ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਥਾਣਾ ਭਦੌੜ ਵਿਖੇ ਲੋਕਾਂ ਨੇ ਦਰਜ਼ ਕਰਵਾਈ ਸ਼ਿਕਾਇਤ

Babu Mann

ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਥਾਣਾ ਭਦੌੜ ਵਿਖੇ ਲੋਕਾਂ ਨੇ ਦਰਜ਼ ਕਰਵਾਈ ਸ਼ਿਕਾਇਤ

ਭਦੌੜ, (ਗੁਰਬਿੰਦਰ ਸਿੰਘ) ਪਿਛਲੇ ਦਿਨੀਂ ਸੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਪੰਜਾਬ ਦੇ ਗਾਇਕ ਅਤੇ ਐਕਟਰ ਤਜਿੰਦਰ ਸਿੰਘ ਉਰਫ ਬੱਬੂ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਨਜਰ ਆ ਰਹੀਆਂ ਹਨ ,ਜਿਸ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਵੀ ਉੱਠ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਨ ,ਬੱਬੂ ਖਾਨ, ਜੁਲਫੀਕਾਰ ਅਲੀ, ਸ਼ਰੀਫ ਅਲੀ ਨੇ ਕਿਹਾ ਕਿ ਪਹਿਲਾਂ ਵੀ ਗਾਇਕ ਅਤੇ ਐਕਟਰ ਤਜਿੰਦਰ ਸਿੰਘ ਉਰਫ ਬੱਬੂ ਮਾਨ ਨੇ ਸਟੇਜ ਤੋਂ ਮਾਇਕ ‘ਤੇ ਗਾਇਕ ਸਾਰਥੀ ਕੇ ਦੇ ਜਰੀਏ ਵੀ ਸਾਡੀ ਜਾਤ ਸਬੰਧੀ ਗ਼ਲਤ ਸ਼ਬਦ ਬੋਲੇ ਸਨ

  • ਇੱਕ ਅਤਿ ਨਿੰਦਣਯੋਗ ਹਰਕਤ ਹੈ ਸ਼ਿਕਾਇਤ ਜਰੀਏ ਮੰਗ ਹੈ ਕਿ ਉਕਤ ਗਾਇਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ
  • ਅੱਗੇ ਤੋਂ ਕੋਈ ਵੀ ਕਿਸੇ ਵੀ ਔਰਤ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚੇ।
  • ਥਾਣਾ ਭਦੌੜ ਦੇ ਇੰਸਪੈਕਟਰ ਐੱਸ ਐਚ ਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ ਹੈ
  • ਪੰਜਾਬੀ ਗਾਇਕ ਅਤੇ ਐਕਟਰ ਬੱਬੂ ਮਾਨ ਨੇ ਆਪਣੀ ਪਰਸਨਲ ਟਿਕਟੌਕ  ਤੋਂ ਇਕ ਵੀਡੀਓ ਅੱਪਲੋਡ ਕੀਤੀ ਹੈ
  • ਜਿਸ ਵਿੱਚ ਮਰਾਸੀ ਬਰਾਦਰੀ (ਮੀਰ ਆਲਮ ) ਦੀ ਔਰਤ ਨੂੰ ਭੱਦੀ ਸ਼ਬਦਾਬਲੀ ਦੀ ਵਰਤੋਂ ਕਰਕੇ ਪੂਰੀ ਦੁਨੀਆ ਵਿਚ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ ਹੈ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here