ਆਮ ਆਦਮੀ ਪਾਰਟੀ ਦੇ ਉੁਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਚੋਣ ਪ੍ਰਚਾਰ
(ਸੱਚ ਕਹੂੰ ਨਿਊਜ਼) ਫਰੀਦਕੋਟ। ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਫਰੀਦਕੋਟ ਵਿਖੇ ਆਮ ਆਦਮੀ ਪਾਰਟੀ ਦੇ ਉੁਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਮੁੱਖ ਮੰਤਰੀ ਮਾਨ (Bhagwant Mann) ਨੇ ਜੈਤੋ ’ਚ ਕਰਮਜੀਤ ਅਨਮੋਲ ਦੇ ਹੱਕ ’ਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨਾਲ ਗੱਡੀ ’ਚ ਆਪ ਉਮੀਦਵਾਰ ਕਰਮਜੀਤ ਅਨਮੋਲ ਵੀ ਮੌਜ਼ੂਦ ਰਹੇ। ਲੋਕ ਸਭਾ ਹਲਕਾ ਫ਼ਰੀਦਕੋਟ ਦੇ ਲੋਕਾਂ ਦਾ ਜਨੂੰਨ ਤੇ ਪਿਆਰ ਵੇਖ ਕੇ ਮਾਨ ਖੁਸ਼ ਨਜ਼ਰ ਆਏ। ਉਨਾਂ ਕਿਹਾ ਕਿ ਜਦੋਂ ਵੀ ਜੈਤੋ ਆਇਆ ਹਾਂ ਲੋਕਾਂ ਦਾ ਪਿਆਰ ਅੱਗੇ ਨਾਲੋਂ ਵੱਧ ਹੀ ਮਿਲਦਾ ਹੈ। ਤੁਸੀ ਬਜ਼ੁਰਗਾਂ ਬੱਚਿਆਂ ਸਮੇਤ ਸਾਡਾ ਸਵਾਗਤ ਕਰਨ ਲਈ ਘਰਾਂ ’ਚੋ ਬਾਹਰ ਆਏ ਹੋ ਸਾਡਾ ਮਾਨ ਸਨਮਾਨ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 13-0 ਕਰਨਾ ਹੈ। ਉਨ੍ਹਾਂ ਕਿਹਾ ਕਿ ਹਾਲੇ ਸਵਾਂ 2 ਸਾਲ ਹੋਏ ਹਨ। (Bhagwant Mann)
ਇਹ ਵੀ ਪੜ੍ਹੋ: ਹਰਿਆਣਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਹੱਦ ਦੇ ਰਸਤੇ ਕੀਤੇ ਸੀਲ, ਲੋਕ ਹੋ ਰਹੇ ਹਨ ਪ੍ਰੇਸ਼ਾਨ
ਇਸ ਮੌਕੇ ਮੁੱਖ ਮੰਤਰੀ ਮਾਨ (Bhagwant Mann) ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ’ਚ ਗਰੀਬੀ ਤਾਂ ਹੀ ਖਤਮ ਹੋਵੇਗੀ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ। ਸਾਡੀ ਸਰਕਾਰ ਨੇ ਪੰਜਾਬ ‘ਚ 2 ਸਾਲਾਂ ‘ਚ ਹੀ 43 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਮੁਫ਼ਤ ਇਲਾਜ, ਮੁਫ਼ਤ ਬਿਜਲੀ, ਚੰਗੀ ਸਿੱਖਿਆ, ਸ਼ਾਨਦਾਰ ਸਕੂਲ ਅਤੇ ਹਸਪਤਾਲ ਵਰਗੀਆਂ ਸਹੂਲਤਾਂ ਪੰਜਾਬੀਆਂ ਨੂੰ ਦਿੱਤੀਆਂ ਹਨ। ਰਾਸ਼ਨ ਘਰ-ਘਰ ਪਹੁੰਚ ਰਿਹਾ ਹੈ। ਪੰਜਾਬ ‘ਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਕਰ ਦਿੱਤੇ., ਜਿਸ ਨਾਲ ਪੰਜਾਬੀਆਂ ਦਾ ਇੱਕ ਦਿਨ ਦਾ 58 ਲੱਖ 77 ਹਜ਼ਾਰ ਰੁਪਏ ਬੱਚਣ ਲੱਗ ਪਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸੂਬੇ ’ਚ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ। (Bhagwant Mann)
ਕਰਮਜੀਤ ਅਨਮੋਲ ਨੇ ਕੀਤਾ ਧੰਨਵਾਦ
ਇਸ ਮੌਕੇ ਕਰਮਜੀਤ ਅਨਮੋਲ ਨੇ ਭਿਆਨਕ ਗਰਮੀ ’ਚ ਪਹੁੰਚੇ ਲੋਕਾਂ ਦਾ ਰੋਡ ਸ਼ੋਅ ’ਚ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹ੍ਵਾਂ ਮੁੱਖ ਮੰਤਰੀ ਮਾਨ ਦਾ ਵੀ ਧੰਨਵਾਦ ਕਰਦਿਆਂ ਕਿਹਾ ਮੁੱਖ ਮਾਨ ਨੇ ਹਮੇਸ਼ਾ ਮੇਰਾ ਹੱਥ ਫੜ ਕੇ ਰੱਖਿਆ ਭਾਵੇਂ ਐਕਟਿੰਗ ਦਾ ਖੇਤਰ ਹੋਵੇ , ਭਾਵੇ ਰਾਜਨੀਤੀ ਦਾ।