ਕੋਲੇ ਦੀ ਕਮੀ : ਦਿੱਲੀ-ਯੂਪੀ ’ਚ ਡੂੰਘਾ ਹੋਇਆ ਬਿਜਲੀ ਸੰਕਟ

ਕੋਲੇ ਦੀ ਭਾਰੀ ਕਮੀ ਨਾਲ ਜੂਝ ਰਹੇ ਪਲਾਂਟ

  • ਇੱਕ ਮਹੀਨੇ ਦੀ ਬਜਾਇ ਸਿਰਫ਼ ਇੱਕ ਦਿਨ ਬਚਿਆ ਸਟਾਕ

(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕੋਲੇ ਦੀ ਲੋੜੀਂਦੀ ਉਪਲੱਬਧਾ ਹੋਣ ਦੇ ਦਾਅਦੇ ਦੇ ਬਾਵਜ਼ੂਦ ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਖੇਤਰਾਂ ’ਚ ਕੋਲੇ ਦੀ ਕਮੀ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਬਿਜਲੀ ਉਤਪਾਦਨ ਨਹੀਂ ਹੋ ਪਾ ਰਿਹਾ ਹੈ ਤੇ ਵੱਡੇ ਪੈਮਾਨੇ ’ਤੇ ਬਿਜਲੀ ਦੀ ਕਟੌਤੀ ਕੀਤੀ ਜਾ ਰਹੀ ਹੈ।  ਦਿੱਲੀ ’ਚ ਬਿਜਲੀ ਸਪਲਾਈ ਕਰਨ ਵਾਲੀ ਟਾਟਾ ਪਾਵਰ ਕੰਪਨੀ ਨੇ ਲੋਕਾਂ ਨੂੰ ਬਿਜਲੀ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਕਿ ਕੋਲੇ ਦੀ ਕਮੀ ਕਾਰਨ ਊਰਜਾ ਪੈਦਾ ਕਰਨ ’ਚ ਅੜਿੱਕਾ ਪੈਦਾ ਹੋ ਰਿਹਾ ਹੈ ਬਿਜਲੀ ਸਪਲਾਈ ’ਚ ਕਟੌਤੀ ਕੀਤੀ ਜਾ ਸਕਦੀ ਹੈ ਦਿੱਲੀ ਦੇ ਕਈ ਇਲਾਕਿਆਂ ’ਚ ਲੋੜੀਂਦੀ ਬਿਜਲੀ ਦੀ ਸਪਲਾਈਂ ਹੋ ਪਾ ਰਹੀ ਹੈ।

ਕੇਂਦਰ ਸਰਕਾਰ ਤੋਂ ਮੰਗੀ ਮੱਦਦ

ਦਿੱਲੀ ਦੇ ਬਿਜਲੀ ਮੰਤਰੀ ਸਤੇਂਦਰ ਜੈਨ ਨੇ ਇਸ ਸਬੰਧੀ ਇੱਕ ਉੱਚ ਪੱਧਰੀ ਬੈਠਕ ਵੀ ਕੀਤੀ ਹੈ, ਜਿਸ ’ਚ ਕੇਂਦਰ ਸਰਕਾਰ ਤੋਂ ਦਿੱਲੀ ਲਈ ਲੋੜੀਂਦੀ ਮਾਤਰਾ ’ਚ ਕੋਲਾ ਮੁਹੱਈਆ ਕਰਾਉਣ ਦੀ ਮੰਗ ਕੋਲਾ ਮੰਤਰਾਲੇ ਤੋਂ ਕੀਤੀ ਗਈ ਹੈ ਦਿੱਲੀ ਨੂੰ ਐਨਟੀਪੀਸੀ ਤੋਂ ਕੋਲੇ ਦੀ ਸਪਲਾਈ ਕੀਤੀ ਜਾਂਦੀ ਹੈ ਦਿੱਲੀ ਕੋਲ ਘੱਟ ਤੋਂ ਘੱਟ ਇੱਕ ਮਹੀਨੇ ਦਾ ਕੋਲਾ ਸਟਾਕ ਰਹਿੰਦਾ ਸੀ ਪਰ ਹੁਣ ਇਹ ਘੱਟ ਇੱਕ ਦਿਨ ਦਾ ਹੋ ਗਿਆ ਹੈ, ਜਿਸ ਨਾਲ ਦਿੱਲੀ ’ਚ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ

ਰਾਜਧਾਨੀ ’ਚ ਦੋ ਤੋਂ ਛੇ ਘੰਟਿਆਂ ਦੀ ਕਟੌਤੀ

ਦਿੱਲੀ ’ਚ ਬਿਜਲੀ ਦੀ ਸਪਲਾਈ ਕਰਨ ਵਾਲੇ ਟਾਟਾ ਪਾਵਰ ਦਾ ਕਹਿਣਾ ਹੈ ਕਿ ਕੋਲੇ ਦੀ ਕਮੀ ਦਾ ਉਸ ਨੂੰ ਭਾਰੀ ਸੰਕਟ ਝੱਲਣਾ ਪਿਆ ਹੈ, ਜਿਸ ਕਾਰਨ ਉੱਤਰ ਤੇ ਉੱਤਰ ਪੱਛਮੀ ਦਿੱਲੀ ’ਚ ਬਿਜਲੀ ਸਪਲਾਈ ’ਚ ਦੋ ਤੋਂ ਛੇ ਘੰਟਿਆਂ ਦੀ ਕਟੌਤੀ ਕੀਤੀ ਜਾ ਸਕਦੀ ਹੈ ਦਿੱਲੀ ਦੇ ਹੋਰ ਇਲਾਕਿਆਂ ’ਚ ਵੀ ਬਿਜਲੀ ਕਟੌਤੀ ਕੀਤੀ ਜਾ ਸਕਦੀ ਹੈ।

ਯੂਪੀ ’ਚ 8 ਪਲਾਂਟ ਠੱਪ

ਉੱਤਰ ਪ੍ਰਦੇਸ਼ ’ਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ ਤੇ ਉੱਥੇ 14 ਪਲਾਂਟ ਕੰਮ ਨਹੀਂ ਕਰ ਰਹੇ ਹਨ, ਜਿਸ ’ਚੋਂ ਅੱਠ ਪਲਾਂਟਾਂ ’ਚ ਕੋਲੇ ਦੀ ਕਮੀ ਕਾਰਨ ਉਤਪਾਦਨ ਨਹੀਂ ਹੋ ਪਾ ਰਿਹਾ ਹੈ। ਦਿੱਲੀ ਨਾਲ ਲੱਗਦੇ ਨੋਇਡਾ ’ਚ ਪਿਛਲੇ ਦੋ ਦਿਨਾਂ ਤੋਂ ਲੋਕਾਂ ਨੂੰ ਦੋ ਤੋਂ ਪੰਜ ਘੰਟਿਆਂ ਤੱਕ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੋਇਡਾ ਪਾਵਰ ਕੰਪਨੀ ਲਿਮਟਿਡ ਦਾ ਕਹਿਣਾ ਹੈ ਕਿ ਉਸਦੇ ਕੋਲ 20 ਤੋਂ 25 ਫੀਸਦੀ ਤੱਕ ਕੋਲੇ ਦੀ ਕਮੀ ਹੋ ਗਈ ਹੈ, ਜਿਸ ਕਾਰਨ ਊਰਜਾ ਪਲਾਂਟ ਨਹੀਂ ਚਲਾਏ ਜਾ ਰਹੇ ਹਨ ਤੇ ਖੇਤਰ ’ਚ ਬਿਜਲੀ ਦਾ ਭਾਰੀ ਸੰਕਟ ਪੈਦਾ ਹੋ ਸਕਦਾ ਹੈ।

17 ਦੀ ਬਜਾਇ ਸਿਰਫ਼ 15 ਹਜ਼ਾਰ ਮੈਗਾਵਾਟ ਦਾ ਉਤਪਾਦਨ

ਉੱਤਰ ਪ੍ਰਦੇਸ਼ ’ਚ ਬਿਜਲੀ ਦਾ ਸੰਕਟ ਇਸ ਕਦਰ ਡੂੰਘਾ ਹੋਇਆ ਹੈ, ਇਸ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ’ਚ 1700 ਮੈਗਾਵਾਟ ਬਿਜਲੀ ਦੀ ਜ਼ਰੂੂਰਤ ਹੈ ਪਰ ਉੱਥੇ ਸਿਰਫ਼ 1500 ਮੈਗਾਵਾਟ ਬਿਜਲੀ ਦਾ ਹੀ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ ਕਈ ਘੰਟਿਆਂ ਤੱਕ ਬਿਜਲੀ ਕਟੌਤੀ ਕਰਨੀ ਪੈ ਰਹੀ ਹੈ।

ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖਤਰਾ ਬਿਲਕੁਲ ਵੀ ਨਹੀਂ ਹੈ ਕੋਲ ਇੱਡੀਆ ਲਿਮਟਿਡ ਕੋਲ 24 ਦਿਨਾਂ ਦੀ ਕੋਲੇ ਦੀ ਮੰਗ ਦੇ ਬਰਾਬਰ 43 ਮਿਲੀਅਨ ਟਨ ਮਾਤਰਾ ’ਚ ਕੋਲੇ ਦਾ ਸਟਾਕ ਮੌਜ਼ੂਦ ਹੈ।
ਪ੍ਰਹਿਲਾਦ ਜੋਸ਼ੀ, ਕੇਂਦਰੀ ਕੋਲਾ ਮੰਤਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ