ਸੀਐਮ ਚੰਨੀ ਨੇ ਪੇਸ਼ ਕੀਤਾ 70 ਦਿਨਾਂ ਦਾ ਰਿਪੋਰਟ ਕਾਰਡ

36,000 ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਨੂੰਨ ਬਣਾਇਆ

  • ਖਜਾਨਾ ਲੋਕਾਂ ਦਾ ਹੈ ਤੇ ਲੋਕਾਂ ਲਈ ਹੀ ਹੈ
  • ਇਹ ਚੰਨੀ ਸਰਕਾਰ ਨਹੀਂ ਚੰਗੀ ਸਰਕਾਰ ਹੈ
  • ਮੈਂ ਐਲਾਨਜੀੇਤ ਨਹੀਂ, ਮੈਂ ਵਿਸ਼ਵਾਸਜੀੇੇਤ ਹਾਂ 
  • ਮੈਂ ਸਿਰਫ ਐਲਾਨ ਹੀ ਨਹੀਂ ਕਰਦਾ ਲਾਗੂ ਵੀ ਕੀਤੇ
  • ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ
  • ਕੇਜਰੀਵਾਲ ਤੇ ਵੀ ਵਰ੍ਹੇ ਚੰਨੀ
  • ਜ਼ੀਰੋ ਵਾਲੇ ਸਾਡੇ ਕੋਲ ਲੱਖਾਂ ਬਿੱਲ ਹਨ
  • ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਗ੍ਹਾ ਪਤੀ ਨੂੰ ਨੌਕਰੀ ਮਿਲੇਗੀ
  • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਹੁਣ ਤੱਕ ਦਾ ਰਿਪੋਰਟ ਕਾਰਡ ਪੇਸ਼ ਕੀਤਾ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨਾਂ ਆਪਣੀ 70 ਦਿਨਾਂ ਦੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ। ਰਾਜਪਾਲ ਵੱਲੋਂ ਮਨਜ਼ੂਰੀ ਮਿਲਦੇ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਉਹ ਜੋ ਵੀ ਐਲਾਨ ਕਰਦੇ ਹਨ ਉਸ ਨੂੰ ਪੂਰਾ ਕਰਦੇ ਹਨ । ਉਨ੍ਹਾਂ ਕਿਹਾ ਕਿ ਹੁਣ ਦਰਜਾ ਚਾਰ ਮੁਲਾਜ਼ਮਾਂ ਦੀ ਨਿਯੁਕਤੀ ਰੈਗੂਲਰ ਹੋਵੇਗੀ। ਉਨ੍ਹਾਂ ਨੂੰ ਠੇਕੇ ‘ਤੇ ਨਹੀਂ ਰੱਖਿਆ ਜਾਵੇਗਾ। ਮੁੱਖ ਮੰਤਰੀ ਵੱਲੋਂ ਹੁਣ ਤੱਕ ਜੋ ਵੀ ਫੈਸਲੇ ਕੀਤੇ ਹਨ, ਉਨਾਂ ਦੇ ਨੋਟੀਫਿਕੇਸ਼ਨ ਵੀ ਵਿਖਾਏ ਗਏ। ਉਨਾਂ ਕਿਰਾ ਉਹ ਜੋ ਵੀ ਬੋਲਦੇ ਹਨ ਉਹ ਕਾਨੂੰਨ ਬਣਦਾ ਹੈ।

ਅਗਲੀਆਂ ਚੋਣਾਂ ‘ਚ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਨਹੀਂ ਸੀ ਪਰ ਪਾਰਟੀ ਨੇ ਬਣਾਇਆ ਹੈ। ਪਾਰਟੀ ਭਵਿੱਖ ਵਿੱਚ ਜੋ ਵੀ ਫੈਸਲਾ ਕਰੇਗੀ, ਮੈਂ ਉਸ ਨੂੰ ਸਵੀਕਾਰ ਕਰਾਂਗਾ। ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗਾ।

ਉਨ੍ਹਾਂ ਕਿਹਾ ਮੈਂ ਇਸ ਮੁੱਦੇ ਨੂੰ ਪਹਿਲਾਂ ਵੀ ਉਠਾਇਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਸੁਣੀ ਅਤੇ ਕਾਨੂੰਨ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੌਕਰੀ ਕਰਦੀ ਸੀ। ਹੁਣ ਜੇਕਰ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਗ੍ਹਾ ਪਤੀ ਨੂੰ ਨੌਕਰੀ ਮਿਲੇਗੀ। ਇਸ ਦੇ ਲਈ ਅਸੀਂ ਜਲਦੀ ਹੀ ਇੱਕ ਕਾਨੂੰਨ ਲੈ ਕੇ ਆ ਰਹੇ ਹਾਂ।

ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਲੋਕ ਸੇਵਾਮੁਕਤ ਹੋਣ ਤੋਂ ਬਾਅਦ ਵੀ ਦਫ਼ਤਰ ਵਿੱਚ ਲੱਗੇ ਰਹਿਣਗੇ। ਇਸੇ ਲਈ ਪੱਤਰ ਕੱਢਿਆ ਗਿਆ ਕਿ 58 ਸਾਲਾਂ ਬਾਅਦ ਨੌਕਰੀ ਨਹੀਂ ਮਿਲੇਗੀ। ਉਨ੍ਹਾਂ ਦੀ ਥਾਂ ਨਵੇਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦੇ ਧਰਨੇ ਦੀ ਉਡੀਕ ਨਹੀਂ ਕੀਤੀ। ਕਿਸਾਨ ਯੂਨੀਅਨ ਮੈਨੂੰ ਮਿਲਣ ਆਈ ਅਤੇ ਮੈਂ ਫੈਸਲਾ ਕੀਤਾ ਕਿ 50 ਰੁਪਏ ਵਿੱਚੋਂ 35 ਰੁਪਏ ਸਰਕਾਰ ਦੇਵੇਗੀ। ਜਲਦੀ ਹੀ ਗੰਨਾ ਮਿੱਲਾਂ ਚਾਲੂ ਹੋ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here