ਹੁਣ ਸਾਬਕਾ ਫੌਜੀਆਂ ‘ਤੇ ਅੱਖ, ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ

Code of Conduct, After, Retirement

ਹੁਣ ਸਾਬਕਾ ਫੌਜੀਆਂ ‘ਤੇ ਅੱਖ, ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ

ਨਵੀਂ ਦਿੱਲੀ (ਏਜੰਸੀ)। ਸੋਸ਼ਲ ਮੀਡੀਆ ‘ਤੇ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਲੱਗਣ ਵਾਲੇ ਇਲਜ਼ਾਮਾਂ ‘ਤੇ ਲਗਾਮ ਲਈ ਸੈਨਾ ਜਲਦੀ ਹੀ ਆਪਣੇ ਸਾਬਕਾ ਸੈਨਿਕਾਂ ਖਿਲਾਫ ‘ਕੋਡ ਆਫ਼ ਕੰਡਕਟ’ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਾਰੇ ਸੈਨਿਕਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਲਿਖਤ ‘ਚ ਕਹਿਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਇਸ ਕੋਡ ਆਫ਼ ਕੰਡਕਟ ਤਹਿਤ ਆਪਣਾ ਵਤੀਰਾ ਰੱਖਣਗੇ। Code of Conduct

ਇਹ ਨਿਯਮ ਇੱਕ ਸਿਪਾਹੀ ਤੋਂ ਲੈ ਕੇ ਜਨਰਲ ਰੈਂਕ ਤਕ ਦੇ ਅਧਿਕਾਰੀ ਤਕ ‘ਤੇ ਲਾਗੂ ਹੋਵੇਗਾ। ਹਾਸਲ ਜਾਣਕਾਰੀ ਮੁਤਾਬਕ, ਥਲ ਸੈਨਾ ਮੁੱਖ ਦਫਤਰ ਸਥਿਤ ਐਡਜੂਟੈਂਟ ਬ੍ਰਾਂਚ ਇਸ ਤਹਿਤ ਨਿਯਮ ਬਣਾਉਣ ‘ਤੇ ਕੰਮ ਕਰ ਰਹੀ ਹੈ। ਇਸ ਤਹਿਤ ਸੈਨਾ ਦੇ ਕਿਸੇ ਵੀ ਵੱਡੇ ਅਧਿਕਾਰੀ ‘ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਨਾ ਲੱਗ ਸਕੇ।

ਸੋਸ਼ਲ ਮੀਡੀਆ ‘ਤੇ ਕਈ ਵਾਰ ਸੈਨਾ ਦੇ ਸਾਬਕਾ ਅਧਿਕਾਰੀ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਇਲਜ਼ਾਮ ਲਾਉਂਦੇ ਰਹਿੰਦੇ ਹਨ। ਕਈ ਵਾਰ ਸੈਨਾ ਤੇ ਸੈਨਿਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੁਹਿੰਮ ਵੀ ਸ਼ੁਰੂ ਕੀਤੀ ਜਾਂਦੀ ਹੈ। ਇਸ ਕਰਕੇ ਸੈਨਾ ਸੁਰਖੀਆਂ ‘ਚ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਸੈਨਾ ਇਨ੍ਹਾਂ ਸਭ ‘ਤੇ ਲਗਾਮ ਲਾਉਣ ਦਾ ਵਿਚਾਰ ਕੀਤਾ ਹੈ।

ਇਸ ਨਿਯਮ ਲਈ ਵੀ ਤਿੰਨਾਂ ਸੈਨਾਵਾਂ ਦਾ ਤਿਆਰ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਤੋਂ ਵੀ ਇਸ ਲਈ ਇਜਾਜ਼ਤ ਲੈਣੀ ਹੋਵੇਗੀ ਕਿਉਂਕਿ ਆਰਮੀ ਐਕਟ ਸਾਬਕਾ ਸੈਨਿਕਾਂ ‘ਤੇ ਲਾਗੂ ਨਹੀਂ ਹੁੰਦਾ। ਇਸ ਕੋਡ ਆਫ਼ ਕੰਡਕਟ ਲਈ ਸਾਬਕਾ ਸੈਨਿਕਾਂ ‘ਚ ਰੋਸ ਵੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।