ਚੰਡੀਗੜ੍ਹ (ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ)। Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਮਾਨ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪੰਜਾਬ ’ਚ ਨਸ਼ਾ ਕਾਫੀ ਗੰਭੀਰ ਵਿਸ਼ਾ ਹੈ। ਪਹਿਲਾਂ ਵਾਲਿਆਂ ਸਰਕਾਰਾਂ ਨੇ ਨੌਜਵਾਨ ਨੂੰ ਨਾ ਹੀ ਗਰਾਉਂਡ ਦਿੱਤੇ ਤੇ ਨਾ ਹੀ ਕਿਤਾਬਾਂ ਦਿੱਤੀਆਂ। ਅੱਜ ਦੇ ਸਮੇਂ ’ਚ ਖੇਡਾਂ ਸਭ ਤੋਂ ਵਧੀਆ ਤਰੀਕਾ ਹਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ। ਮਾਨ ਨੇ ਕਿਹਾ 13 ਹਜ਼ਾਰ ਪਿੰਡਾਂ ’ਚ ਖੇਡ ਦੇ ਗਰਾਉਂਡ ਬਣਾਏ ਜਾਣਗੇ। Punjab News
ਇਹ ਖਬਰ ਵੀ ਪੜ੍ਹੋ : Haryana-Punjab Weather: ਪੰਜਾਬ ਤੇ ਹਰਿਆਣਾ ਵਾਲਿਆਂ ਲਈ ਜ਼ਰੂਰੀ, ਪੜ੍ਹੋ ਹੜ੍ਹਾਂ ਸਬੰਧੀ ਇਹ ਭਵਿੱਖਬਾਣੀ, ਅਗਲੇ 24 ਘੰ…
ਪਹਿਲੇ ਫੇਜ਼ ’ਚ 3083 ਗਰਾਉਂਡ ਬਣਾਏ ਜਾਣਗੇ ਤੇ ਉਨ੍ਹਾਂ ’ਚ ਨਵੇਂ ਕੋਚ ਵੀ ਰੱਖੇ ਜਾਣਗੇ। ਮਾਨ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਤਿਆਰੀ ਲਈ ਵੀ ਪੈਸੇ ਦੇ ਰਹੇ ਹਾਂ, ਪੰਜਾਬੀਆਂ ਕੋਲ ਟੈਲੰਟ ਹੈ, ਬਸ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਜਦੋਂ ਖੇਡਣਗੇ ਤਾਂ ਸਰੀਰ ਨਾਲ ਪਿਆਰ ਹੋ ਜਾਵੇਗਾ ਜਦੋਂ ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ੇ ਤੋਂ ਬਚਣਗੇ, ਹੁਣ 4000 ਹਜ਼ਾਰ ਮਾਡਰਨ ਗ੍ਰਾਊਂਡ ਪਿੰਡਾਂ ’ਚ ਵੇਖਣ ਨੂੰ ਮਿਲਣਗੇ। ਦੇਸ਼ ਲਈ ਖੇਡ ਚੁੱਕੇ ਖਿਡਾਰੀਆਂ ਨੂੰ ਕੋਚਿੰਗ ਲਈ ਰੱਖਾਂਗੇ। ਅਸੀਂ ਬੱਚਿਆਂ ਨੂੰ ਖੇਡਾਂ ਦਾ ਮਾਹੌਲ ਦਿਆਂਗੇ। ਮਾਨ ਨੇ ਕਿਹਾ ਕਿ ਵੇਖੋ ਇਸ ਸਮੇਂ ਕ੍ਰਿਕੇਟ, ਹਾਕੀ ਤੇ ਫੁੱਟਬਾਲ ਟੀਮਾਂ ਦੇ ਕਪਤਾਨ ਪੰਜਾਬੀ ਹੀ ਹਨ। Punjab News