ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਸਦਬੁੱਧੀ

    ਸਦਬੁੱਧੀ

    ਸਦਬੁੱਧੀ

    ਕਿਸੇ ਸ਼ਹਿਰ ’ਚ ਇੱਕ ਲੁਹਾਰ ਰਹਿੰਦਾ ਸੀ ਉਹ ਆਪਣਾ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਕਰਦਾ ਉਹ ਲੋਹੇ ਦੀ ਕੋਈ ਵੀ ਚੀਜ਼ ਬਣਾਉਂਦੇ ਸਮੇਂ ਉਸ ’ਚ ਆਪਣਾ ਚਿੰਨ੍ਹ ਜ਼ਰੂਰ ਬਣਾਉਂਦਾ ਸੀ ਉਹ ਕਾਫ਼ੀ ਖੁਸ਼ਹਾਲ ਹੋ ਗਿਆ ਇੱਕ ਦਿਨ ਚੋਰਾਂ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ’ਚ ਜਕੜ ਕੇ ਖ਼ੂਹ ’ਚ ਸੁੱਟ ਦਿੱਤਾ ਲੁਹਾਰ ਪੂਰੀ ਰਾਤ ਉਸ ਖੂਹ ’ਚੋਂ ਨਿੱਕਲਣ ਲਈ ਸੰਘਰਸ਼ ਕਰਦਾ ਰਿਹਾ ਪਰ ਅਸਫ਼ਲ ਰਿਹਾ

    ਦਿਨ ਚੜ੍ਹਨ ’ਤੇ ਖੂਹ ’ਚ ਸੂਰਜ ਦੀਆਂ ਕਿਰਨਾਂ ਪੁੱਜੀਆਂ ਅਚਾਨਕ ਲੁਹਾਰ ਦੀ ਨਜ਼ਰ ਆਪਣੇ ਹੱਥਾਂ ’ਚ ਬੰਨ੍ਹੀਆਂ ਲੋਹੇ ਦੀਆਂ ਜ਼ੰਜੀਰਾਂ ’ਤੇ ਪਈ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਜ਼ੰਜੀਰਾਂ ’ਤੇ ਉਸ ਦਾ ਚਿੰਨ੍ਹ ਵੀ ਲੱਗਿਆ ਹੋਇਆ ਸੀ ਲੁਹਾਰ ਨੂੰ ਪਤਾ ਸੀ ਕਿ ਉਸ ਵੱਲੋਂ ਬਣਾਈ ਹੋਈ ਹਰ ਵਸਤੂ ਮਜ਼ਬੂਤ ਹੁੰਦੀ ਹੈ ਉਸ ਨੇ ਸੋਚਿਆ ਕਿ ਜਦ ਉਹ ਆਪਣੀ ਸਮਰੱਥਾ ਅਤੇ ਮਿਹਨਤ ਨਾਲ ਮਜ਼ਬੂਤ ਬੇੜੀ ਬਣਾ ਸਕਦਾ ਹੈ ਤਾਂ ਉਹ ਉਸੇ ਸਮਰੱਥਾ ਤੇ ਮਿਹਨਤ ਨਾਲ ਉਸ ਜੰਜ਼ੀਰ ’ਚੋਂ ਅਜ਼ਾਦ ਵੀ ਹੋ ਸਕਦਾ ਹੈ ਉਸ ਨੇ ਸਾਰਾ ਤਜ਼ਰਬਾ, ਸ਼ਕਤੀ ਤੇ ਬੁੱਧੀ ਜ਼ੰਜੀਰ ਨੂੰ ਖੋਲ੍ਹਣ ’ਚ ਲਾ ਦਿੱਤੀ ਉਸ ਨੂੰ ਯਾਦ ਆਇਆ ਕਿ ਲੋਹਾ, ਲੋਹੇ ਨੂੰ ਕੱਟਦਾ ਹੈ

    ਇਹ ਸੋਚ ਕੇ ਉਸਨੇ ਜ਼ੰਜੀਰਾਂ ਨੂੰ ਆਪਸ ’ਚ ਜ਼ੋਰ-ਜ਼ੋਰ ਨਾਲ ਰਗੜਨਾ ਸ਼ੁਰੂ ਕਰ ਦਿੱਤਾ ਉਹ ਥੱਕ ਗਿਆ ਪਰ ਬੇੜੀਆਂ ਨੂੰ ਰਗੜਣਾ ਜਾਰੀ ਰੱਖਿਆ ਆਖ਼ਰ ਉਸ ਦੀ ਮਿਹਨਤ ਰੰਗ ਲਿਆਈ ਤੇ ਜੰਜ਼ੀਰ ਖੁੱਲ੍ਹ ਗਈ ਲੁਹਾਰ ਆਪਣੀ ਬੁੱਧੀ ਤੇ ਕੁਸ਼ਲਤਾ ’ਤੇ ਬਹੁਤ ਖੁਸ਼ ਹੋਇਆ ਤੇ ਖੂਹ ’ਚੋਂ ਬਾਹਰ ਆ ਗਿਆ ਬਾਹਰ ਆ ਕੇ ਉਸਨੇ ਸਮਝਿਆ ਕਿ ਉਸ ਦੀ ਯੋਗਤਾ, ਕੁਸ਼ਲਤਾ ਤੇ ਮਿਹਨਤ ਨੇ ਹੀ ਉਸ ਨੂੰ ਮੁਸੀਬਤ ’ਚੋਂ ਬਾਹਰ ਕੱਢਿਆ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here