ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਸ਼ਹੀਦ ਭਗਤ ਸਿੰ...

    ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਖਟਕੜ ਕਲਾਂ ਪਹੁੰਚੇ ਸੀਐਮ ਭਗਵੰਤ ਮਾਨ

    Shaheed Bhagat Singh

    (ਸੱਚ ਕਹੂੰ ਨਿਊਜ਼) ਖਟਕੜ ਕਲਾਂ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਭਗਤ ਸਿੰਘ ਜੀ ਦੇ 116ਵੇਂ ਜਨਮਦਿਨ ਮੌਕੇ ਰਾਜ ਪੱਧਰੀ ਸਮਾਗਮ ’ਚ ਖਟਕੜ ਕਲਾਂ ਪਹੁੰਚੇ। ਖਟਕੜ ਕਲਾਂ ਪਹੁੰਚਦੇ ਹੀ ਮੁੱਖ ਮੰਤਰੀ ਮਾਨ ਨੇ ਸਭ ਤੋਂ ਪਹਿਲਾਂ ਸ਼ਹੀਦ ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨਾਂ ਕਿਹਾ ਕਿ ਅੰਗਰੇਜ਼ ਹਕੂਮਤ ਦੀ ਜੜ੍ਹਾਂ ਹਿਲਾਉਣ ਵਾਲੇ ਯੋਧੇ ਸ਼ਹੀਦ ਭਗਤ ਸਿੰਘ ਨੂੰ ਮੇਰਾ ਦਿਲੋਂ ਸਲਾਮ ਹੈ। ਉਨਾਂ ਕਿਹਾ ਸ਼ਹੀਦ ਭਗਤ ਸਿੰਘ ਦੇ ਖਿਆਲ ਬਹੁਤ ਵੱਡੇ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਚ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ, ਮਿਊਜ਼ਮ ਅਤੇ ਲਾਈਬ੍ਰੇਰੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨਾਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਪੂਰਨਿਆਂ ’ਤੇ ਚੱਲਣ ਦੀ ਵੀ ਅਪੀਲ ਕੀਤੀ।  ਇਸ ਤੋਂ ਇਲਾਵਾ ਸੀਐਮ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ :
    ਮੈਂ ਜਜ਼ਬਿਆਂ ਦੀ ਕਿਤਾਬ ਹਾਂ..ਮੇਰੇ ਸ਼ਬਦ ਫ਼ੌਲਾਦੀ ਨੇ
    ਦੇਸ਼ ਭਗਤੀ ਮੇਰਾ ਸਰੀਰ ਹੈ..ਤੇ ਇਰਾਦੇ ਇਨਕਲਾਬੀ ਨੇ..!
    ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ…ਜੋ ਰਹਿੰਦੀ ਦੁਨੀਆ ਤੀਕ ਸਾਡੇ ਦਿਲ ਦਿਮਾਗ ‘ਤੇ ਰਾਜ ਕਰਦੇ ਰਹਿਣਗੇ…ਭਗਤ ਸਿੰਘ ਵੱਲੋਂ ਇਨਕਲਾਬ ਦੇ ਦਿੱਤੇ ਨਾਅਰੇ ਜਦੋਂ ਵੀ ਕੋਈ ਜ਼ੁਲਮ ਦੀ ਅੱਗ ਉੱਠੇਗੀ ਉਸ ਨੂੰ ਠੰਢੇ ਕਰਦੇ ਰਹਿਣਗੇ… ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ…ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ…

    Shaheed Bhagat Singh

    ਇਹ ਵੀ ਪੜ੍ਹੋ : ਸੁਖਪਾਲ ਸਿੰਘ ਖਹਿਰਾ ਨੂੰ ਗਿ੍ਫ਼ਤਾਰ ਕਰਕੇ ਜਲਾਲਾਬਾਦ ਲਿਆਂਦਾ, ਕਰਵਾਇਆ ਮੈਡੀਕਲ

    LEAVE A REPLY

    Please enter your comment!
    Please enter your name here