‘ਪੌਦਾ ਮੁਹਿੰਮ’ ’ਚ ਜਨਤਾ ਹਿੱਸੇਦਾਰੀ ਤੈਅ ਕਰੇ, ਸੂਬੇ ਭਰ ’ਚ 3 ਕਰੋੜ ਪੌਦੇ ਲਾਉਣ ਦਾ ਟੀਚਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਪੌਦੇ ਲਾਉਣ ਦੀ ਮੁਹਿੰਮ ’ਚ ਹਿੱਸੇਦਾਰੀ ਦੇਣ ਲਈ ਯੋਜਨਾ ’ਤੇ ਵੱਡੇ ਪੱਧਰ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਖੱਟਰ ਸੋਮਵਾਰ ਨੂੰ ਜੰਗਲਾਤ ਅਤੇ ਜੰਗਲਾਤ ਜੀਵ ਵਿਭਾਗ ਦੇ ਪੌਦੇ ਲਾਉਣ ਦੀ ਮੁਹਿੰਮ ਅਤੇ ਜਿਓ ਟੈਗਿੰਗ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ’ਚ ਤਿੰਨ ਕਰੋੜ ਪੌਦੇ ਲਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਮੀਟਿੰਗ ’ਚ ਸੂਬੇ ਦੇ ਜੰਗਲਾਤ ਅਤੇ ਜੰਗਲਾਤ ਮੰਤਰੀ ਕੰਵਰ ਪਾਲ ਵੀ ਮੀਟਿੰਗ ’ਚ ਮੌਜੂਦ ਸਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਲ ਆਕਸੀਜਨ-ਜੰਗਲਾਤ ਸਾਲ ਦੇ ਨਾਂਅ ਨਾਲ ਜਾਣਿਆ ਜਾਵੇ, ਇਸ ਮਾਨਸਿਕਤਾ ਦੇ ਨਾਲ ਅਧਿਕਾਰੀ ਕਾਰਜ ਕਰਨ ਇਸ ਦੌਰਾਨ ਸੂਬੇ ’ਚ ਵਾਤਾਵਰਣ ਅਤੇ ਜਲ ਸੁਰੱਖਿਆਂ ਦਾ ਅਧਿਆਏ ਧਿਆਨ ’ਚ ਰੱਖਦੇ ਹੋਏ ਪੌਦੇ ਲਾਉਣ ਦੀ ਮੁਹਿੰਮ ਚਲਾਉਣ ਅਤੇ ਇਸ ਮੁਹਿੰਮ ’ਚ ਨਾ ਸਿਰਫ਼ ਸਕੂਲੀ ਵਿਦਿਆਰਥੀ ਸਗੋਂ ਆਮ ਲੋਕਾਂ ਨੂੰ ਵੀ ਹਿੱਸੇਦਾਰ ਬਣਾਓ। ਉਨ੍ਹਾਂ ਕਿਹਾ ਕਿ ਵਣ ਵਿਭਾਗ ਅਜਿਹੀ ਯੋਜਨਾ ਬਣਾਏ ਕਿ ਆਮ ਜਨਤਾ ਨੂੰ ਬਰਸਾਤ ਦੇ ਸੀਜਨ ’ਚ ਪੌਦੇ ਆਸਾਨੀ ਨਾਲ ਅਤੇ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮੁਹੱਈਆ ਹੋ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।