Dog Bites: ਡੌਗ ਲਵਰਜ਼ ਦੀ ਵੀ ਜ਼ਿੰਮੇਵਾਰੀ ਤੈਅ ਹੋਵੇਗੀ
Dog Bites: ਨਵੀਂ ਦਿੱਲੀ (ਏਜੰਸੀ)। ਕੁੱਤਿਆਂ ਦੇ ਵੱਢਣ ਨਾਲ ਮੌਤ ਜਾਂ ਜ਼ਖ਼ਮੀ ਹੋਣ ’ਤੇ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡੌਗ ਲਵਰਜ਼ (ਕੁੱਤਿਆਂ ਨਾਲ ਹਮਦਰਦੀ ਰੱਖਣ ਵਾਲਿਆਂ) ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨਾਲ ਜੁੜੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਆਵਾਰਾ ਕੁੱਤਿਆਂ ਨੂੰ ਖੁੱਲ੍ਹੇ ਵਿੱਚ ਰੋਟੀ-ਖਾਣਾ ਖੁਆਉਣ ਵਾਲਿਆਂ ਦੇ ਰਵੱਈਏ ’ਤੇ ਸੁਆਲ ਉਠਾਏ।
ਅਦਾਲਤ ਨੇ ਕਿਹਾ ਕਿ ਕੀ ਉਨ੍ਹਾਂ ਦੀਆਂ ਭਾਵਨਾਵਾਂ ਸਿਰਫ਼ ਕੁੱਤਿਆਂ ਲਈ ਹਨ, ਇਨਸਾਨਾਂ ਲਈ ਨਹੀਂ? ਅਦਾਲਤ ਨੇ ਪੁੱਛਿਆ ਕਿ ਜੇਕਰ ਕਿਸੇ ਆਵਾਰਾ ਕੁੱਤੇ ਦੇ ਹਮਲੇ ਵਿੱਚ 9 ਸਾਲ ਦੇ ਬੱਚੇ ਦੀ ਮੌਤ ਹੋ ਜਾਵੇ ਤਾਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ? ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਵਿੱਚ ਪਾਏ ਜਾਣ ਵਾਲੇ ਵਾਇਰਸ ਦਾ ਜ਼ਿਕਰ ਕੀਤਾ ਅਤੇ ਕਿਹਾ, ‘ਜਦੋਂ ਬਾਘ ਆਵਾਰਾ ਕੁੱਤਿਆਂ ’ਤੇ ਹਮਲਾ ਕਰਕੇ ਖਾਂਦੇ ਹਨ ਤਾਂ ਉਨ੍ਹਾਂ ਨੂੰ ਡਿਸਟੈਂਪਰ ਦੀ ਬਿਮਾਰੀ ਹੋ ਜਾਂਦੀ ਹੈ ਅਤੇ ਅੰਤ ਵਿੱਚ ਉਹ ਮਰ ਜਾਂਦੇ ਹਨ। Dog Bites
Read Also : 10 ਮਿੰਟਾਂ ’ਚ ਡਿਲੀਵਰੀ ’ਤੇ ਸਰਕਾਰ ਸਖ਼ਤ, ਸਮਾਂ ਹੱਦ ਹਟਾਉਣ ਦੀ ਪਲੇਟਫਾਰਮਾਂ ਨੂੰ ਕੀਤੀ ਹਦਾਇਤ
ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਨੂੰ ਕੁੱਤੇ ਬਨਾਮ ਇਨਸਾਨ ਵਜੋਂ ਨਹੀਂ ਵੇਖਣਾ ਚਾਹੀਦਾ, ਸਗੋਂ ਇਸ ਨੂੰ ਜਾਨਵਰ ਬਨਾਮ ਇਨਸਾਨ ਵਜੋਂ ਵੇਖਣਾ ਚਾਹੀਦਾ ਹੈ। ਪਿਛਲੇ ਸਾਲ ਸੱਪਾਂ ਦੇ ਡੰਗਣ ਨਾਲ 50 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਬਾਂਦਰਾਂ ਦੇ ਕੱਟਣ ਦੇ ਮਾਮਲੇ ਵੀ ਹੁੰਦੇ ਹਨ। ਚੂਹੇ ਕੰਟਰੋਲ ਕਰਨ ਲਈ ਵੀ ਕੁੱਤੇ ਜ਼ਰੂਰੀ ਹਨ। ਇਸ ਲਈ ਇਕੋਸਿਸਟਮ ਨੂੰ ਬੈਲੈਂਸ ਕਰਨਾ ਪਵੇਗਾ।













