School Closed: ਸ਼ੀਤ ਲਹਿਰ… ਫਿਰ ਆਇਆ ਇਹ ਨਵਾਂ ਹੁਕਮ, ਹੁਣ ਇਨ੍ਹੇਂ ਦਿਨ ਬੰਦ ਰਹਿਣਗੇ ਸਕੂਲ, ਜਾਣੋ

UP School Closed Today
School Closed: ਸ਼ੀਤ ਲਹਿਰ... ਫਿਰ ਆਇਆ ਇਹ ਨਵਾਂ ਹੁਕਮ, ਹੁਣ ਇਨ੍ਹੇਂ ਦਿਨ ਬੰਦ ਰਹਿਣਗੇ ਸਕੂਲ, ਜਾਣੋ

UP School Closed Today: ਪ੍ਰਯਾਗਰਾਜ (ਏਜੰਸੀ)। ਪ੍ਰਯਾਗਰਾਜ ਵਿੱਚ ਵੱਧ ਰਹੀ ਠੰਢ, ਸ਼ੀਤ ਲਹਿਰ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ, ਜ਼ਿਲ੍ਹੇ ’ਚ ਅੱਠਵੀਂ ਜਮਾਤ ਤੱਕ ਦੇ ਸਕੂਲ 15 ਜਨਵਰੀ ਤੱਕ ਬੰਦ ਰਹਿਣਗੇ। ਜ਼ਿਲ੍ਹਾ ਸਕੂਲ ਇੰਸਪੈਕਟਰ (ਡੀਆਈਓਐਸ) ਪੀਐਨ ਸਿੰਘ ਨੇ ਸੋਮਵਾਰ ਨੂੰ ਇਸ ਸਬੰਧ ’ਚ ਇੱਕ ਆਦੇਸ਼ ਜਾਰੀ ਕੀਤਾ। ਇਸ ਸਮੇਂ ਦੌਰਾਨ, ਅਧਿਆਪਕ ਤੇ ਹੋਰ ਸਟਾਫ ਆਪਣੀਆਂ ਨਿਰਧਾਰਤ ਡਿਊਟੀਆਂ ਨਿਭਾਉਣ ਲਈ ਸਕੂਲਾਂ ਤੇ ਦਫਤਰਾਂ ’ਚ ਮੌਜ਼ੂਦ ਰਹਿਣਗੇ। ਡੀਆਈਓਐਸ ਨੇ ਸਾਰੇ ਬੋਰਡਾਂ ਦੇ ਪ੍ਰਿੰਸੀਪਲਾਂ ਨੂੰ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਖਬਰ ਵੀ ਪੜ੍ਹੋ : Venezuela Crisis: ਵੈਨੇਜ਼ੂਏਲਾ ਸੰਕਟ, ਲੋਕਤੰਤਰ ਜਾਂ ਅਮਰੀਕੀ ਹੋਂਦ

ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਸਕੂਲ ਤੇ ਕਾਲਜ਼ ਬੰਦ ਰੱਖਣ ਦੇ ਆਦੇਸ਼

ਇਸ ਦੌਰਾਨ, ਤੇਜ਼ ਸ਼ੀਤ ਲਹਿਰ ਕਾਰਨ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਭਰ ਦੇ ਸਾਰੇ ਇੰਟਰਮੀਡੀਏਟ ਸਕੂਲ ਤੇ ਕਾਲਜ 5 ਜਨਵਰੀ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਹੁਣ, ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲ 15 ਜਨਵਰੀ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। UP School Closed Today

ਨਵੇਂ ਸਾਲ ਦੀ ਸਭ ਤੋਂ ਠੰਢੀ ਰਾਤ | UP School Closed Today

ਐਤਵਾਰ ਦੀ ਰਾਤ ਨਵੇਂ ਸਾਲ ਦੀ ਸਭ ਤੋਂ ਠੰਢੀ ਸੀ। ਪਹਾੜਾਂ ਤੋਂ ਆਉਣ ਵਾਲੀਆਂ ਠੰਢੀਆਂ ਪੱਛਮੀ ਹਵਾਵਾਂ ਕਾਰਨ ਘੱਟੋ-ਘੱਟ ਤਾਪਮਾਨ ਲਗਭਗ ਛੇ ਡਿਗਰੀ ਘੱਟ ਕੇ 6.7 ਡਿਗਰੀ ਸੈਲਸੀਅਸ ਹੋ ਗਿਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 24 ਘੰਟਿਆਂ ਬਾਅਦ ਵੀ 15.8 ਡਿਗਰੀ ਸੈਲਸੀਅਸ ’ਤੇ ਹੀ ਰਿਹਾ। ਸੋਮਵਾਰ ਨੂੰ, ਲੋਕ ਦਿਨ ਭਰ ਕੜਾਕੇ ਦੀ ਠੰਢ ’ਚ ਕੰਬਦੇ ਰਹੇ। ਦੁਪਹਿਰ ਦੀ ਧੁੱਪ ਕਮਜ਼ੋਰ ਸੀ। ਆਈਵੀਵੀ ਦੇ ਮੌਸਮ ਵਿਗਿਆਨੀ ਡਾ. ਸ਼ੈਲੇਂਦਰ ਰਾਏ ਦੇ ਅਨੁਸਾਰ, ਪੱਛਮੀ ਹਵਾਵਾਂ ਨੇ ਦਿਨ ਦੌਰਾਨ ਠੰਢ ਵਧਾ ਦਿੱਤੀ। ਮੰਗਲਵਾਰ ਨੂੰ ਧੁੱਪ ਨਿਕਲਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨ ਕੜਾਕੇ ਦੀ ਠੰਢ ਰਹਿਣ ਦੀ ਉਮੀਦ ਹੈ।