ਰੰਗੀਨ ਮਿਲਕ ਸ਼ੇਕ
ਸਮੱਗਰੀ:
1 ਲੀਟਰ ਦੁੱਧ, 200 ਗ੍ਰਾਮ ਸ਼ੱਕਰ, 1 ਕੱਪ ਕ੍ਰੀਮ, 1 ਛੋਟਾ ਚਮਚ ਇਲਾਇਚੀ ਪਾਊਡਰ, ਥੋੜ੍ਹੀ ਜਿਹਾ ਕੇਸਰ, ਕੁਝ ਬੂੰਦਾਂ ਮਿੱਠਾ ਖਾਣ ਵਾਲਾ ਹਰਾ ਰੰਗ, ਬਰੀਕ ਕੱਟਿਆ ਮੇਵਾ, ਵਨੀਲਾ ਅਸੈਂਸ, ਬਰਫ਼
ਤਰੀਕਾ:
ਦੁੱਧ ‘ਚ ਸ਼ੱਕਰ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ ਠੰਢਾ ਕਰਕੇ ਇਲਾਇਚੀ ਪਾਊਡਰ, ਅਸੈਂਸ ਅਤੇ ਕ੍ਰੀਮ ਮਿਲਾਓ ਤਿੰਨ ਹਿੱਸਿਆਂ ‘ਚ ਵੰਡ ਲਓ ਇੱਕ ਹਿੱਸੇ ‘ਚ ਹਰਾ ਰੰਗ ਮਿਲਾਓ, ਦੂਜੇ ‘ਚ ਕੇਸਰ ਨੂੰ ਮਿਕਸ ਕਰੋ, ਤੀਜਾ ਹਿੱਸਾ ਸਫੇਦ ਹੀ ਰੱਖੋ ਤਿੰਨੋਂ ਹਿੱਸੇ ਵੱਖ-ਵੱਖ ਫਰਿੱਜ਼ ‘ਚ ਠੰਢੇ ਹੋਣ ਲਈ ਰੱਖ ਦਿਓ ਸਰਵ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਮਿਕਸਰ ‘ਚ ਫੈਂਟ ਲਓ ਕੱਚ ਦੇ ਗਲਾਸਾਂ ‘ਚ ਪਹਿਲਾਂ ਥੋੜ੍ਹੀ ਜਿਹੀ ਬਰਫ ਪਾਓ ਹਰੇ ਰੰਗ ਦਾ ਦੁੱਧ, ਫਿਰ ਥੋੜ੍ਹੀ ਜਿਹੀ ਬਰਫ, ਕੇਸਰੀਆ ਦੁੱਧ, ਬਰਫ ਅਤੇ ਆਖਰ ‘ਚ ਸਫੇਦ ਦੁੱਧ ਭਰੋ ਉੱਪਰ ਕੱਟਿਆ ਮੇਵਾ ਬੁਰਕ ਦਿਓ ਸ਼ੇਕ ਦਾ ਇਹ ਨਵਾਂ ਅੰਦਾਜ ਸਭ ਨੂੰ ਪਸੰਦ ਆਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.