Watch Discovery: ਕੀ ਤੁਸੀਂ ਜਾਣਦੇ ਹੋ ਘੜੀ ਦੀ ਖੋਜ਼ ਕਿਵੇਂ ਹੋਈ? ਆਓ ਲਈਏ ਰੌਚਕ ਜਾਣਕਾਰੀ!

Watch Discovery
Watch Discovery: ਕੀ ਤੁਸੀਂ ਜਾਣਦੇ ਹੋ ਘੜੀ ਦੀ ਖੋਜ਼ ਕਿਵੇਂ ਹੋਈ? ਆਓ ਲਈਏ ਰੌਚਕ ਜਾਣਕਾਰੀ!

ਆਓ! ਜਾਣੀਏ ਘੜੀ ਦੀ ਖੋਜ ਬਾਰੇ | Watch Time

ਯੂਰਪ ਦੀ ਉਦਯੋਗਿਕ ਕ੍ਰਾਂਤੀ ਨੇ ਘੜੀ ਦੀ ਦਿੱਖ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਪਰ ਘੜੀ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ ਸੰਤ ਆਗਸਟਨ ਦੀ ਪ੍ਰਾਰਥਨਾ ਕਿਤਾਬ ਹੀ ਉਸਦੀ ਘੜੀ ਹੁੰਦੀ ਸੀ। ਕੁਝ ਪੰਨੇ ਪੜ੍ਹ ਕੇ ਉਹ ਗਿਰਜ਼ਾ ਘਰ ਦਾ ਘੰਟਾ ਵਜਾਉਂਦਾ ਸੀ ਇੱਕ ਦਿਨ ਉਹ ਸੁੱਤਾ ਹੀ ਰਿਹਾ। ਸ਼ਹਿਰ ਦੇ ਲੋਕ ਵੀ ਸੁੱਤੇ ਰਹੇ ਉਸ ਦਿਨ ਤੋਂ ਬਾਅਦ ਲੋਕਾਂ ਨੇ ਸੂਰਜ ਦੀ ਸਹਾਇਤਾ ਨਾਲ ਸਮਾਂ ਦੱਸਣ ਵਾਲੀ ਘੜੀ ਬਣਾਈ। ਸੂਰਜ ਘੜੀ ਧੁੱਪ ਦੇ ਪਰਛਾਵੇਂ ਨਾਲ ਸਮਾਂ ਦੱਸਦੀ ਸੀ ਰਾਤ ਨੂੰ ਸੂਰਜ ਛਿਪ ਜਾਂਦਾ ਸੀ ਇਸ ਲਈ ਰਾਤ ਨੂੰ ਸਮਾਂ ਵੇਖਣ ਲਈ ਚੰਦਰਮਾ, ਦੀਵੇ ਤੇ ਮੋਮਬੱਤੀਆਂ ਨੂੰ ਪ੍ਰਯੋਗ ਵਿੱਚ ਲਿਆਂਦਾ ਗਿਆ ਇਨ੍ਹਾਂ ਘੜੀਆਂ ਨੂੰ ਅਗਨੀ ਘੜੀਆਂ ਕਿਹਾ ਜਾਂਦਾ ਸੀ।

Come on! Learn about watch discovery

ਇੱਕ ਵੇਲੇ ਪਾਣੀ ਨਾਲ ਸਮਾਂ ਦੱਸਣ ਵਾਲੀਆਂ ਘੜੀਆਂ ਵੀ ਇਜ਼ਾਦ ਹੋਈਆਂ ਸਨ ਕੁੱਪੀ ਨੁਮਾ ਬਰਤਨ ਵਿੱਚ ਭਰੀ ਰੇਤ ਦੇ ਡਿੱਗਣ ਨਾਲ ਵੀ ਸਮੇਂ ਦਾ ਅੰਦਾਜ਼ਾ ਲਾਇਆ ਜਾਂਦਾ ਸੀ ਜਲ-ਘੜੀਆਂ ਵਾਂਗ ਦੁੱਧ ਦੀ ਸਹਾਇਤਾ ਨਾਲ ਸਮਾਂ ਦੱਸਣ ਵਾਲੀਆਂ ਘੜੀਆਂ ਇੱਕ ਵੇਲੇ ਵਰਤੀਆਂ ਜਾਂਦੀਆਂ ਸਨ ਚੌਵੀ ਭਾਗਾਂ ਵਿੱਚ ਵੰਡੇ ਹੋਏ ਬਰਤਨ ਦੇ ਇੱਕ ਭਾਗ ਵਿੱਚ ਜਦੋਂ ਪਾਣੀ ਜਾਂ ਦੁੱਧ ਪੈਂਦਾ ਸੀ ਤਾਂ ਲੋਕਾਂ ਨੂੰ ਘੜਿਆਲ ਵਜਾ ਕੇ ਸਮੇਂ ਬਾਰੇ ਸੂਚਿਤ ਕਰ ਦਿੱਤਾ ਜਾਂਦਾ ਸੀ। ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਰੋਮ ਦੇ ਪ੍ਰਸਿੱਧ ਘੜੀ-ਸਾਜ਼ ਕੇਸੀਬਾਇਸ ਨੇ ਖੁਦ-ਬ-ਖੁਦ ਚੱਲਣ ਵਾਲੀ ਘੜੀ ਬਣਾਈ ਸੀ ਜੋ ਪਾਣੀ ਤੇ ਹਵਾ ਦੀ ਸਹਾਇਤਾ ਨਾਲ ਚੱਲਦੀ ਸੀ। Watch Time

ਯੂਰਪ ਵਿੱਚ ਸਭ ਤੋਂ ਪਹਿਲਾਂ ਸਮਰਾਟ ਐਡਵਰਡ (ਪਹਿਲੇ) ਨੇ ਲੰਦਨ ਦੇ ਸੰਸਦ ਭਵਨ ਉੱਤੇ ਇੱਕ ਘੜੀ ਲਾਉਣ ਦੇ ਆਦੇਸ਼ ਜਾਰੀ ਕੀਤੇ ਸਨ ਬਿੱਗ ਟਾਪ ਨਾਂਅ ਦੀ ਘੜੀ ਜੋ ਉਸ ਵੇਲੇ ਸੰਸਦ ਭਵਨ ‘ਤੇ ਲਾਈ ਗਈ, ਉਸਦੇ ਕਲ-ਪੁਰਜ਼ੇ ਬਹੁਤ ਵੱਡੇ ਸਨ ਇਸ ਘੜੀ ਨੇ ਚਾਰ ਸੌ ਸਾਲ ਤੱਕ ਲੰਦਨ ਵਾਸੀਆਂ ਨੂੰ ਸਮਾਂ ਦੱਸਿਆ ਸੀ ਇਸ ਘੜੀ ਤੋਂ ਬਾਅਦ ਬਿੱਗ ਬੈਨ ਘੜੀ ਬਿੱਗ ਟਾਪ ਦੀ ਥਾਂ ਲਾਈ ਗਈ, ਜੋ ਅੱਜ ਵੀ ਚੱਲ ਰਹੀ ਹੈ।

Come on! Learn about watch discovery

ਪਹਿਲਾਂ ਪੈਂਡਲੂਮ (ਭਾਰ) ਨਾਲ ਚੱਲਣ ਵਾਲੀਆਂ ਘੜੀਆਂ ਹਰਮਨਪਿਆਰੀਆਂ ਸਨ ਇਨ੍ਹਾਂ ਘੜੀਆਂ ਵਿੱਚ ਮਿੰਟਾਂ-ਸਕਿੰਟਾਂ ਦੀਆਂ ਸੂਈਆਂ ਨਹੀਂ ਸਨ ਹੁੰਦੀਆਂ ਭਾਰੀ ਹੋਣ ਕਾਰਨ ਇਸ ਨੂੰ ਇੱਧਰ-ਉੱਧਰ ਲਿਜਾਣਾ ਵੀ ਮੁਸ਼ਕਲ ਹੁੰਦਾ ਸੀ ਸੰਨ 1500 ਵਿੱਚ ਜਰਮਨੀ ਦੇ ਇੱਕ ਤਾਲਾ-ਸਾਜ਼ ਨੇ ਇਸਪਾਤ ਪੱਤਰੀ ਦੇ ਸਪਰਿੰਗ ਨਾਲ ਚੱਲਣ ਵਾਲੀ ਘੜੀ ਬਣਾਈ ਜੋ ਆਕਾਰ ਵਿੱਚ ਛੋਟੀ ਵੀ ਸੀ ਤੇ ਭਾਰ ਵਿੱਚ ਹਲਕੀ ਸੀ। ਇਸ ਤੋਂ ਬਾਅਦ ਸਪਰਿੰਗਾਂ ਵਾਲੀਆਂ ਛੋਟੀਆਂ-ਛੋਟੀਆਂ ਘੜੀਆਂ ਗੁੱਟ ਘੜੀਆਂ ਹੋਂਦ ਵਿੱਚ ਆਈਆਂ। ਪਹਿਲੀ ਗੁੱਟ ਘੜੀ ਸੰਨ 1581 ਦੇ ਆਸ-ਪਾਸ ਇੰਗਲੈਂਡ ਦੀ ਮਹਾਰਾਣੀ ਮਲਿਕਾ ਅਲਿਜਬੈਥ (ਪਹਿਲੀ) ਨੂੰ ਭੇਂਟ ਕੀਤੀ ਗਈ ਸੀ ਜਿਸਦਾ ਪਟਾ ਸੋਨੇ ਦਾ ਸੀ ਤੇ ਹੀਰੇ-ਜਵਾਹਰਾਤ ਨਾਲ ਜੜ੍ਹੇ ਸੀ ਮਜ਼ੇਦਾਰ ਗੱਲ ਇਹ ਹੈ ਕਿ ਇਸ ਵਿੱਚ ਇੱਕ ਹੀ ਸੂਈ ਸੀ 1676 ਈ. ਵਿੱਚ ਇੱਕ ਹੀ ਧੁਰੇ ਉੱਤੇ ਦੋ-ਤਿੰਨ ਸੂਈਆਂ ਚਲਾਉਣਾ ਸੰਭਵ ਹੋ ਗਿਆ ਤੇ ਮਿੰਟ-ਸੈਕਿੰਡ ਦੱਸਣ ਵਾਲੀਆਂ ਘੜੀਆਂ ਹੋਂਦ ਵਿੱਚ ਆਈਆਂ।

ਸਪਰਿੰਗ ਘੜੀਆਂ ‘ਤੋਂ ਬਾਅਦ ਸੰਤੁਲਨ ਪਹੀਏ ਨਾਲ ਚੱਲਣ ਵਾਲੀਆਂ ਸਵੈ-ਚਾਲਕ (ਆਟੋਮੈਟਿਕ) ਘੜੀਆਂ ਬਣ ਗਈਆਂ ਇਨ੍ਹਾਂ ਘੜੀਆਂ ਨੂੰ ਚਾਬੀ ਨਹੀਂ ਭਰਨੀ ਪੈਂਦੀ ਸੰਤੁਲਨ ਪਹੀਏ ਦੇ ਘੁੰਮਦੇ ਰਹਿਣ ਕਾਰਨ ਆਪਣੇ-ਆਪ ਹੀ ਘੜੀ ਨੂੰ ਚਾਬੀ ਭਰੀ ਜਾਂਦੀ ਸੀ। ਅਜੋਕੇ ਸਮੇਂ ਸੈੱਲਾਂ ਨਾਲ ਚੱਲਣ ਵਾਲੀਆਂ ਇਲੈਕਟ੍ਰਾਨਿਕ ਘੜੀਆਂ ਵੀ ਹੋਂਦ ਵਿੱਚ ਆ ਚੁੱਕੀਆਂ ਹਨ ਇਹ ਘੜੀਆਂ ਸਮੇਂ ਦੇ ਨਾਲ-ਨਾਲ ਦਿਨ, ਵਾਰ, ਮਹੀਨੇ ਤੇ ਗਤੀ ਆਦਿ ਦੀ ਜਾਣਕਾਰੀ ਵੀ ਦਿੰਦੀਆਂ ਹਨ।

ਯੰਤਰਿਕ ਘੜੀਆਂ ਅਤੇ ਕਵਾਰਟਜ਼ ਘੜੀਆਂ ਵੀ ਬਣ ਗਈਆਂ ਹਨ ਸਮੇਂ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਅਣੂ ਅਤੇ ਪਰਮਾਣੂ ਉੱਤੇ ਵੀ ਖੋਜਾਂ ਹੋਈਆਂ ਹਨ। ਅਮੋਨੀਆ-ਪਰਮਾਣੂ ਦੀ ਕੰਪਨ ਨਾਲ ਚੱਲਣ ਵਾਲੀਆਂ ਘੜੀਆਂ 15 ਸਾਲਾਂ ਵਿੱਚ ਸਿਰਫ਼ ਇੱਕ ਮਿੰਟ ਦਾ ਅੰਤਰ ਹੀ ਪਾਉਂਦੀਆਂ ਹਨ। ਹਜ਼ਾਰਾਂ ਸਾਲ ਪੁਰਾਣੇ ਜੀਵ-ਜੰਤੂ ਤੇ ਪੌਦਿਆਂ ਦੀ ਉਮਰ ਜਾਣਨ ਲਈ ਅੱਜ-ਕੱਲ੍ਹ ਰੇਡੀਓ ਕਾਰਬਨ ਘੜੀਆਂ ਵੀ ਬਣਾਈਆਂ ਗਈਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਖੋਜ ਵਿਧੀਆਂ ਬਹੁਤ ਸਹਿਜ਼ ਹੋ ਗਈਆਂ ਹਨ। Watch Time
ਪੇਸ਼ਕਸ਼: ਗੁਰਵਿੰਦਰ ਸਿੰਘ,
ਗੁਰਨੇ ਕਲਾਂ (ਮਾਨਸਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.