ਰਾਸ਼ਟਰਮੰਡਲ ਖੇਡਾਂ : ਸਿੰਧੂ ਨੇ ਮਹਿਲਾ ਸਿੰਗਲਜ਼ ’ਚ ਸੋਨ ਤਮਗਾ ਜਿੱਤਿਆ

pv sandhu

ਭਾਰਤ ਦੀ ਝੋਲੀ ਪਏ ਹੁਣ ਤੱਕ 56 ਮੈਡਲ 

ਬਰਮਿੰਘਮ। ਰਾਸ਼ਟਰਮੰਡਲ ਖੇਡਾਂ ਦੇ 11ਵਾਂ ਦਿਨ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਸੋਮਵਾਰ ਨੂੰ ਇਤਿਹਾਸ ਰਚਦਿਆਂ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰਨ ਸਿੰਧੂ ਨੇ ਦਮਦਾਰ ਖੇਡ ਵੇਖਦਿਆਂ ਵਿਰੋਧੀ ਖਿਡਾਰਨ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ। ਭਾਰਤੀ ਖਿਡਾਰਨ ਨੇ ਫਾਈਨਲ ਵਿੱਚ ਕੈਨੇਡੀਅਨ ਖਿਡਾਰਨ ਮਿਸ਼ੇਲ ਲੀ ਨੂੰ ਹਰਾਇਆ। ਸਿੰਧੂ ਨੇ ਉਸ ਨੂੰ 21-15, 21-13 ਨਾਲ ਹਰਾਇਆ। ਰਾਸ਼ਟਰਮੰਡਲ ਵਿੱਚ ਮਹਿਲਾ ਸਿੰਗਲਜ਼ ਵਿੱਚ ਸਿੰਧੂ ਦਾ ਇਹ ਪਹਿਲਾ ਸੋਨ ਤਮਗਾ ਹੈ।

gold

ਇਸ ਤੋਂ ਪਹਿਲਾਂ 2018 ਵਿੱਚ ਸਾਇਨਾ ਨੇਹਵਾਲ ਨੇ ਰਾਸ਼ਟਰਮੰਡਲ ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਮਗਾ ਜਿੱਤਿਆ ਸੀ। ਉਸਨੇ ਫਾਈਨਲ ਵਿੱਚ ਸਿੰਧੂ ਨੂੰ ਹਰਾਇਆ। ਭਾਰਤ ਦੀ ਝੋਲੀ ’ਚ ਹੁਣ ਤੱਕ 56 ਮੈਡਲ ਪੈ ਚੁੱਕੇ ਹਨ। ਇਨ੍ਹਾਂ ਵਿੱਚ 19 ਸੋਨ, 15 ਚਾਂਦੀ ਅਤੇ 22 ਕਾਂਸੀ ਦੇ ਤਗਮੇ ਸ਼ਾਮਲ ਹਨ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾ

LEAVE A REPLY

Please enter your comment!
Please enter your name here