ਭਾਰਤ-ਬੰਗਲਾਦੇਸ਼ ਦੇ ਆਰਥਿਕ ਵਿਕਾਸ ਦਰ ਦੀ ਤੁਲਨਾ
ਹਾਲ ਹੀ ਵਿਚ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ਼) ਨੇ ਭਾਰਤ ਦੀ ਜੀਡੀਪੀ ‘ਚ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਾ ਅਨੁਮਾਨ ਲਾਇਆ, ਜਦੋਂਕਿ ਕੁਝ ਮਹੀਨੇ ਪਹਿਲਾਂ ਆਈਐਮਐਫ਼ ਨੇ 4.5 ਫੀਸਦੀ ਗਿਰਾਵਟ ਦਾ ਅਨੁਮਾਨ ਲਾਇਆ ਸੀ ਜਿਸ ਗੱਲ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ ਦਾ ਅੰਕੜਾ ਆਈਐਮਐਫ਼ ਅਨੁਮਾਨ ਮੁਤਾਬਕ 2020 ‘ਚ ਇੱਕ ਔਸਤ ਬੰਗਲਾਦੇਸ਼ੀ ਨਾਗਰਿਕ ਦੀ ਪ੍ਰਤੀ ਵਿਅਕਤੀ ਆਮਦਨ ਇੱਕ ਔਸਤ ਭਾਰਤੀ ਦੀ ਆਮਦਨ ਤੋਂ ਜਿਆਦਾ ਹੋਵੇਗੀ ਆਈਐਮਐਫ਼ ਦੇ ਅਨੁਮਾਨ ਮੁਤਾਬਿਕ ਬੰਗਲਾਦੇਸ਼ ਦਾ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ ਦਾ ਅੰਕੜਾ 4 ਫੀਸਦੀ ਵਧ ਕੇ 1888 ਡਾਲਰ ਹੋ ਜਾਵੇਗਾ, ਜਦੋਂਕਿ ਭਾਰਤ ਦਾ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ 10.5 ਫੀਸਦੀ ਵਧ ਕੇ 1877 ਡਾਲਰ ਰਹਿ ਜਾਵੇਗਾ
ਸਵਾਲ ਉੱਠਦਾ ਹੈ ਕਿ ਇਹ ਕਿਵੇਂ ਸੰਭਵ ਹੈ? ਆਮ ਤੌਰ ‘ਤੇ ਦੇਸ਼ਾਂ ਦੀ ਤੁਲਨਾ ਜੀਡੀਪੀ ਦੇ ਆਧਾਰ ‘ਤੇ ਕੀਤੀ ਜਾਂਦੀ ਹੈ ਅਜ਼ਾਦੀ ਤੋਂ ਬਾਅਦ ਜ਼ਿਆਦਾ ਵਾਰ ਇਨ੍ਹਾਂ ਗਣਨਾਵਾਂ ਦੇ ਆਧਾਰ ‘ਤੇ ਅਰਥਵਿਵਸਥਾ ਬੰਗਲਾਦੇਸ਼ ਤੋਂ ਬਿਹਤਰ ਰਹੀ ਹੈ ਭਾਰਤ ਦੀ ਅਰਥਵਿਵਸਥਾ ਬੰਗਲਾਦੇਸ਼ ਤੋਂ 10 ਗੁਣਾ ਵੱਡੀ ਹੈ ਅਤੇ ਹਰ ਸਾਲ ਤੇਜ਼ੀ ਨਾਲ ਵਧੀ ਹੈ ਹਾਲਾਂਕਿ ਪ੍ਰਤੀ ਵਿਅਕਤੀ ਆਮਦਨ ‘ਚ ਇੱਕ ਹੋਰ ਕਾਰਕ ਸ਼ਾਮਲ ਹੈ, ਕੁੱਲ ਅਬਾਦੀ ਕੁੱਲ ਅਬਾਦੀ ਨਾਲ ਕੁੱਲ ਜੀਡੀਪੀ ਨੂੰ ਵੰਡ ਕੇ ਪ੍ਰਤੀ ਵਿਅਕਤੀ ਜੀਡੀਪੀ ਕੱਢੀ ਜਾਂਦੀ ਹੈ ਅਜਿਹੇ ‘ਚ ਜ਼ਿਆਦਾ ਅਬਾਦੀ ਪ੍ਰਤੀ ਵਿਅਕਤੀ ਜੀਡੀਪੀ ਦੇ ਅੰਕੜਿਆਂ ਨੂੰ ਘੱਟ ਕਰ ਦਿੰਦੀ ਹੈ ਅਤੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡੀ ਅਬਾਦੀ ਵਾਲਾ ਦੇਸ਼ ਹੈ ਬੰਗਲਾਦੇਸ਼ ਦੀ ਅਰਥਵਿਵਸਥਾ ਵਿਚ 2004 ਦੇ ਬਾਅਦ ਤੋਂ ਤੇਜ਼ੀ ਨਾਲ ਜੀਡੀਪੀ ਵਾਧਾ ਦਰ ਦੇਖੀ ਜਾ ਰਹੀ ਹੈ
ਬੰਗਲਾਦੇਸ਼ ਨੇ ਕਿਵੇਂ ਕੀਤਾ ਕਮਾਲ?
ਬੰਗਲਾਦੇਸ਼ ਨੇ ਨਾ ਸਿਰਫ਼ ਮੁੜ-ਨਿਰਮਾਣ ਅਤੇ ਨਿਰਯਾਤ ਅਧਾਰਿਤ ਉਤਪਾਦਨ ਅਤੇ ਰੁਜ਼ਗਾਰ ‘ਚ ਵਾਧੇ ਨਾਲ ਬੁਨਿਆਦੀ ਬਦਲਾਅ ਕੀਤੇ ਹਨ ਸਗੋਂ ਉਸ ਨੇ ਸਮਾਜਿਕ ਸੰਕੇਤਕਾਂ, ਆਮਦਨ ਪੱਧਰ ਅਤੇ ਪੇਂਡੂ ਇਲਾਕਿਆਂ ‘ਚ ਉਦਮਿਤਾ ਦੇ ਪੱਧਰ ‘ਚ ਵੀ ਜ਼ਿਕਰਯੋਗ ਵਾਧਾ ਕੀਤਾ ਹੈ ਇਸ ‘ਚ ਲਘੂ ਵਿੱਤ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਵਿਸ਼ਵ ਬੈਂਕ ਦੇ 2014 ਦੇ ਇੱਕ ਅਧਿਐਨ ‘ਚ, ਬੰਗਲਾਦੇਸ਼ ਨੂੰ ਮਾਈਕ੍ਰੋ ਕ੍ਰੇਡਿਟ ਪ੍ਰੋਗਰਾਮਾਂ ਦੇ ਚਿਰਕਾਲੀ ਲਾਭਾਂ ਨੂੰ ਦੇਖਿਆ ਜਾ ਸਕਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਮਾਈਕ੍ਰੋ ਕ੍ਰੇਡਿਟ ਪ੍ਰੋਗਰਾਮਾਂ ਨਾਲ ਪੇਂਡੂ ਪਰਿਵਾਰਾਂ ਦੀ ਆਮਦਨ ‘ਚ ਵਾਧਾ ਹੋਇਆ ਨਤੀਜੇ ਵਜੋਂ ਸਾਲ 2000 ਤੋਂ 2010 ਦੇ ਦਹਾਕੇ ‘ਚ ਕੁੱਲ ਗਰੀਬੀ 10 ਫੀਸਦੀ ਤੋਂ ਜਿਆਦਾ ਘੱਟ ਹੋ ਗਈ
ਲਘੂ ਕਰਜ ਪ੍ਰੋਗਰਾਮਾਂ ਨਾਲ ਹੇਠਲੇ ਪੱਧਰ ਦੇ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਦਿਸ਼ਾ ‘ਚ ਯਤਨ ਲਈ 2006 ‘ਚ ਗ੍ਰਾਮੀਣ ਬੈਂਕ ਅਤੇ ਉਸ ਦੇ ਸੰਸਥਾਪਕ ਮੁਹੰਮਦ ਯੂਨੁਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ ਬੰਗਲਾਦੇਸ਼ ਦੇ ਮਾਈਕ੍ਰੋ ਫਾਈਨੈਂਸ ਸੰਸਥਾਵਾਂ ਦੇ ਕੰਮ ‘ਚ ਮਹਿਲਾਵਾਂ ਕੇਂਦਰ ‘ਚ ਰਹੀਆਂ ਵਿਸ਼ਵ ਬੈਂਕ ਦੀ 2019 ਦੀ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਨੇ ਲੈਂਗਿਕ ਸਮਾਨਤਾ ਦੇ ਕਈ ਪਹਿਲੂਆਂ ‘ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ‘ਚ ਮਹਿਲਾਵਾਂ ਅਤੇ ਲੜਕੀਆਂ ਲਈ ਜੀਵਨ ਦੇ ਹਰ ਖੇਤਰ ‘ਚ ਮੌਕੇ ਤਿਆਰ ਹੋਏ ਹਨ ਇਸ ਨਾਲ ਜਣੇਪਾ ਦਰ ‘ਚ ਕਮੀ ਆਈ ਹੈ,
ਉੱਥੇ ਸਕੂਲਾਂ ‘ਚ ਲੈਂਗਿਕ ਸਮਾਨਤਾ ‘ਚ ਵਾਧਾ ਹੋਇਆ ਹੈ ਬੰਗਲਾਦੇਸ਼ ਨੇ ਕੱਪੜਾ ਉਦਯੋਗ ‘ਚ ਵੀ ਆਫ਼ਤ ਨੂੰ ਮੌਕੇ ‘ਚ ਬਦਲਿਆ ਬੰਗਲਾਦੇਸ਼ ਦੇ ਕੱਪੜਾ ਉਦਯੋਗ ਲਈ ਸਾਲ 2013 ‘ਚ ਰਾਨਾ ਪਲਾਜਾ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ ਕੱਪੜਾ ਫੈਕਟਰੀ ਵਾਲੀ ਇਹ ਬਹੁ-ਮੰਜਿਲਾ ਇਮਾਰਤ ਡਿੱਗ ਗਈ ਅਤੇ 1100 ਤੋਂ ਜਿਆਦਾ ਲੋਕ ਮਾਰੇ ਗਏ ਇਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਨਿਯਮ-ਕਾਨੂੰਨਾਂ ‘ਚ ਕਈ ਤਰ੍ਹਾਂ ਦੇ ਬਦਲਾਅ ਕੀਤੇ, ਫੈਕਟਰੀਆਂ ਨੂੰ ਅਪਗ੍ਰੇਡ ਕੀਤਾ ਗਿਆ 2013 ਦੇ ਬਾਅਦ ਤੋਂ ਉੱਥੇ ਆਟੋਮੇਟੇਡ ਮਸ਼ੀਨਾਂ ਦਾ ਵਿਆਪਕ ਰੂਪ ਨਾਲ ਪ੍ਰਯੋਗ ਹੋ ਰਿਹਾ ਹੈ ਸਰਕਾਰ ਨੇ ਛੋਟੀਆਂ-ਛੋਟੀਆਂ ਇਕਾਈਆਂ ਦਾ ਰਲੇਵਾਂ ਕਰਕੇ ਉਨ੍ਹਾਂ ਨੂੰ ਵੱਡੀਆਂ ਇਕਾਈਆਂ ‘ਚ ਬਦਲਿਆ ਇਸ ਖੇਤਰ ‘ਚ ਮਹਿਲਾਵਾਂ ਦੀ ਵੀ ਮਜ਼ਬੂਤ ਮੌਜੂਦਗੀ ਹੈ ਕੱਪੜਾ ਉਦਯੋਗ ਨਾਲ ਬੰਗਲਾਦੇਸ਼ ‘ਚ 40.5 ਲੱਖ ਲੋਕਾਂ ਨੂੰ ਪ੍ਰਤੱਖ ਰੁਜ਼ਗਾਰ ਮਿਲਿਆ ਹੋਇਆ ਹੈ ਬੰਗਲਾਦੇਸ਼ ਦੇ ਕੁੱਲ ਨਿਰਯਾਤ ‘ਚ ਰੇਡੀਮੇਡ ਕੱਪੜੇ ਦਾ ਯੋਗਦਾਨ 80 ਫੀਸਦੀ ਹੈ
ਭਾਰਤ ‘ਚ ਵੀ ਖੇਤੀ ਤੋਂ ਬਾਅਦ ਕੱਪੜਾ ਉਦਯੋਗ ਰੁਜ਼ਗਾਰ ਦੇਣ ਵਾਲਾ ਦੂਜਾ ਸਭ ਤੋਂ ਵੱਡਾ ਖੇਤਰ ਹੈ ਭਾਰਤੀ ਕੱਪੜਾ ਉਦਯੋਗ ਨੂੰ ਪਹਿਲੀ ਵਾਰ 2016 ਦੀ ਨੋਟਬੰਦੀ ਨਾਲ ਝਟਕਾ ਲੱਗਾ ਹਾਲਾਂਕਿ ਇਸ ਤੋਂ ਇਹ ਖੇਤਰ ਜ਼ਲਦ ਹੀ ਉੱਭਰ ਰਿਹਾ ਸੀ, ਫ਼ਿਰ 2017 ‘ਚ ਇਸ ਨੂੰ ਜੀਐਸਟੀ ਨਾਲ ਦੁਬਾਰਾ ਝਟਕਾ ਲੱਗ ਗਿਆ ਇਸ ਦੇ ਨਾਲ ਹੀ ਆਧੁਨਿਕੀਕਰਨ ਦੀ ਘਾਟ ਕਾਰਨ ਭਾਰਤੀ ਕੱਪੜੇ ਸੰਸਾਰਿਕ ਬਜ਼ਾਰ ‘ਚ ਮਹਿੰਗੇ ਹੋ ਰਹੇ ਹਨ, ਜਦੋਂ ਕਿ ਆਟੋਮੇਟੇਡ ਮਸ਼ੀਨਾਂ ਕਾਰਨ ਬੰਗਲਾਦੇਸ਼ ਦੇ ਕੱਪੜੇ ਸੰਸਾਰਿਕ ਬਜ਼ਾਰ ‘ਚ ਮਜ਼ਬੂਤ ਮੌਜ਼ੂਦਗੀ ਦਰਜ ਕਰਵਾ ਰਹੇ ਹਨ ਗੁਜਰਾਤ ‘ਚ ਸੂਤੀ ਕੱਪੜੇ ਦੀਆਂ 118 ਮਿੱਲਾਂ ਸਨ, ਜਿਨ੍ਹਾਂ ‘ਚ ਇਕੱਲੇ ਅਹਿਮਦਾਬਾਦ ‘ਚ 67 ਮਿੱਲਾਂ ਸੂਤੀ ਕੱਪੜੇ ਦਾ ਉਤਪਾਦਨ ਕਰਦੀਆਂ ਸਨ ਪਰੰਤੂ ਹੁਣ ਉਨ੍ਹਾਂ ‘ਚੋਂ ਕਈ ਫੈਕਟਰੀਆਂ ਬੰਦ ਹੋ ਕੇ ਮੌਲ ‘ਚ ਬਦਲ ਗਈਆਂ ਹਨ
ਬੰਗਲਾਦੇਸ਼ ਨੇ ਕੱਪੜੇ ਦੇ ਨਿਰਯਾਤ ‘ਚ ਵਾਧੇ ਲਈ ਇਸ ‘ਚ ‘ਗਲੋਬਲ ਵੈਲਿਊ ਚੇਨ’ (ਜੀਵੀਸੀ) ਏਕੀਕਰਨ ‘ਤੇ ਜ਼ੋਰ ਦਿੱਤਾ ਇਸ ਨਾਲ ਕੱਪੜਿਆਂ ਦੀ ਜੰਮ ਕੇ ਗਲੋਬਲ ਬ੍ਰਾਂਡਿੰਗ ਵੀ ਹੋਈ ਭਾਰਤ ਦੇ ਸਿਖਰਲੇ ਨਿਰਆਤ ਖੇਤਰਾਂ ‘ਚ ਸ਼ਾਮਲ ਮੋਟਰ ਵਾਹਨ, ਕੱਪੜਾ ਅਤੇ ਗਹਿਣਿਆਂ ਦਾ ਜੀਵੀਸੀ ਏਕੀਕਰਨ ਉੱਚ ਪੱਧਰ ‘ਤੇ ਸੀ, ਪਰ ਪਿਛਲੇ 4 ਸਾਲਾਂ ‘ਚ ਇਨ੍ਹਾਂ ਤਿੰਨਾਂ ਖੇਤਰਾਂ ‘ਚ ਭਾਰਤ ਦਾ ਜੀਵੀਸੀ ਏਕੀਕਰਨ ਡਿੱਗਿਆ ਹੈ ਬੰਗਲਦੇਸ਼ ਨੇ ਚੀਨ-ਅਮਰੀਕਾ ਟਰੇਡ ਵਾਰ ਦੀ ਵਰਤੋਂ ਵੀ ਮੌਕੇ ਦੇ ਰੂਪ ‘ਚ ਕੀਤੀ 2018 ਤੋਂ ਸ਼ੁਰੂ ਹੋਏ ਇਸ ਤਣਾਅ ਵਿਚਕਾਰ ਚੀਨ ਨੇ ਕੱਪੜਾ ਉਦਯੋਗ ਦੀ ਥਾਂ ‘ਤੇ ਭਾਰੀ ਉਦਯੋਗਾਂ ‘ਤੇ ਧਿਆਨ ਕੇਂਦਰਿਤ ਕੀਤਾ
ਅਜਿਹੇ ‘ਚ ਚੀਨ ਤੋਂ ਕੱਪੜਾ ਖੇਤਰ ‘ਚ ਜੋ ਸਥਾਨ ਖਾਲੀ ਹੋਏ, ਉਨ੍ਹਾਂ ਨੂੰ ਬੰਗਲਾਦੇਸ਼ ਨੇ ਬਿਨਾ ਦੇਰੀ ਭਰਨ ਦਿੱਤਾ ਕੋਰੋਨਾ ਕਾਰਨ ਚੀਨ ‘ਚ ਜਦੋਂ ਕੰਪਨੀਆਂ ਬਾਹਰ ਜਾਣ ਦਾ ਪਲਾਨ ਬਣਾ ਰਹੀਆਂ ਸਨ, ਉਦੋਂ ਵੀ ਬੰਗਲਾਦੇਸ਼ ਨੇ ਉਨ੍ਹਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕੀਤਾ ਅਤੇ ਲਗਭਗ ਦੋ ਦਰਜਨ ਕੰਪਨੀਆਂ ਨੇ ਚੀਨ ਤੋਂ ਬੰਗਲਾਦੇਸ਼ ਦਾ ਰੁਖ਼ ਕੀਤਾ ਇਨ੍ਹਾਂ ‘ਚ 18 ਕੰਪਨੀਆਂ ਤਾਂ ਜਾਪਾਨ ਦੀਆਂ ਹੀ ਹਨ ਬੰਗਲਾਦੇਸ਼ ਦੀ ਅਰਥਵਿਵਸਥਾ ‘ਚ ਵਿਦੇਸ਼ਾਂ ‘ਚ ਕੰਮ ਕਰਨ ਵਾਲੇ 25 ਲੱਖ ਬੰਗਲਾਦੇਸ਼ੀਆਂ ਦੀ ਭੁਮਿਕਾ ਵੀ ਵੱਡੀ ਹੈ ਉਸ ‘ਚ ਸਾਲਾਨਾ 18 ਫੀਸਦੀ ਦਾ ਵਾਧਾ ਵੀ ਹੋ ਰਿਹਾ ਹੈ ਵਿਦੇਸ਼ ਤੋਂ ਆਉਣ ਵਾਲੀ ਰਕਮ ਜੀਡੀਪੀ ਦਾ 6 ਫੀਸਦੀ ਹੈ
ਨਤੀਜਾ: ਭਾਰਤ ਦੀ ਅਰਥਵਿਵਸਥਾ ਅਤੇ ਵਪਾਰ ਮਿਸ਼ਰਣ ਬੰਗਲਾਦੇਸ਼ ਤੋਂ ਕਾਫ਼ੀ ਜ਼ਿਆਦਾ ਭਿੰਨ ਹੈ ਵਿਦੇਸ਼ ਤੋਂ ਆਇਆ ਧਨ, ਪੋਰਟਫੋਲੀਓ ਪੂੰਜੀ ਅਤੇ ਪ੍ਰਤੱਖ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵਿਚਕਾਰ ਬਿਹਤਰ ਸੰਤੁਲਨ ਵੀ ਭਾਰਤੀ ਅਰਥਵਿਵਸਥਾ ‘ਚ ਦੇਖਿਆ ਜਾ ਸਕਦਾ ਹੈ ”ਇਜ ਆਫ਼ ਡੂਇੰਗ ਬਿਜ਼ਨਸ’ ਵਿਚ ਵੀ ਬੰਗਲਾਦੇਸ਼ ਕਾਫ਼ੀ ਪਿੱਛੇ ਹੈ ਪ੍ਰਾਜੈਕਟਾਂ ਲਈ ਉੱਥੇ ਫਾਸਟ ਟਰੇਕ ਕਲੀਅਰੈਂਸ ਦੀ ਸੁਵਿਧਾ ਨਹੀਂ ਹੈ ਭਾਰਤੀ ਅਰਥਵਿਵਸਥਾ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਦੀ ਰਹੀ ਹੈ ਬੰਗਲਾਦੇਸ਼ ਦੇ ਵਿਕਾਸ ‘ਚ ਭਾਰਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਬੰਗਲਾਦੇਸ਼ ਦੇ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਭਾਰਤ ਨੇ ਉਸ ਨੂੰ ਆਪਣੇ ਬਜ਼ਾਰ ‘ਚ ਅਤਿਅੰਤ ਸੌਖੀ ਪਹੁੰਚ ਵੀ ਮੁਹੱਈਆ ਕਰਾਈ ਹੈ
ਰਾਹੁਲ ਲਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.