ਇਸ ਦੌਰਾਨ ਕਿਸਾਨਾਂ ਵੱਲੋਂ 3 ਅਕਤੂਬਰ ਨੂੰ 2 ਘੰਟੇ ਦਾ ਦੇਸ਼ ਪੱਧਰੀ ਰੇਲ ਰੋਕੋ ਦਾ ਐਲਾਨ ਵੀ ਕੀਤਾ ਗਿਆ। ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆ ਮੋਰਚੇ ਦੇ ਸੀਨੀਅਰ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦਿੱਲੀ ਅੰਦੋਲਨ 1 ਦੌਰਾਨ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਅਸੀਸ਼ ਮਿਸ਼ਰਾ ਟੈਨੀ ਵੱਲੋਂ ਗੱਡੀ ਚਾੜ੍ਹ ਕੇ ਕਿਸਾਨ ਕਤਲ ਕੀਤੇ ਜਾਣ ਦੇ ਇਨਸਾਫ ਲਈ 3 ਅਕਤੂਬਰ ਨੂੰ ਭਾਰਤ ਪੱਧਰੀ 2 ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। Kisan Andolan

ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਭੱਟੀ ਮੁੜ ਕਾਂਗਰਸ ’ਚ ਹੋਏ ਸ਼ਾਮਲ

ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਦੋਵੇਂ ਮੋਰਚੇ ਸਾਂਝੀ ਕਨਵੈਨਸ਼ਨ ਕਰਕੇ ਇਹਨਾਂ ਚੋਣਾਂ ਦੌਰਾਨ ਮੋਰਚੇ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕਰਕੇ ਅਗਲੇ ਐਲਾਨ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਅੰਦੋਲਨ ਵਿੱਚ ਮੁੱਢਲੀਆਂ ਸਹੂਲਤਾਂ ਸਿਹਤ ਸਹੂਲਤਾਂ, ਬਿਜਲੀ, ਪਾਣੀ, ਸਫ਼ਾਈ ਆਦਿ ਵੀ ਮੁਹੱਈਆ ਨਹੀਂ ਕਰਵਾ ਰਹੀ ਜਿਸ ਕਾਰਨ ਅੰਦੋਲਨਕਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਚਲਦੇ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਅਗਰ ਇਹ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ 14 ਸਤੰਬਰ ਨੂੰ ਰਾਜਪੁਰਾ ਦਾ ਗਗਨ ਚੌਕ ਜਾਮ ਕੀਤਾ ਜਾਵੇਗਾ।

ਪਹਿਲਵਾਨ ਵਿਨੇਸ਼ ਫੋਗਾਟ ਕਿਸਾਨ ਧਰਨੇ ’ਚ ਪੁੱਜੀ | Kisan Andolan

 Kisan Andolan
ਪਹਿਲਵਾਨ ਵਿਨੇਸ਼ ਫੋਗਾਟ ਕਿਸਾਨ ਧਰਨੇ ’ਚ ਪੁੱਜੀ

ਇਸ ਦੌਰਾਨ ਪਹਿਲਵਾਨ ਵਿਨੇਸ਼ ਫੋਗਾਟ ਵੀ ਇਸ ਮੋਰਚੇ ਵਿੱਚ ਵਿਸ਼ੇਸ ਤੌਰ ’ਤੇ ਪੁੱਜੀ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਆਪਣਾ ਸਮੱਰਥਨ ਦਿੱਤਾ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਆਖੀ। ਵਿਨੇਸ਼ ਫੋਗਾਟ ਨੇ ਸੰਬੋਧਨ ਕਰਦਿਆਂ ਆਖਿਆ ਕਿ 200 ਦਿਨਾਂ ਤੋਂ ਤੁਹਾਡਾ ਹੌਸਲਾ, ਜ਼ਜਬਾਂ ਅਤੇ ਹਿੰਮਤ ਉਸੇ ਤਰ੍ਹਾਂ ਹੈ, ਜਿਸ ਨੂੰ ਉਹ ਸਲਾਮ ਕਰਦੀ ਹੈ। ਉਸ ਨੇ ਕਿਹਾ ਕਿ ਉਹ ਉੱਚੇ ਘਰਾਂ ਵਿੱਚ ਪੈਦਾ ਨਹੀਂ ਹੋਈ ਅਤੇ ਕਿਸਾਨ ਸੰਘਰਸੀ ਪਰਿਵਾਰ ਵਿੱਚ ਪੈਦਾ ਹੋਈ ਹੈ ਅਤੇ ਸੰਘਰਸ਼ ਕਰਨਾ ਉਸ ਨੂੰ ਆਪਣੇ ਪਰਿਵਾਰ ਤੋਂ ਹੀ ਮਿਲਿਆ ਹੈ।

ਉਨ੍ਹਾਂ ਕਿਹਾ ਕਿ 200 ਦਿਨਾਂ ਤੋਂ ਤੁਸੀ ਬੈਠੇ ਹੋਂ ਕੇਂਦਰ ਸਰਕਾਰ ਨੂੰ ਤੁਹਾਡਾ ਸੰਘਰਸ ਨਹੀਂ ਦਿਖ ਰਿਹਾ ਜਦਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਉਹ ਪੈਰਿਸ ਓਲਪਿੰਕ ਵਿੱਚ ਪੁੱਜੀ ਅਤੇ ਉਹ ਮਾਫ਼ੀ ਮੰਗਦੀ ਹੈ ਕਿ ਮੈਡਲ ਪ੍ਰਾਪਤ ਨਹੀਂ ਕਰ ਸਕੀ, ਪਰ ਉਸ ਨੂੰ ਪਤਾ ਸੀ ਕਿ ਉਹ ਹਰ ਮੈਦਾਨ ਫਤਿਹ ਕਰਕੇ ਆਵੇਗੀ।