ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਵਿਰਾਟ ਕੋਹਲੀ ਨ...

    ਵਿਰਾਟ ਕੋਹਲੀ ਨਾਲ ਤੁਲਨਾ ਮੇਰੇ ਲਈ ਮਾਣ ਦੀ ਗੱਲ : ਬਾਬਰ ਆਜਮ

    ਵਿਰਾਟ ਕੋਹਲੀ ਦੁਨੀਆ ਦੇ ਬੈਸਟ ਖਿਡਾਰੀਆਂ ’ਚੋਂ ਇੱਕ ਹਨ

    ਨਵੀਂ ਦਿੱਲੀ । ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜਮ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਾਲ ਆਪਣੀ ਹੋਣ ਵਾਲੀ ਤੁਲਨਾ ’ਤੇ ਖੁੱਲ੍ਹ ਕੇ ਗੱਲ ਕੀਤੀ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਤੁਲਨਾ ਵਿਰਾਟ ਨਾਲ ਕੀਤੀ ਜਾਂਦੀ ਹੈ ਤਾਂ ਉਹ ਦਬਾਅ ’ਚ ਨਹੀਂ ਆਉਂਦੇ ਸਗੋਂ ਉਨ੍ਹਾਂ ਨੂੰ ਮਾਣ ਹੁੰਦਾ ਹੈ ।

    ਬਾਬਰ ਨੇ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਲਈ ਉਹੋ ਜਿਹਾ ਹੀ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਜਿਵੇਂ ਕਿ ਵਿਰਾਟ ਟੀਮ ਇੰਡੀਆ ਲਈ ਕਰਦੇ ਹਨ ਬਾਬਰ ਇਨ੍ਹਾਂ ਦਿਨੀ ਆਬੂਧਾਬੀ ’ਚ ਹਨ ਜਿੱਥੇ 9 ਜੂਨ ਤੋਂ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦਰਮਿਆਨ ਹੋਏ ਮੈਚ ਖੇਡੇ ਜਾਣੇ ਹਨ ਪਿਛਲੇ ਕੁਝ ਸਾਲਾਂ ’ਚ ਕ੍ਰਿਕਟ ਪੰਡਿਤਾਂ ਨੇ ਦੁਨੀਆ ਦੇ ਬੈਸਟ ਬੱਲੇਬਾਜ਼ਾਂ ’ਚ ਬਾਬਰ ਆਜਮ ਨੂੰ ਵੀ ਸ਼ਾਮਲ ਕੀਤਾ ਹੈ।

    Kohli said Batting at number four proved to be wrong
    ਫੈਬ ਫੋਰ ’ਚ ਪਹਿਲਾਂ ਵਿਰਾਟ ਕੋਹਲੀ, ਸਟੀਵ ਸਮਿਥ, ਕੇਨ ਵਿਲੀਅਮਸਨ ਤੇ ਜੋ ਰੂਟ ਦਾ ਜ਼ਿਕਰ ਕੀਤਾ ਜਾਂਦਾ ਸੀ, ਹੁਣ ਬਾਬਰ ਨੂੰ ਇਸ ਸੂਚੀ ’ਚ ਸ਼ਾਮਲ ਕਰਦਿਆਂ ਇਸ ਨੂੰ ਫੈਬ ਫਾਈਵ ਦਾ ਨਾਂਅ ਦੇ ਦਿੱਤਾ ਹੈ ਵਿਰਾਟ ਕੋਹਲੀ ਨਾਲ ਤੁਲਨਾ ਬਾਰੇ ਜਦੋਂ ਬਾਬਰ ਤੋਂ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ, ਵਿਰਾਟ ਕੋਹਲੀ ਦੁਨੀਆ ਦੇ ਬੈਸਟ ਖਿਡਾਰੀਆਂ ’ਚੋਂ ਇੱਕ ਹਨ ਉਹ ਦੁਨੀਆ ’ਚ ਹਰ ਥਾਂ ਪ੍ਰਦਰਸ਼ਨ ਕਰ ਚੁੱਕੇ ਹਨ ਤੇ ਵੱਡੇ ਮੈਚਾਂ ’ਚ ਵੀ ਆਪਣਾ ਜਲਵਾ ਬਿਖੇਰਿਆ ਹੈ ਜਦੋਂ ਲੋਕ ਸਾਡੀ ਤੁਲਨਾ ਕਰਦੇ ਹਨ ਤਾਂ ਮੈਂ ਇਸ ਦਾ ਦਬਾਅ ਨਹੀਂ ਲੈਂਦਾ ਹਾਂ ਅਜਿਹੇ ਖਿਡਾਰੀ ਨਾਲ ਤੁਲਨਾ ਕਰਨ ’ਤੇ ਮੈਨੂੰ ਮਾਣ ਹੁੰਦਾ ਹੈ।